“ਨੌਜਵਾਨਾਂ ਨੂੰ ਕਿਉਂ ਜਾਣਾ ਪੈਂਦਾ ਹੈ ਵਿਦੇਸ਼ਾਂ ਨੂੰ ਇੱਕ ਗੰਭੀਰ ਮੁੱਦਾ”

Spread the love
ਅੱਜ ਸਮਾਜ ਵਿੱਚ ਹਰ ਇੱਕ ਦੀ ਸੋਚ ਵਿਦੇਸ਼ ਜਾਣ ਦੀ ਬਣ ਚੁੱਕੀ ਹੈ। ਕਿਸੇ ਵੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਵਿਦੇਸ਼ ਜਾਇਆ ਜਾਵੇ ਤਾਂ ਕਿ ਉੱਥੇ ਕਾਰੋਬਾਰ ਕਰਕੇ ਬੱਚਿਆਂ ਨੂੰ ਪਾਲਿਆ ਜਾ ਸਕੇ ਇਸੇ ਕਰਕੇ ਧੜਾਧੜ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ ਭਾਵੇਂ ਕਿ ਨਿਤ ਅਖਬਾਰਾਂ ਵਿੱਚ ਪੜ੍ਦੇ ਹਾਂ ਕਿਸੇ ਕਿਸਮ ਦੀ ਠੱਗੀ ਵੀ ਵੱਜ ਜਾਵੇ। ਆਖਰ ਕਿਉਂ ਦੇਸ਼ ਵਿੱਚ ਬੇਰੁਜ਼ਗਾਰੀ ਦਾ ਆਲਮ ਦਿਨੋ ਦਿਨ ਵੱਧ ਰਿਹਾ ਹੈ। ਬੱਚਿਆਂ ਸਮੇਤ ਮਾਪੇ ਵੀ ਇਸ ਪ੍ਰਤੀ ਚਿੰਤਤ ਹਨ ਅਤੇ ਬੱਚਿਆਂ ਦੀ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ।. ਇਹੀ ਕੰਮ ਸਾਰਿਆਂ ਨੂੰ ਦਿਨੋ ਦਿਨ ਖਾਈ ਜਾ ਰਿਹਾ ਹੈ ਸ਼ਾਇਦ ਇਸੇ ਕਰਕੇ ਹੀ ਵੱਖ-ਵੱਖ ਥਾਈ ਨੌਜਵਾਨ ਨੌਕਰੀਆਂ ਹਾਸਲ ਕਰਨ ਲਈ ਧਰਨੇ ਮੁਜ਼ਾਹਰੇ ਸ਼ਾਂਤਮਈ ਵਿਖਾਵੇ ਕਰ ਰਹੇ ਹਨ। ਕਈ ਥਾਈ ਅਨਹੋਣੀਆਂ ਵੀ ਵਾਪਰ ਜਾਂਦੀਆਂ ਹਨ ਕਈ ਜਖਮੀ ਵੀ ਹੋ ਜਾਂਦੇ ਹਨ ਤੇ ਕਈ ਵਿਚਾਰੇ ਅਪਾਹਜ ਵੀ। ਬੇਸ਼ੱਕ ਬਹੁਤ ਸਾਰੇ ਦੇਸ਼ਾਂ ਨੇ ਕਾਨੂੰਨ ਸਖਤ ਕੀਤੇ ਹਨ ਪਰ ਫਿਰ ਵੀ ਇਹ ਭਾਜ ਲੱਗੀ ਹੋਈ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਬੇਰੁਜ਼ਗਾਰੀ ਦੇ ਆਲਮ ਕਰਕੇ ਨੌਜਵਾਨਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਇਸੇ ਕਰਕੇ ਮੁਜ਼ਾਰਿਆਂ ਦਾ ਸਿਲਸਿਲਾ ਚੱਲ ਰਿਹਾ ਮੁਜ਼ਾਰੇ ਧਰਨੇ ਸ਼ਾਂਤਮਈ ਮਰਿਆਦਾ ਵਿੱਚ ਰਹਿ ਕੇ ਕਰਨਾ ਹਰ ਇੱਕ ਨਾਗਰਿਕ ਦਾ ਹੱਕ ਹੈ। ਕਈ ਵਾਰ ਇਹੀ ਧਰਨੇ ਮੁਜਾਰੇ ਨਵੀਂ ਦਿਸ਼ਾ ਦਾ ਨਿਰਮਾਣ ਵੀ ਕਰ ਜਾਂਦੇ ਹਨ ਅਤੇ ਕਈ ਵਾਰ ਸਰਕਾਰਾਂ ਦੀਆਂ ਅੱਖਾਂ ਵੀ ਖੋਲ ਦਿੰਦੇ ਹਨ। ਪਰ ਵਿਤੋਂ ਬਾਹਰ ਹੋ ਕੇ ਇਸ ਦੀ ਦੁਰਵਰਤੋਂ ਕਰਨੀ ਕਿਸੇ ਵੀ ਧਿਰ ਲਈ ਮਾੜੀ ਹੀ ਸਾਬਤ ਹੋ ਸਕਦੀ ਹੈ। ਦੇਸ਼ ਦੇ ਹਰ ਸੂਬੇ ਵਿੱਚ ਬੇਰੁਜ਼ਗਾਰੀ ਦਿਨੋ ਦਿਨ ਵੱਧ ਰਹੀ ਹੈ ਅਤੇ ਨੌਜਵਾਨ ਰੁਜ਼ਗਾਰ ਪ੍ਰਾਪਤੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਪਰਨਾਲਾ ਉਥੇ ਹੀ ਹੈ। ਬਹੁਤ ਘੱਟ ਅਫਸਰ ਹਨ ਜਿਹੜੇ ਇਹ ਦੁੱਖ ਸਮਝਦੇ ਹੋਣ ਹਰ ਕੋਈ ਆਪੋ ਆਪਣੇ ਕੰਮਾਂ ਵਿੱਚ ਮਸਤ ਹੈ ਕਿਸੇ ਕੋਲ ਇਸ ਬਾਤ ਸੋਚਣ ਦਾ ਸਮਾਂ ਹੀ ਨਹੀਂ ਹੈ ਸਾਡਾ ਸਿਸਟਮ ਨਿਜੀ ਸਵਾਰਥਾਂ ਥੱਲੇ ਦੱਬ ਕੇ ਰਹਿ ਗਿਆ ਹੈ। ਸਿਰਫ ਵੋਟਾਂ ਦੇ ਦਿਨਾਂ ਵਿੱਚ ਹੀ ਲੀਡਰਾਂ ਨੂੰ ਲੋਕਾਂ ਪ੍ਰਤੀ ਮੋਹ ਜਾਗਰਿਤ ਹੁੰਦਾ ਹੈ ਲਾਰੇ ਲਾ ਕੇ ਨੌਜਵਾਨਾ ਨੂੰ ਭਰਮਾਉਣਾ ਆਉਂਦਾ ਹੈ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਸਭ ਤੋਂ ਪਹਿਲਾਂ ਕੰਮ ਰੁਜ਼ਗਾਰ ਦੇਣ ਦਾ ਹੀ ਕਰਨਾ ਹੈ ਅਤੇ ਨੌਕਰੀਆਂ ਦੇ ਗੱਫੇ ਦਿੱਤੇ ਜਾਣਗੇ ਕੋਈ ਨੌਜਵਾਨ ਵਿਹਲਾ ਨਹੀਂ ਹੋਏਗਾ ਪਰ ਸਰਕਾਰ ਬਣਨ ਤੋਂ ਬਾਅਦ ਇਹ ਸਾਰੇ ਵਾਅਦੇ ਲਾਰੇ ਹੀ ਸਾਬਿਤ ਹੁੰਦੇ ਹਨ ਅਤੇ ਝੂਠੇ ਲਾਰੇ ਲੱਪਿਆਂ ਦੀਆਂ ਪਰਤਾਂ ਖੁੱਲ ਜਾਂਦੀਆਂ ਹਨ ਅਤੇ ਅਸਲੀਅਤ ਲੋਕਾਂ ਸਾਹਮਣੇ ਆ ਜਾਂਦੀ ਹੈ। ਜਿਹੜੇ ਲੋਕਾਂ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਹੁੰਦਾ ਹੈ ਭਲਾ ਉਹ ਲੋਕਾਂ ਦਾ ਕੀ ਭਲਾ ਕਰਨਗੇ। ਅਜਿਹੇ ਲੀਡਰ ਸਿਆਸੀ ਰੋਟੀਆਂ ਹੀ ਸੇਕ ਸਕਦੇ ਹਨ ਕਿਸੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਦੇ ਸਕਦੇ ਇਸੇ ਤਰ੍ਹਾਂ ਲੋਕਾਂ ਨੂੰ ਮੂਰਖ ਬਣਾਉਣ ਦਾ ਸਿਲਸਿਲਾ ਸ਼ਾਇਦ ਕਿਤੇ ਵੀ ਖਤਮ ਨਹੀਂ ਹੋਵੇਗਾ ਸਗੋਂ ਅਮਰਵੇਲ ਵਾਂਗ ਵੱਧਦਾ ਹੀ ਜਾਵੇਗਾ।       ਸਰਕਾਰ ਦਾ ਸਭ ਤੋਂ ਅਹਿਮ ਅਤੇ ਮੁੱਢਲਾ ਫਰਜ਼ ਬਣਦਾ ਹੈ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਏ ਅਤੇ ਉਹਨਾਂ ਦੇ ਮਨਾਂ ਦੀ ਭਟਕਣਾ ਨੂੰ ਸਮਾਪਤ ਕਰੇ ਪਰ ਅਜਿਹਾ ਅੱਜ ਤੱਕ ਸੰਭਵ ਨਹੀਂ ਹੋ ਸਕਿਆ ਉਪਰਾਲਿਆਂ ਦੇ ਵਿੱਚ ਹੀ ਸਮਾਂ ਬਤੀਤ ਹੋ ਰਿਹਾ ਹੈ ਬਹੁਤ ਸਾਰੇ ਸਿਆਸੀ ਆਗੂ ਕੰਮ ਘੱਟ ਅਤੇ ਲਾਰੇ ਜਿਆਦਾ ਲਾ ਕੇ ਵਕਤ ਲੰਘਾ ਰਹੇ ਹਨ। ਜਿਹੜਾ ਕਿ ਨੌਜਵਾਨਾਂ ਲਈ ਵਿਸ਼ਵਾਸ ਘਾਤ ਹੈ ਕਈ ਸਿਆਸੀ ਆਗੂ ਵਿਸ਼ਵ ਵਪਾਰ ਸੰਸਥਾ ਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੇ ਇਸ਼ਾਰਿਆਂ ਤੇ ਚੱਲ ਰਹੇ ਹਨ ਤੇ ਉਹਨਾਂ ਦੀਆਂ ਕਠਪੁਤਲੀਆਂ ਬਣ ਕੇ ਕੰਮ ਕਰਦੇ ਹਨ ਇਸ ਕਰਕੇ ਇਹ ਆਜ਼ਾਦ ਹੋ ਕੇ ਵੀ ਫੈਸਲੇ ਲੈਣ ਤੋਂ ਅਸਮਰੱਥ ਹਨ। ਲੋਕਾਂ ਨਾਲ ਕੀਤੇ ਸਾਰੇ ਵਾਅਦੇ ਠੁੱਸ ਹੋ ਕੇ ਰਹਿ ਜਾਂਦੇ ਹਨ ਪਰ ਇਹਨਾਂ ਦਾ ਦੂਜਾ ਪੱਖ ਵੀ ਵਾਚਣਾ ਪਵੇਗਾ ਕਿ ਇਹ ਕਰਨ ਤਾਂ ਕੀ ਕਰਨ ਵਿਤੀ ਲਾਭ ਕਿੱਥੋਂ ਲੈਣ। ਪੈਸੇ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਹੈ ਪਰ ਫਿਰ ਵੀ ਲੋਕ ਭਲਾਈ ਲਈ ਸਭ ਕੁਝ ਕਰਨਾ ਬਣਦਾ ਹੈ ਅਤੇ ਲੋਕ ਨੀਤੀਆਂ ਦਾ ਵੀ ਭਰਮਾ ਸਾਰ ਦੇਣਾ ਚਾਹੀਦਾ ਹੈ। ਅਜਿਹਾ ਕਰਕੇ ਹੀ ਲੋਕ ਹਿੱਤ ਚ ਪਹਿਲ ਕਦਮੀ ਕਰਕੇ ਦੇਸ਼ ਲਈ ਮਹਾਨ ਕੰਮ ਕੀਤੇ ਜਾ ਸਕਦੇ ਹਨ। ਸਮੇਂ ਸਮੇਂ ਤੇ ਚਿੰਤਕ ਲੋਕ ਆਪਣੇ ਵਿਚਾਰਾਂ ਰਾਹੀਂ ਸਾਰਿਆਂ ਨੂੰ ਸੁਚੇਤ ਕਰਦੇ ਆ ਰਹੇ ਹਨ ਅਤੇ ਇਸਦੇ ਨਿਕਲਣ ਵਾਲੇ ਨਤੀਜਿਆਂ ਤੋਂ ਵੀ ਸੁਚੇਤ ਕਰਦੇ ਆ ਰਹੇ ਹਨ ਪਰ ਫਿਰ ਵੀ ਸਮੇਂ ਦੀਆਂ ਸਰਕਾਰਾਂ ਦੇ ਕੰਨਾਂ ਤੇ ਜੂ ਨਹੀਂ ਸਰਕ ਰਹੀ। ਸਾਰੇ ਨੇਤਾ ਲੋਕ ਨੌਜਵਾਨਾ ਨੂੰ ਆਪਣੇ ਹੱਥਾਂ ਚ ਕਰਕੇ ਵੋਟਾਂ ਦਾ ਲਾਭ ਲੈ ਕੇ ਆਪਣੇ ਬਾਰੇ ਨਿਆਰੇ ਕਰਨ ਤੋਂ ਕਦੇ ਵੀ ਨਹੀਂ ਝਿਜਕਦੇ ਇਸੇ ਕਰਕੇ ਸਮੇਂ ਦੀ ਸਿਆਸਤ ਮਤਲਬ ਤੇ ਗੰਧਲੀ ਹੋ ਗਈ ਹੈ। ਇਸ ਕਰਕੇ ਬੇਰੁਜ਼ਗਾਰੀ ਦਿਨੋ ਦਿਨ ਘਟਣ ਦੀ ਬਜਾਏ ਅਮਰਵੇਲ ਵਾਂਗ ਵੱਧਦੀ ਹੀ ਜਾਂਦੀ ਹੈ ਜੇਕਰ ਇਹਦੇ ਸਮਾਂ ਰਹਿੰਦੇ ਕੰਟਰੋਲ ਨਾ ਕੀਤਾ ਤਾਂ ਖੇਡ ਹੱਥੋਂ ਨਿਕਲ ਜਾਵੇਗੀ। ਦੇਸ਼ ਵਿੱਚ ਬਹੁਤ ਸਾਰੇ ਅਦਾਰੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਾ ਰਹੇ ਹਨ ਬਹੁਤ ਸਾਰੇ ਕੋਰਸ ਕਰਵਾਏ ਜਾ ਰਹੇ ਹਨ ਫਿਰ ਵੀ ਬੱਚਿਆਂ ਦਾ ਭਵਿੱਖ ਪੂਰੀ ਤਰਹਾਂ ਸੁਰੱਖਿਤ ਨਹੀਂ ਹੈ। ਰੁਜ਼ਗਾਰ ਦੀ ਕੋਈ ਖਾਸ ਉਮੀਦ ਨਹੀਂ ਝਲਕਦੀ ਪੜ੍ਹਿਆ ਲਿਖਿਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ ਜਿੰਨੇ ਰੁਜ਼ਗਾਰ ਚਾਹੀਦੇ ਹਨ ਉਨੇ ਪੈਦਾ ਨਹੀਂ ਹੋ ਰਹੇ ਸਾਮਰਾਜੀਆਂ ਦੀਆਂ ਸ਼ਕਤੀਆਂ ਦੇ ਇਸ਼ਾਰਿਆਂ ਤੇ ਮਾੜੀਆਂ ਨੀਤੀਆਂ ਦੇਸ਼ ਲਈ ਘਾਤਕ ਸਿੱਧ ਹੋ ਰਹੀਆਂ ਹਨ। ਬੇਰੁਜ਼ਗਾਰੀ ਨੂੰ ਘਟਾਉਣ ਲਈ ਚੰਗੇ ਮਾਹਰ ਅਤੇ ਚੰਗੀ ਵਿਉਂਤਬੰਦੀ ਦੀ ਲੋੜ ਹੈ ਤਾਂ ਹੀ ਇਸ ਸਮੱਸਿਆ ਦਾ ਕੋਈ ਸਾਰਥਕ ਹੱਲ ਨਿਕਲ ਸਕਦਾ ਹੈ। ਬਹੁਤ ਵਾਰ ਨੌਜਵਾਨ ਗਲਤ ਰਸਤੇ ਚੁਣ ਲੈਂਦੇ ਹਨ ਗੈਰ ਸਮਾਜੀ ਲੋਕਾਂ ਦੇ ਨਾਲ ਰਲ ਕੇ ਗੈਰ ਕਾਨੂੰਨੀ ਕੰਮ ਮਾਰਤਾ ਹੇਰਾਫੇਰੀਆਂ ਅਤੇ ਨਸ਼ਿਆਂ ਦੀਆਂ ਅਲਾਮਤਾਂ ਵਿੱਚ ਫਸ ਜਾਂਦੇ ਹਨ ਕਈ ਵਾਰ ਨੌਜਵਾਨਾਂ ਨੇ ਆਪਣੀ ਰੁਜ਼ਗਾਰ ਪ੍ਰਾਪਤੀ ਲਈ ਰੋਸ ਵਜੋਂ ਬੂਟ ਪਾਲਸ਼ਾਂ ਗਰਮੀ ਵਿੱਚ ਕੀਤੀਆਂ ਉਹਨਾਂ ਦੇ ਆਲਾ ਅਫਸਰਾਂ ਦੇ ਘਰਾਂ ਅੱਗੇ ਐਸੇ ਕੰਮ ਕੀਤੇ ਅਤੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨ ਕਿਵੇਂ ਨੌਕਰੀਆਂ ਲਈ ਤਰਸ ਰਹੇ ਹਨ। ਜੇਕਰ ਵੇਖਿਆ ਜਾਵੇ ਤਾਂ ਹਰ ਸਾਲ ਮੁਲਾਜ਼ਮ ਸੇਵਾ ਮੁਕਤ ਹੋ ਰਹੇ ਹਨ ਇਹਨਾਂ ਦੀ ਥਾਂ ਤੇ ਨਵੇਂ ਬੇਰੁਜ਼ਗਾਰ ਨੂੰ ਯੋਗਤਾ ਅਨੁਸਾਰ ਨੌਕਰੀਆਂ ਤੇ ਲਾਇਆ ਜਾ ਸਕਦਾ ਹੈ ਲੱਖਾਂ ਦੇ ਹਿਸਾਬ ਨਾਲ ਬੇਰੁਜ਼ਗਾਰ ਨੌਜਵਾਨ ਸੜਕਾਂ ਤੇ ਘੁੰਮ ਰਹੇ ਹਨ। ਸਾਰੇ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦੀ ਨਵੀਂ ਭਰਤੀ ਕਰਕੇ ਬੇਰੁਜ਼ਗਾਰੀ ਨੂੰ ਕੁਝ ਹੱਦ ਤੱਕ ਠੱਲ ਪਾਈ ਜਾ ਸਕਦੀ ਹੈ ਸਮੇਂ ਦੀਆਂ ਸਰਕਾਰਾਂ ਨੂੰ ਇਸ ਪ੍ਰਤੀ ਗੰਭੀਰ ਹੋਣਾ ਪਵੇਗਾ ਸਮੇਂ ਦੀ ਨਜਾਕਤ ਨੂੰ ਸਮਝ ਕੇ ਇਸ ਦੇ ਯੋਗ ਉਪਰਾਲੇ ਕਰਨ ਦੀ ਬੇਹਦ ਲੋੜ ਹੈ।
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
95691-49556
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *