ਫਿਰੋਜ਼ਪੁਰ 30 ਮਾਰਚ (ਅਸ਼ੋਕ ਭਾਰਦਵਾਜ)
ਸੀਨੀਅਰ ਸਿਟੀਜਨ ਕੌਂਸਲ ਦੀ
ਹੋਣ ਵਾਲੀ ਚੋਣ ਦੇ ਕੰਮ ਨੂੰ ਨੇਪਰੇ ਚਾੜਦੇ ਹੋਏ ਸ੍ਰੀ ਪੀ ਡੀ ਸ਼ਰਮਾ ਨੂੰ ਅਗਲੇ ਦੋ ਸਾਲਾਂ 2025- 2026 ਲਈ ਸਰਬ ਸੰਮਤੀ ਨਾਲ ਸ੍ਰੀ ਪੀ ਡੀ ਸ਼ਰਮਾ ਨੂੰ ਪ੍ਰਧਾਨ ਐਲਾਨਿਆ। ਇਸ ਮੋਕੇ ਉਹਨਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਸਬੰਧੀ ਅਪੀਲ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਦਫਤਰ ਵਿੱਚ ਹੋਈ ਰਜਿਸਟਰ ।ਪ੍ਰਧਾਨ ਮੰਤਰੀ ਜੀ ਦੇ ਦਫਤਰ ਤੋਂ ਪੀਐਮਓ/0059470 ਨੰਬਰ ਹੋਇਆ ਜਾਰੀ। ਸੀਨੀਅਰ ਸਿਟੀਜਨ ਕੌਂਸਲ ਰਜਿਸਟਰਡ ਫਿਰੋਜਪੁਰ ਦੀ ਮਾਸਿਕ ਮੀਟਿੰਗ ਸ੍ਰੀ ਪ੍ਰਦੀਪ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਬਾਗਵਾਨ ਵਿਖੇ ਹੋਈ ਜਿਸ ਵਿੱਚ ਸ਼੍ਰੀ ਮੁਕੇਸ਼ ਲੁਥਰਾ ਜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਅੱਜ ਦੀ ਮੀਟਿੰਗ ਦੇ ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਡਵੋਕੇਟ ਸੁਭਾਸ਼ ਕਾਲੀਆ ਬਤੌਰ ਰਿਟਰਨਿੰਗ ਕੰਮ ਪ੍ਰਜਾਈਡਿੰਗ ਅਫਸਰ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਵੱਲੋਂ ਸੀਨੀਅਰ ਸਿਟੀਜਨ ਕੌਂਸਲ ਦੀ
ਹੋਣ ਵਾਲੀ ਚੋਣ ਦੇ ਕੰਮ ਨੂੰ ਨੇਪਰੇ ਚਾੜਦੇ ਹੋਏ ਸ੍ਰੀ ਪੀ ਡੀ ਸ਼ਰਮਾ ਨੂੰ ਅਗਲੇ ਦੋ ਸਾਲਾਂ 2025- 2026 ਲਈ ਸਰਬ ਸੰਮਤੀ ਨਾਲ ਸ੍ਰੀ ਪੀ ਡੀ ਸ਼ਰਮਾ ਨੂੰ ਪ੍ਰਧਾਨ ਐਲਾਨਿਆ । ਉਹਨਾਂ ਦੇ ਐਲਾਨ ਕਰਦੇ ਹੀ ਕੌਂਸਲ ਦੇ ਸਮੂਹ ਮੈਂਬਰਾਂ ਵੱਲੋਂ ਸ੍ਰੀ ਪੀ ਡੀ ਸ਼ਰਮਾ ਨੂੰ ਹਾਰ ਪਹਿਨਾ ਕੇ ਬਤੌਰ ਪ੍ਰਧਾਨ ਸਵੀਕਾਰ ਕੀਤਾ। ਸ੍ਰੀ ਪੀ ਡੀ ਸ਼ਰਮਾ ਪਿਛਲੇ ਲਗਭਗ 10 ਸਾਲਾਂ ਤੋਂ ਲਗਾਤਾਰ ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਚੱਲੇ ਆ ਰਹੇ ਹਨ ਅਤੇ ਅੱਜ ਸਮੂਹ ਹਾਜ਼ਰੀਨ ਵੱਲੋਂ ਸਰਬਸੰਮਤੀ ਨਾਲ ਉਹਨਾਂ ਨੂੰ ਅਗਲੇ ਦੋ ਸਾਲ ਲਈ ਸਰਬ ਸੰਮਤੀ ਨਾਲ ਫਿਰ ਪ੍ਰਧਾਨ ਚੁਣ ਲਿਆ ।ਐਡਵੋਕੇਟ ਕਾਲੀਆ ਰਿਟਰਨਿੰਗ ਅਫਸਰ ਵੱਲੋਂ ਐਲਾਨ ਕੀਤਾ ਕਿ ਅਗਲੇ ਕਾਰਜਕਾਲ ਲਈ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਸ੍ਰੀ ਪੀ ਡੀ ਸ਼ਰਮਾ ਨੂੰ ਦਿੱਤਾ। ਉਹਨਾਂ ਨੇ ਕਿਹਾ ਅਗਲੀ ਕਾਰਜਕਾਰਨੀ ਸ੍ਰੀ ਪੀਡੀ ਸ਼ਰਮਾ ਅਪ੍ਰੈਲ ਮਹੀਨੇ ਦੇ ਵਿੱਚ ਹੋਣ ਵਾਲੀ ਮਾਸਿਕ ਮੀਟਿੰਗ ਵਿੱਚ ਐਲਾਨ ਕਰ ਦੇਣ।
ਸ੍ਰੀ ਪੀ ਡੀ ਸ਼ਰਮਾ ਨੇ ਬੋਲਦੇ ਹੋਏ ਸਮੂਹ ਸੀਨੀਅਰ ਸਿਟੀਜਨ ਨੂੰ ਦੱਸਿਆ ਕਿ ਉਹ ਉਹਨਾਂ ਸਾਰਿਆਂ ਦੇ ਧੰਨਵਾਦੀ ਹਨ ਜਿਨਾਂ ਨੇ ਉਹਨਾਂ ਤੇ ਇਹਨਾਂ ਲੰਬਾ ਸਮਾਂ ਵਿਸ਼ਵਾਸ ਕਰਕੇ ਉਹਨਾਂ ਨੂੰ ਮਾਨ ਬਖਸ਼ਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਉਹਨਾਂ ਦੇ ਵਿਸ਼ਵਾਸ ਨੂੰ ਕਦੀ ਠੇਸ ਨਹੀਂ ਲੱਗਣ ਦੇਣਗੇ ਅਤੇ ਕੌਂਸਲ ਦੀ ਤਰੱਕੀ ਲਈ ਦਿਨ ਰਾਤ ਕੰਮ ਕਰਦੇ ਰਹਿਣਗੇ। ਉਹਨਾਂ ਨੇ ਦੱਸਿਆ ਕਿ ਭਾਵੇਂ ਕੌਂਸਲ ਦਾ ਵਿਸ਼ਵਾਸ ਹੈ ਕਿ ਕਿਸੇ ਵੀ ਮੈਂਬਰ ਤੋਂ ਕੋਈ ਮਾਸਕ ਜਾ ਸਲਾਨਾ ਚੰਦਾ ਨਹੀਂ ਲੈਣਾ ਫਿਰ ਵੀ ਕੌਂਸਲ ਦੇ ਕੋਲ ਆਪਣੇ ਖਰਚਿਆਂ ਲਈ ਪੈਸਾ ਮੌਜੂਦ ਹੈ ਅਤੇ ਪੈਸੇ ਦੀ ਕੋਈ ਕਮੀ ਨਹੀਂ ਹੈ। ਉਹਨਾਂ ਦੱਸਿਆ ਕਿ ਉਹ ਸਾਲ 2025 ਤੋਂ ਸ਼ੁਰੂ ਕੀਤੀ ਸਕੀਮ ਬਰਥਡੇ ਐਟ ਡੋਰ ਸਟੈਪ birthday at door step ਬਹੁਤ ਕਾਮਯਾਬੀ ਨਾਲ ਚੱਲ ਰਹੀ ਹੈ ਜਿਹੜੇ ਮੈਂਬਰ ਚਾਹੁੰਦੇ ਹਨ ਉਹਨਾਂ ਦੇ ਘਰਾਂ ਵਿੱਚ ਕੌਂਸਲ ਦੀ ਟੀਮ ਜਾ ਕੇ ਉਹਨਾਂ ਦੀ ਪਰਿਵਾਰਾਂ ਦੇ ਨਾਲ ਜਨਮਦਿਨ ਮਨਾਉਂਦੀ ਹੈ ਜਿਸ ਦਾ ਬਹੁਤਾ ਅੱਛਾ ਹੁੰਗਾਰਾ ਮਿਲ ਰਿਹਾ ਹੈ।
ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਆਯੁਸ਼ਮਾਨ ਕਾਰਡ ਪ੍ਰਾਈਵੇਟ ਹਸਪਤਾਲਾਂ ਵਿੱਚ ਨਾ ਸਵੀਕਾਰਨ ਸਬੰਧੀ ਜੋ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਦਫਤਰ ਨੂੰ ਸ੍ਰੀ ਪੀ ਡੀ ਸ਼ਰਮਾ ਵੱਲੋਂ ਮਾਨਯੋਗ ਪੱਤਰ ਰਾਹੀਂ ਅਪੀਲ ਕੀਤੀ ਸੀ ਕਿ ਆਯੁਸ਼ਮਾਨ ਕਾਰਡ ਦੇਸ਼ ਦੇ ਸਾਰੇ ਹਸਪਤਾਲਾਂ ਵਿੱਚ ਮੰਨਿਆ ਜਾਣਾ ਚਾਹੀਦਾ ਹੈ ਇਸ ਸਬੰਧੀ ਮਾਨਯੋਗ ਪ੍ਰਧਾਨ ਮੰਤਰੀ ਜੀ ਦਫਤਰ ਵੱਲੋਂ ਹੁਣੇ ਹੀ ਐਸਐਮਐਸ ਆਇਆ ਹੈ ਅਤੇ ਉਹ ਅਪੀਲ ਰਜਿਸਟਰ ਕਰ ਲਈ ਗਈ ਹੈ ਅਤੇ ਉਸ ਦਾ ਨੰਬਰ ਪੀਐਮਓ/0059470 ਦੱਸਿਆ ਗਿਆ ਹੈ। ਸੀਨੀਅਰ ਸਿਟੀਆਂ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ।ਉਹਨਾਂ ਨੇ ਦੱਸਿਆ ਕਿ ਜਿਨਾਂ ਸੀਨੀਅਰ ਸਿਟੀਜਨ ਮੈਂਬਰਾਂ ਦੇ ਜਨਮਦਿਨ ਫਰਵਰੀ ਤੇ ਮਾਰਚ ਮਹੀਨੇ ਵਿੱਚ ਆਉਂਦੇ ਸਨ ਉਹਨਾਂ ਨੂੰ ਮੁੱਖ ਮਹਿਮਾਨ ਅਤੇ ਸੀਨੀਅਰ ਟੀਮ ਵੱਲੋਂ ਸ੍ਰੀ ਪ੍ਰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਵਾਟਰ ਸਪਲਾਈ ਤੇ ਸੀਵਰੇਜ ਦੇ ਬਿੱਲਾਂ ਦਾ ਜਲਦੀ ਕੋਈ ਨਾ ਕੋਈ ਹੱਲ ਹੋ ਜਾਵੇਗਾ। ਸ੍ਰੀ ਪੀ ਡੀ ਸ਼ਰਮਾ ਨੇ ਦੱਸਿਆ ਕਿ ਉਹ ਅਗਲੀ ਕਾਰਜਕਾਰਨੀ ਅਪ੍ਰੈਲ ਮਹੀਨੇ ਵਿੱਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਐਲਾਨ ਕਰ ਦੇਣਗੇ ਤਾਂ ਜੋ ਕੌਂਸਲ ਦਾ ਕੰਮ ਵਧੀਆ ਢੰਗ ਨਾਲ ਅੱਗੇ ਚਲਦਾ ਰਹੇ। ਸ੍ਰੀ ਪੀਡੀ ਸ਼ਰਮਾ ਨੇ ਸਮੂਹ ਸੀਨੀਅਰ ਸਿਟੀਜਨ ਮੈਂਬਰਾਂ ਦੇ ਨਾਲ ਨਾਲ ਪ੍ਰੈਸ ਦੇ ਉਹਨਾਂ ਸਾਥੀਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਕੌਸਲ ਦੀਆਂ ਖਬਰਾਂ ਨੂੰ ਬਖੂਬੀ ਜਨਤਾ ਚਿੰਤਾ ਲਈ ਆਪਣੇ ਅਖਬਾਰਾਂ ਵਿੱਚ ਪਬਲਿਸ਼ ਕੀਤਾ। ਮੀਟਿੰਗ ਵਿੱਚ ਸੀਨੀਅਰ ਸਿਟੀਜਨ ਕਲਾਕਾਰਾਂ ਵੱਲੋਂ ਆਪਣੇ ਆਪਣੇ ਗੀਤ ਸੁਣਾ ਕੇ ਹਾਜ਼ਰੀਨ ਨੂੰ ਮੰਦਰਮੁਗਧ ਕੀਤਾ। ਅੰਤ ਵਿੱਚ ਸਮੂਹ ਹਾਜਰੀ ਵੱਲੋਂ ਲੰਚ ਬਰਾਂਚ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਵੀਕਾਰ ਕੀਤਾ ਤੇ ਮੀਟਿੰਗ ਦੀ ਸਮਾਪਤੀ ਹੋਈ।