ਨੀਟ ਦੀ ਕੋਚਿੰਗ ਇਨਰਵੀਲ੍ਹ ਕਲੱਬ ਫ਼ਰੀਦਕੋਟ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ: ਨੀਨਾ ਗੋਇਲ

Spread the love
 ਫ਼ਰੀਦਕੋਟ, 30 ਮਾਰਚ (ਵਿਪਨ ਮਿੱਤਲ)-ਨੀਟ ਦੀ ਪ੍ਰੀਖਿਆ ਦੇਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਫ਼ਰੀਦਕੋਟ ਦੀ ਔਰਤਾਂ ਦੇ ਇਕਲੌਤੀ ਸੰਸਥਾ ਇਨਰਵੀਲ੍ਹ ਕਲੱਬ ਫ਼ਰੀਦਕੋਟ ਵੱਲੋਂ ਬਿਲਕੁਲ ਮੁਫ਼ਤ ਕੋਚਿੰਗ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਅੱਜ ਇਨਰਵੀਲ੍ਹ ਕਲੱਬ ਫ਼ਰੀਦਕੋਟ ਦੀ ਮੀਟਿੰਗ ਪ੍ਰਧਾਨ ਨੀਨਾ ਗੋਇਲ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ’ਚ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਨੀਟ ਦੀ ਕੋਚਿੰਗ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਫ਼ਰੀਦਕੋਟ ਤੋਂ ਦੂਰ-ਦੁਰਾਂਡੇ ਕੋਚਿੰਗ ਲੈਣ ਲਈ ਜਾਣਾ ਪੈਂਦਾ ਹੈ। ਇਸ ਲਈ ਨੀਟ ਪ੍ਰੀਖਿਆ ਦੇਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਫ਼ਰੀਦਕੋਟ ’ਚ ਮੁਫ਼ਤ ਕੋਚਿੰਗ ਦੇਣ ਲਈ ਇੱਕ ਮਹੀਨਾ ਕਲਾਸਾਂ 01ਅਪ੍ਰੈਲ ਤੋਂ  ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਕਲੱਬ ਸਕੱਤਰ ਡਾ.ਨਿਸ਼ੀ ਗਰਗ ਨੇ ਦੱਸਿਆ ਕਿ ਨੀਟ ਦੀ ਟਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਪ੍ਰਧਾਨ ਨੀਨਾ ਗੋਇਲ ਜੋ ਐਮ.ਐਸ.ਸੀ, ਐਮ.ਫ਼ਿਲ (ਬੋਟਨੀ) ਐਮ.ਐਡ ਹਨ ਅਤੇ ਜਿਨ੍ਹਾਂ ਦਾ 32 ਸਾਲ ਦਾ ਟੀਚਿੰਗ ਦਾ ਤਜਰਬਾ, ਸ਼੍ਰੀਮਤੀ ਪ੍ਰਦੀਪ ਕੌਰ ਫ਼ਿਜੀਕਸ ਐਮ.ਐਸ.ਸੀ ਅਤੇ 14 ਸਾਲ ਦਾ ਟੀਚਿੰਗ ਤਜਰਬਾ ਆਪਣੀਆਂ ਸੇਵਾਵਾਂ ਦੇਣਗੇ। ਇਸ ਮੀਟਿੰਗ ਦੌਰਾਨ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨੀਟ ਦੀ ਸਿਖਲਾਈ ਬਾਇਓਲੋਜੀ ਕੋਚਿੰਗ ਪੁਆਇੰਟ, ਨਿਊ ਕੈਂਟ ਰੋਡ, ਗਲੀ ਨੰਬਰ-6 ਫ਼ਰੀਦਕੋਟ ਸਾਹਮਣੇ ਜੈਨ ਕਾਲੋਨੀ ਫ਼ਰੀਦਕੋਟ ਵਿਖੇ ਦਿੱਤੀ ਜਾਵੇਗੀ। ਚਾਹਵਾਨ ਵਿਦਿਆਰਥੀ ਸੰਪਰਕ ਕਰ ਸਕਦੇ ਹਨ। ਅੱਜ ਕੀਤੀ ਗਈ ਮੀਟਿੰਗ ’ਚ ਇਲਰਵੀਲ੍ਹ ਕਲੱਬ ਦੇ ਖਜ਼ਾਨਚੀ ਪੂਜਾ ਚਾਵਲਾ, ਇੰਟਰਨੈਸ਼ਨਲ ਸਰਵਿਸ ਆਰਗੇਨਾਈਜ਼ਰ ਕਵਿਤਾ ਸ਼ਰਮਾ, ਨਿਤਾਸ਼ਾ ਸੋਈ, ਰਵਿੰਦਰ ਕੌਰ, ਕਮਲਪ੍ਰੀਤ ਕੌਰ, ਰੀਨਾ ਸੁਖੀਜਾ, ਸ਼ੈਲੀ ਜੈਨ, ਪ੍ਰੀਤ ਜੈਨ, ਚਿੱਤਰਾ ਸ਼ਰਮਾ, ਰੇਖਾ ਜ਼ਿੰਦਲ ਮੈਂਬਰ ਹਾਜ਼ਰ ਸਨ।
ਫ਼ੋਟੋ:-ਇਨਰਵੀਲ੍ਹ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਨੀਨਾ ਗੋਇਲ, ਸਕੱਤਰ ਡਾ.ਨਿਸ਼ੀ ਗਰਗ ਮੁਫ਼ਤ ਕੋਚਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਕਲੱਬ ਮੈਂਬਰਾਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *