ਨੰਬਰਦਾਰ ਜਸਬੀਰ ਸਿੰਘ ਸਰਾਏ ਅਮਾਨਤ ਖਾਂ ਸਾਥੀਆਂ ਸਮੇਤ ਅਜ਼ਾਦ ਗਰੁੱਪ ਵਿੱਚ ਹੋਏ ਸ਼ਾਮਲ

Spread the love

ਸਰਾਏ ਅਮਾਨਤ ਖਾਂ, 31 ਮਾਰਚ (ਗੁਰਸ਼ਰਨ ਸਿੰਘ ਔਲਖ)-ਹਲਕਾ ਤਰਨਤਾਰਨ ਵਿੱਚ ਦਿਨੋਂ ਦਿਨ ਪ੍ਰਫੁੱਲਤ ਹੋ ਰਹੇ ਅਜ਼ਾਦ ਗਰੁੱਪ ਦੇ ਪਰਿਵਾਰ ਵਿੱਚ ਅੱਜ ਉਸ ਵੇਲੇ ਹੋਰ ਵਾਧਾ ਹੋ ਗਿਆ ਜਦੋਂ ਸਰਹੱਦੀ ਇਲਾਕੇ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਨੰਬਰਦਾਰ ਜਸਬੀਰ ਸਿੰਘ ਸਾਥੀਆਂ ਸਮੇਤ ਅਜ਼ਾਦ ਗਰੁੱਪ ਵਿੱਚ ਸ਼ਾਮਲ ਹੋ ਗਏ।ਉਨ੍ਹਾਂ ਕਿਹਾ ਕਿ ਅਜ਼ਾਦ ਗਰੁੱਪ ਤੋਂ ਲੋਕਾਂ ਨੂੰ ਬਹੁਤ ਆਸਾਂ ਹਨ ਕਿਉਂਕਿ ਲੋਕ ਹੁਣ ਦੂਸਰੀਆਂ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਹਨ।ਇਸ ਸਮੇਂ ਨਵੇਂ ਸ਼ਾਮਲ ਹੋਏ ਨੰਬਰਦਾਰ ਜਸਬੀਰ ਸਿੰਘ,ਗੁਰਦੇਵ ਸਿੰਘ ਫੋਜੀ,ਗੁਰਦੇਵ ਸਿੰਘ,ਬਾਬਾ ਜਾਮਨੀ ਸਿੰਘ,ਧਰਮ ਸਿੰਘ, ਸਾਬਕਾ ਮੈਂਬਰ ਜਸਬੀਰ ਸਿੰਘ ਜੱਸਾ,ਠੇਕੇਦਾਰ ਸਰਬਜੀਤ ਸਿੰਘ,ਮਨਪ੍ਰੀਤ ਸਿੰਘ ਬੱਬੂ ਦਾ ਅਜ਼ਾਦ ਗਰੁੱਪ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਹਿੰਦਿਆਂ ਸਰਪੰਚ ਪਰਮਜੀਤ ਸਿੰਘ ਗੱਗੋਬੂਹਾ,ਰਾਮ ਸਿੰਘ ਨਾਮਧਾਰੀ,ਸਰਪੰਚ ਮਨਜਿੰਦਰ ਸਿੰਘ ਐਮਾ, ਸਰਪੰਚ ਵਰਿੰਦਰ ਸਿੰਘ ਸੋਨੂੰ ਬਰਾੜ,ਪੂਰਨ ਸਿੰਘ ਝਬਾਲ,ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ,ਸਾਬਕਾ ਸਰਪੰਚ ਰੂਪ ਸਿੰਘ ਪੱਧਰੀ ਅਤੇ ਸਰਪੰਚ ਜਗਤਾਰ ਸਿੰਘ ਸਵਰਗਾਪੁਰੀ ਨੇ ਅਜ਼ਾਦ ਗਰੁੱਪ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *