ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਸਵ ਡਵੀਜ਼ਨਾਂ ਦੇ ਆਹੁਦੇਦਾਰਾਂ ਦੀ ਚੋਣ ਹੋਈ

Spread the love

ਸ਼੍ਰੀ ਮੁਕਤਸਰ ਸਾਹਿਬ, 31 ਜੁਲਾਈ ()- ਟੈਕਨੀਕਲ ਸਰਵਿਸਜ ਯੂਨੀਅਨ ਪੰਜਾਬ ਦੇ ਨੋਟੀਫਿਕੇਸ਼ਨ ਅਨੁਸਾਰ ਡਵੀਜ਼ਨ ਕਮੇਟੀ ਟੈਕਨੀਕਲ ਸਰਵਿਸਜ ਯੂਨੀਅਨ ਸ਼੍ਰੀ ਮੁਕਤਸਰ ਸਾਹਿਬ ਵੱਲੋ ਰੁਪਾਣਾ ਸਬ ਡਵੀਜ਼ਨ ਅਤੇ ਫੱਤਣਵਾਲਾ ਸਬ ਡਵੀਜ਼ਨ ਦੀ ਚੋਣ ਕਰਵਾਈ ਗਈ। ਜਿਸ ਵਿੱਚ ਰੁਪਾਣਾ ਸਬ ਡਵੀਜ਼ਨ ਦੇ ਪ੍ਰਧਾਨ ਸਾਥੀ ਗੁਰਧੀਰ ਸਿੰਘ, ਮੀਤ ਪ੍ਰਧਾਨ ਕਿਸ਼ਨ ਸਿੰਘ, ਸਕੱਤਰ ਕਰਮਜੀਤ ਸਿੰਘ, ਸਹਾਇਕ ਸਕੱਤਰ ਸੁਖਪਾਲ ਸਿੰਘ ਅਤੇ ਜਗਦੀਪ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ ਹੈ।ਇਸੇ ਤਰ•ਾਂ ਹੀ ਫੱਤਣਵਾਲਾ ਸਬ ਡਵੀਜ਼ਨ ਦੇ ਪ੍ਰਧਾਨ ਸਾਥੀ ਦਵਿੰਦਰ ਸਿੰਘ, ਮੀਤ ਪ੍ਰਧਾਨ ਪ੍ਰੇਮ ਕੁਮਾਰ ਸ਼ਰਮਾ, ਸਕੱਤਰ ਗੁਰਸੇਵਕ ਸਿੰਘ, ਸਹਾਇਕ ਸਕੱਤਰ ਹਰਚੰਦ ਸਿੰਘ ਅਤੇ ਕੈਸ਼ੀਅਰ ਸਾਥੀ ਗੁਰਸੇਵਕ ਸਿੰਘ ਜੇਈ ਨੂੰ ਚੁਣਿਆ ਗਿਆ ਹੈ ।ਦੋਵੇ ਸਬ ਡਵੀਜ਼ਨਾ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਤੇ ਚੁਣੇ ਗਏ ਸਾਥੀਆ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹਨਾ ਵੱਲੋ ਜੋ ਵੀ ਜੁਆਇੰਟ ਫੋਰਮ ਏਕਤਾ.ਮੰਚ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ ਵੱਲੋ ਪ੍ਰੋਗਰਾਮ ਆਉਣਗੇ ਤਨਦੇਹੀ ਨਾਲ ਲਾਗੂ ਕੀਤੇ ਜਾਣਗੇ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀਆ ਮੁਲਾਜ਼ਮ ਮਾਰੂ ਅਤੇ ਲੋਕ ਵਿਰੋਧੀ ਨੀਤੀਆ ਦਾ ਸਾਰੇ ਸਾਥੀਆ ਨੂੰ ਨਾਲ ਲੈ ਕੇ ਵਿਰੋਧ ਕੀਤਾ ਜਾਵੇਗਾ ।ਇਸ ਚੋਣ ਨੂੰ ਸੰਪੂਰਨ ਕਰਨ ਲਈ ਡਵੀਜ਼ਨ ਦੇ ਸਕੱਤਰ ਸਾਥੀ ਗੁਰਸੇਵਕ ਸਿੰਘ, ਕੈਸ਼ੀਅਰ ਅਮਰਜੀਤ ਸਿੰਘ ਅਤੇ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਬਰਜਿੰਦਰ ਕੁਮਾਰ ਸ਼ਰਮਾ ਨੇ ਦੋਵੇਂ ਡਵੀਜ਼ਨਾਂ ਦੇ ਆਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਚੋਣ ਵਿੱਚ ਸਾਥੀ ਅਸ਼ੋਕ ਕੁਮਾਰ ਰੁਪਾਣਾ ਸਾਬਕਾ ਆਗੂ ਨੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋ ਕੇ ਚੁਣੇ ਗਏ ਸਾਥੀਆ ਨੂੰ ਵਧਾਈ ਦਿੱਤੀ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *