ਦੋਦਾ ਵਿਖੇ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਭਰਵੀਂ ਇਕੱਤਰਤਾ

Spread the love
ਸ਼੍ਰੀ ਮੁਕਤਸਰ ਸਾਹਿਬ/ਦੋਦਾ, 07 ਜੂਨ ( ਮਨਪ੍ਰੀਤ ਮੋਨੂੰ  )  ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹੀ ਪਹਿਲੀ ਪਿੰਡ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ। ਜਿਸ ਵਿੱਚ ਗੁਰਦੁਆਰਾ ਕਮੇਟੀ ਪ੍ਰਧਾਨ ਲਾਭ ਸਿੰਘ ਸਮੁੱਚੀ ਕਮੇਟੀ ਦੋਦਾ ਨੇ ਸਾਥ ਦਿੱਤਾ। ਇਸ ਮੌਕੇ ਭਾਈ ਸੁਖਮੰਦਰ ਸਿੰਘ ਸੁਖਣਾ ਸਰਪੰਚ ਬਾਬਾ ਕਿਰਪਾਲ ਸਿੰਘ ਧਰਮੀ ਫੌਜੀ ਪਿੰਟੂ ਭੁੰਦੜ ਸਾਹਿਬ ਸਿੰਘ ਸਰਪੰਚ ਭੁੰਦੜ,ਭਾਈ ਹਰਜੋਤ ਸਿੰਘ ਲੱਧੂ ਵਾਲਾ,ਗੁਰਪ੍ਰੀਤ ਸਿੰਘ ਸਟੇਜ ਸੈਕਟਰੀ,ਭਾਈ ਮਨਦੀਪ ਸਿੰਘ ਬਰਾੜ ਕੋਰ ਕਮੇਟੀ ਮੈਂਬਰ,ਹਰਿਮੰਦਰ ਸਿੰਘ ਚੱਕ ਸ਼ੇਰੇ ਵਾਲਾ,ਜਗਦੇਵ ਸਿੰਘ ਦੋਦਾ,ਬਲਜੀਤ ਸਿੰਘ ਦੋਦਾ, ਗੁਰਪ੍ਰੀਤ ਸਿੰਘ ਕੌਣੀ, ਭਾਈ ਜਸਵੰਤ ਸਿੰਘ,ਭਾਈ ਸੁਖਚੈਨ ਸਿੰਘ ਬਾਦੀਆਂ,ਹਰਵਿੰਦਰ ਸਿੰਘ ਸੰਮੇਵਾਲੀ,ਇਕਬਾਲ ਸਿੰਘ ਸੰਮੇਵਾਲੀ ਸਿੰਘ ਅਵਤਾਰ ਸਿੰਘ ਫਕਰਸਰ, ਜਗਜੀਤ ਸਿੰਘ,ਰਘੂਜੀਤ ਸਿੰਘ,ਬਲਜਿੰਦਰ ਸਿੰਘ ਉਦੇਕਰਨ,ਬਿਕਰਮਜੀਤ ਸਿੰਘ ਖਾਲਸਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਕੱਤਰਤਾ ਵਿੱਚ ਹਾਜ਼ਰ ਹੋ ਕੇ ਪੰਥਕ ਅਕਾਲੀ ਲਹਿਰ ਨੂੰ ਹਰ ਤਰ੍ਹਾਂ ਨਾਲ ਸਮਰਥਨ ਦੇਣ ਦਾ ਵਚਨ ਦਿੱਤਾ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਅਤੇ ਦਸਮ ਪਾਤਸ਼ਾਹ ਜੀ ਦਾ ਖਾਲਸਾ ਧਰਮ ਬਰਬਾਦ ਕਰਨ ਵਾਲਿਆਂ ਨੂੰ ਗੁਰੂ ਘਰਾਂ ਦੇ ਪ੍ਰਬੰਧ ਵਿੱਚੋਂ ਬਾਹਰ ਕਰਾਂਗੇ ਤਾਂ ਹੀ ਆਉਣ ਵਾਲੀ ਪੀੜੀ ਦੇ ਭਵਿੱਖ ਲਈ ਕੁਝ ਕਰ ਸਕਾਂਗੇ ਨਹੀਂ ਤਾਂ ਅਕਾਲ ਤਖਤ ਤੇ ਇਸ ਤਰ੍ਹਾਂ ਹੀ ਤਮਾਸ਼ਾ ਬਣਿਆ ਰਹੇਗਾ,ਜਿਸ ਤਰ੍ਹਾਂ ਅੱਜ ਅਸੀਂ ਦੇਖ ਰਹੇ ਹਾਂ। ਇਸੇ ਤਰ੍ਹਾਂ ਗੜਗੱਜ ਸਿੰਘ ਵਰਗੇ ਆਉਂਦੇ ਜਾਂਦੇ ਰਹਿਣਗੇ। ਸਾਡੀ ਕੋਈ ਮਰਿਆਦਾ ਜਾਂ ਸਿਧਾਂਤ ਨਹੀਂ ਰਹੇਗਾ। ਸਾਡੀਆਂ ਮਹਾਨ ਸੰਸਥਾਵਾਂ ਕੇਂਦਰ ਸਰਕਾਰ ਦੀ ਮਿਹਰਬਾਨੀ ਨਾਲ ਬਰਬਾਦੀ ਤੇ ਪਹੁੰਚਾ ਦਿੱਤੀਆਂ ਗਈਆਂ ਹਨ ਤੇ 15 ਸਾਲਾਂ ਤੋਂ ਚੋਣ ਵੀ ਨਹੀਂ ਕਰਵਾਈ ਜਾ ਰਹੀ। ਨਾ ਹੀ ਕੇਂਦਰ ਸਰਕਾਰ ਇਹ ਦੱਸ ਰਹੀ ਹੈ ਕਿ ਉਹ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਕਰਵਾ ਰਹੀ ਤੇ ਨਾ ਹੀ ਸੁਖਬੀਰ ਬਾਦਲ ਪ੍ਰਬੰਧਕ ਕਮੇਟੀ ਦਾ ਖਹਿੜਾ ਛੱਡ ਰਿਹਾ ਹੈ। ਸਮੂਹ ਸਿੱਖ ਸੰਗਤ ਨੂੰ ਚਾਹੀਦਾ ਹੈ ਕਿ ਉਹ ਕਮਰ ਕੱਸੇ ਕਰਕੇ ਗੁਰੂ ਘਰਾਂ ਦੀਆਂ ਜਮੀਨਾਂ ਜਾਇਦਾਦਾਂ,ਗੋਲਕਾਂ ਅਤੇ ਸਿਧਾਂਤ ਨੂੰ ਇਹਨਾਂ ਲੁਟੇਰਿਆਂ ਤੋਂ ਬਚਾਉਣ ਲਈ ਅੱਗੇ ਆਉਣ ਤਾਂ ਜੋ ਸਾਡੇ ਗਰੀਬ ਬੱਚਿਆਂ ਨੂੰ ਸਿੱਖਿਆ ਤੇ ਸਿਹਤ ਦੀਆਂ ਸਹੂਲਤਾਂ ਮਿਲ ਸਕਣ,ਮੀਰੀ ਪੀਰੀ ਅਤੇ ਪੰਥ ਤੇ ਗ੍ਰੰਥ ਦੇ ਸਿਧਾਂਤ ਨੂੰ ਬਚਾਇਆ ਜਾ ਸਕੇ।
  • Related Posts

    ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਨੂੰ ਸੜਕਾਂ ਦੇ ਵਿਕਾਸ ਲਈ ਵੱਡੀ ਸੌਗਾਤ- ਵਿਧਾਇਕ ਸੇਖੋਂ

    Spread the love

    Spread the loveਫ਼ਰੀਦਕੋਟ, 7 ਜੁਲਾਈ:(ਗੁਰਦੀਪ ਸਿੰਘ ਢਿੱਲੋਂ ) ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ…

    ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ ਲਈ ਯੋਗ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

    Spread the love

    Spread the loveਫ਼ਰੀਦਕੋਟ, 7 ਜੁਲਾਈ(ਗੁਰਦੀਪ ਸਿੰਘ ਢਿੱਲੋਂ )  ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗਾਂ ਵਿੱਚ ਵਿਹਾਰਕ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ (ਪੀ.ਐੱਮ.ਆਈ.ਐੱਸ.)…

    Leave a Reply

    Your email address will not be published. Required fields are marked *