ਲੋਕ ਖੁਸ਼ੀ ਵਿਚ ਨੱਚਦੇ ਸਨ। ਭੰਗੜਾ ਪਾਉਂਦੇ ਸਨ। ਥਾਂ-ਥਾਂ ਮੇਲੇ ਲੱਗਦੇ ਸਨ। ਇਸ ਤਰ੍ਹਾਂ ਵਸਾਖੀ ਨੂੰ ਇਕ ਮੌਸਮੀ ਤਿਉਹਾਰ ਦੇ ਤੌਰ ਤੇ ਮਨਾਇਆ ਜਾਂਦਾ ਸੀ/ਹੈ। ਵਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1699 ਵਿਚ ਅਨੰਦਪੁਰ ਸਾਹਿਬ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਸੀ ਅਤੇ ਫੇਰ ਉਨ੍ਹਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਸੀ। ਵਸਾਖੀ ਵਾਲੇ ਦਿਨ ਹੀ ਸਾਲ 1801 ਵਿਚ ਇਕ ਵੱਡੇ ਦਰਬਾਰ ਵਿਚ ਬਾਬਾ ਸਾਹਿਬ ਸਿੰਘ ਬੇਦੀ ਨੇ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਧੀ ਦਿੱਤੀ ਸੀ। ਇਸ ਦੀ ਲੋਕ ਤਿਉਹਾਰਾਂ ਦੇ ਭੋਜਨ ਨੂੰ ਸਾਂਝਾ ਕਰਨ ਅਤੇ ਸਾਂਝੇ ਕਰਨ ਲਈ ਇਕੱਠੇ ਹੁੰਦੇ ਹਨ। ਇਸ ਵਸਾਖੀ ਵਾਲੇ ਦਿਨ ਸਾਰੀਆਂ ਲਈ ਮਹਾਵਪੁਰਨ ਦੀ ਬਣ ਜਾਂਦਾ ਹੈ।ਇਸ ਵਸਾਖੀ ਵਾਲੇ ਦਿਨ ਟੰਡਨ ਸਕੂਲ ਦੇ ਸਾਰੀਆਂ ਵਿਦਿਆਰਥੀਆਂ ਨੇ ਆਪਣੇ ਭੋਜਨ ਨੂੰ ਦੂਸਰੇ ਵਿਦਿਆਰਥੀਆਂ ਨਾਲ ਭੋਜਨ ਸਾਂਝਾ ਕਰਕੇ ਆਪਸੀ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ।ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਵਸਾਖੀ ਦੇ ਤਿਉਹਾਰ ਦੀ ਸਾਰੀਆਂ ਨੂੰ ਵਧਾਈ ਦਿੱਤੀ ਵਧਾਈ ਦਿਤੀ ਅਤੇ ਕਿਹਾ ਕਿ ਇੰਟਰਨੈੱਟ ਮੀਡੀਆ ਦੇ ਪ੍ਰਭਾਵ ਹੇਠ ਆਉਣ ਕਾਰਨ ਨੌਜਵਾਨ ਪੀੜ੍ਹੀ ਆਪਣੇ ਪੁਰਾਤਨ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ। ਇਸ ਦਾ ਪ੍ਰਤੱਖ ਸਬੂਤ ਵਸਾਖ ਮਹੀਨੇ ਦੇ ਵਸਾਖੀ ਤਿਉਹਾਰ ਤੋਂ ਦੇਖਿਆ ਜਾ ਸਕਦਾ ਹੈ। ਪਰ ਬਦਲਦੇ ਸਮੇਂ ਦੇ ਨਾਲ ਇਹ ਤਿਉਹਾਰ ਵੀ ਅਲੋਪ ਹੁੰਦਾ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਸਾਖੀ ਦੀ ਤਿਆਰੀ ਸਿਰਫ ਸੱਜਣ-ਸਵਰਨ ਤੇ ਪਹਿਰਾਵੇ ਬਾਰੇ ਨਹੀਂ ਹੈ, ਸਗੋਂ ਸੱਭਿਆਚਾਰਕ ਮਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਹੈ। ਇਸ ਕਰਕੇ ਸ਼ਾਨੂੰ ਆਪਣੇ ਸੱਭਿਆਚਾਰਕ ਅਤੇ ਵਿਰਾਸਤ ਉਪਰ ਮਾਣ ਹੋਣਾ ਚਾਹੀਂਦਾ ਹੈ। ਆਪਣੇ ਸੱਭਿਆਚਾਰਕ ਨੂੰ ਸੁਰੱਖਿਅਤ ਰੱਖਣ ਲਈ ਸ਼ਾਨੂੰ ਆਪਣੇ ਤਿਉਹਾਰਾਂ ਨੂੰ ਵੀ ਸੁਰੱਖਿਅਤ ਅਤੇ ਯਾਦ ਰੱਖਣਾ ਹੋਵੇਗਾ ਤਾਂ ਹੀ ਆਪਣੀ ਵਿਰਾਸਤ ਬਚੇਗੀ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…