ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਗਰੀਨ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕਾਂ ਤੇ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਨਾ ਬਦਲਣ ਤੇ ਕੀਤਾ ਸੰਘਰਸ਼ ਦਾ ਐਲਾਨ 

Spread the love
ਨਿਊ ਚੰਡੀਗੜ੍, 23 ਜੁਲਾਈ (ਬਜੀਦਪੁਰ) -ਨਿਊ ਚੰਡੀਗੜ੍ਹ ਨੇੜਲੇ ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਫ਼ੋਰਇਸਟ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਗਮਾਡਾ ਨੂੰ ਮੰਗ ਪੱਤਰ ਦੇਣ ਉਪਰੰਤ ਫ਼ੈਸਲਾ ਨਾ ਬਦਲਣ ਤੇ ਸੰਘਰਸ਼ ਦਾ ਐਲਾਨ ਕੀਤਾ। ਇਸ ਸੰਬੰਧੀ ਕਿਸਾਨ ਯੂਨੀਅਨ ਲੱਖੋਵਾਲ ਦੇ ਨਛੱਤਰ ਸਿੰਘ ਬੈਦਵਾਨ, ਕਿਸਾਨ ਯੂਨੀਅਨ ਰਾਜੇਵਾਲ ਦੇ ਪਰਮਦੀਪ ਸਿੰਘ ਬੈਦਵਾਨ, ਲੋਕ ਹਿੱਤ ਮਿਸ਼ਨ ਦੇ ਭਗਤ ਸਿੰਘ ਭਗਤ ਮਾਜਰਾ ਨੇ ਤੇ ਰਵਿੰਦਰ ਸਿੰਘ ਬਜੀਦਪੁਰ, ਜਰਨੈਲ ਸਿੰਘ ਮਾਵੀ, ਜਸਪਾਲ ਸਿੰਘ ਲੱਕੀ, ਰਘਵੀਰ ਸਿੰਘ ਮਾਵੀ, ਹਰਨੇਕ ਸਿੰਘ ਤੇ ਪਰਮਜੀਤ ਸਿੰਘ ਕਾਲਾ ਨੇ ਦੱਸਿਆ ਕਿ ਪਿੰਡ ਬਜੀਦਪੁਰ ਦੇ ਜ਼ਮੀਨ ਸਬ ਤਹਿਸੀਲ ਮਾਜਰੀ ਅਤੇ ਮੇਨ ਹਾਈਵੇਅ ਨੇੜੇ ਹੋਣ ਤੇ ਉਪਜਾਊ ਜ਼ਮੀਨ ਹੋਣ ਕਾਰਨ ਇਸ ਜ਼ਮੀਨ ਦੀ ਕਰੋੜਾਂ ਦੀ ਕੀਮਤ ਹੈ, ਪਰ ਗਮਾਡਾ ਨੇ ਕੁਰਾਲੀ ਪਲਾਇਨ ਅਧੀਨ ਇਸ ਮਹਿੰਗੇ ਖੇਤਰ ਨੂੰ ਗਰੀਨ ਜ਼ੋਨ ਵਿੱਚ ਪਾ ਦਿੱਤਾ ਅਤੇ ਅਗਲੇ ਪਿੰਡਾਂ ‘ਚ ਸ਼ਾਮਲਾਤ ਅਤੇ ਨਦੀਆਂ ਅਧੀਨ ਬੰਜਰ ਜ਼ਮੀਨ ਨੂੰ ਆਰ ਜ਼ੋਨ ਵਿਚ ਪਾ ਦਿੱਤਾ। ਇਸ ਲਈ ਜੇਕਰ ਗਮਾਡਾ ਨੇ ਇਸ ਫ਼ੈਸਲੇ ਨੂੰ ਜਲਦੀ ਨਾ ਬਦਲਿਆ ਤਾਂ ਕਿਸਾਨ ਜਥੇਬੰਦੀਆਂ ਵਸਨੀਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਆਰੰਭਣਗੀਆਂ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *