ਪਿੰਡ ਸਾਹਨੀ ਵਿਖੇ ਸ਼ਰਧਾ ਨਾਲ ਮਨਾਇਆ ਮਡ੍ਹਾਰ (ਬ੍ਰਾਹਮਣ) ਜਠੇਰਿਆਂ ਦਾ ਸਲਾਨਾ ਜੋੜ ਮੇਲਾa

Spread the love

ਫਗਵਾੜਾ 28 ਮਾਰਚ ( ਪ੍ਰੀਤ ਕੌਰ ਪ੍ਰੀਤੀ     ) ਫਗਵਾੜਾ ਦੇ ਨੇੜਲੇ ਪਿੰਡ ਸਾਹਨੀ ਵਿਖੇ ਮਡ੍ਹਾਰ (ਬ੍ਰਾਹਮਣ) ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਮਡ੍ਹਾਰ ਪਰਿਵਾਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਝੰਡੇ ਦੀ ਰਸਮ ਉਪਰੰਤ ਕੰਜਕ ਪੂਜਨ ਹੋਇਆ ਅਤੇ ਸਮੂਹ ਮੰਡਾਰ ਪਰਿਵਾਰਾਂ ਨੇ ਪਿਤਰਾਂ ਦਾ ਅਸ਼ੀਰਵਾਦ ਲਿਆ। ਪ੍ਰਬੰਧਕਾਂ ਵਲੋਂ ਸਮੂਹ ਮਡ੍ਹਾਰ (ਬ੍ਰਾਹਮਣ) ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਵੱਡੀ ਗਿਣਤੀ ‘ਚ ਮਡ੍ਹਾਰ (ਬ੍ਰਾਹਮਣ) ਪਰਿਵਾਰਾਂ ਨੇ ਸਲਾਨਾ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਭਰਪੂਰ ਹਾਜਰੀ ਲਗਵਾਈ। ਇਸ ਮੌਕੇ ਕਮੇਟੀ ਪ੍ਰਧਾਨ ਰਾਜਕੁਮਾਰ ਕੌਸ਼ਲ ਅਤੇ ਉਪ ਪ੍ਰਧਾਨ ਰਾਮ ਮੂਰਤੀ ਨੇ ਸਮੂਹ ਮੰਡਾਰ (ਬ੍ਰਾਹਮਣ) ਪਰਿਵਾਰਾਂ ਨੂੰ ਸਲਾਨਾ ਸਮਾਗਮ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਆਪਣੇ ਵੱਡੇ ਵਢੇਰਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਦੀ ਕ੍ਰਿਪਾ ਸਦਕਾ ਹੀ ਮੰਡਾਰ (ਬ੍ਰਾਹਮਣ) ਪਰਿਵਾਰ ਚੜ੍ਹਦੀ ਕਲਾ ਦਾ ਸੁੱਖ ਮਾਣ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਂਈ ਕਰਨੈਲ ਸ਼ਾਹ ਗੱਦੀ ਨਸ਼ੀਨ ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਨੇ ਸਮੂਹ ਸੰਗਤ ਨੂੰ ਸਲਾਨਾ ਜਠੇਰੇ ਸਮਾਗਮ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤੀ ਵਿਰਸੇ ਨਾਲ ਜੁੜੇ ਇਸ ਦਿਨ ਦਾ ਮਕਸਦ ਬੱਚਿਆਂ ਨੂੰ ਆਪਣੇ ਮਾਪਿਆਂ ਤੇ ਬਜੁਰਗਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਨਾ ਹੈ। ਸਾਨੂੰ ਪੁਰਖਿਆਂ ਦੇ ਦਿਨ ਮਨਾਉਣ ਦੇ ਨਾਲ ਹੀ ਆਪਣੇ ਘਰ ਦੇ ਬਜੁਰਗਾਂ ਦੀ ਸੇਵਾ ਜਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਰਜਿੰਦਰ ਕੌਸ਼ਲ, ਵਿਜੇ ਕੁਮਾਰ ਰਿਟਾ. ਜੇ.ਈ., ਸ਼ੁਭ ਸ਼ਰਮਾ, ਜਤਿੰਦਰ ਕੌਸ਼ਲ ਬੱਬੀ, ਨਰੇਸ਼ ਕੁਮਾਰ, ਪੁਨੀਤ, ਰਾਮ ਤੀਰਥ, ਵਿਜੇ ਸ਼ਰਮਾ, ਪੁਸ਼ਪਿੰਦਰ ਸ਼ਰਮਾ, ਮਦਨ ਲਾਲ ਯੂ.ਕੇ., ਮੋਹਿਤ ਕੌਸ਼ਲ, ਸੁਮਿਤ ਕੌਸ਼ਲ, ਰਮਨ ਕੁਮਾਰ, ਰਾਜਿੰਦਰ ਰਾਣਾ, ਬਾਬਾ ਮਲੰਗੀ ਸਾਹਨੀ ਆਦਿ ਹਾਜਰ ਸਨ।
ਤਸਵੀਰ- ਪਿੰਡ ਸਾਹਨੀ ਵਿਖੇ ਮਡ੍ਹਾਰ (ਬ੍ਰਾਹਮਣ) ਜਠੇਰਿਆਂ ਦੇ ਸਲਾਨਾ ਜੋੜ ਮੇਲੇ ਦਾ ਦ੍ਰਿਸ਼

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *