ਪੀਰ ਬਾਬਾ ਮੱਖਣ ਸ਼ਾਹ ਠੱਟਾ ਨਵਾਂ ਵਾਲਿਆਂ ਦੀ ਦਰਗਾਹ ਤੇ ਸਲਾਨਾ ਜੋੜ ਮੇਲਾ ਭਲਕੇ 

Spread the love
 ਕਪੂਰਥਲਾ , 22 ਜੁਲਾਈ ( ਕੌੜਾ ) – ਪਿੰਡ ਠੱਟਾ ਨਵਾਂ ਵਿਖੇ ਪੀਰ ਬਾਬਾ ਮੱਖਣ ਸ਼ਾਹ ਦੇ ਦਰਬਾਰ ਤੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਪ੍ਰਵਾਸੀ ਭਾਰਤੀਆਂ  ਦੇ ਸਹਿਯੋਗ ਦੇ ਨਾਲ 24 ਜੁਲਾਈ ਦਿਨ ਵੀਰਵਾਰ ਨੂੰ ਸਲਾਨਾ ਉਰਸ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਇਸ ਮੁੱਖ ਸੇਵਾਦਾਰ ਅਮਜਦ ਖਾਂ ਅਤੇ ਸਾਬੀ ਮੋਮੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਮਿਤੀ 23 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮੀ ਮਹਿੰਦੀ ਦੀ ਰਸਮ ਹੋਵੇਗੀ। ਅਨਮੋਲ ਵਿਕਾਸ ਕਵਾਲ  ਪਾਰਟੀ ਵੱਲੋਂ ਸੂਫੀਆਨਾ ਕਲਾਮ ਪੇਸ਼ ਕੀਤਾ ਜਾਵੇਗਾ।24 ਜੁਲਾਈ ਦਿਨ ਵੀਰਵਾਰ ਨੂੰ ਚਾਦਰ ਤੇ ਝੰਡੇ ਦੀ ਰਸਮ ਹੋਵੇਗੀ। ਉਪਰੰਤ ਪ੍ਰਸਿੱਧ ਕਵਾਲ ਸਾਹਿਲ ਖਾਂ ਮਲੇਰਕੋਟਲੇ ਵਾਲੇ ‌, ਹੀਰਾ ਲਾਲ ਕਵਾਲ ਅਤੇ ਬੰਟੀ ਕਵਾਲਾ ਵੱਲੋਂ ਪੀਰ ਜੀ ਦੇ ਦਰਬਾਰ ਤੇ ਸੰਗਤਾਂ ਨੂੰ ਸੂਫੀਆਨਾ ਕਲਾਮ ਨਾਲ ਮੰਤਰ ਮੁਗਧ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।ਇਸ ਮੌਕੇ ਤੇ ਅਮਜਦ ਖਾਂ, ਸਾਬੀ ਮੋਮੀ ਗੀਤਕਾਰ ਜੀਤ ਠੱਟੇਵਾਲਾ, ਸ਼ਿੰਦਾ ਭਗਤ ਬਾਬਾ ਕਾਲਾ, ਜੀਤ, ਬਲਰਾਜ ਸੈਦਪੁਰ, ਰਾਜਾ ਸੋਹਤਾ, ਜਸ਼ਨਪ੍ਰੀਤ ਸਿੰਘ, ਸਾਬਾ,ਕਰਨ,  ਗੋਪੀ, ਦਵਿੰਦਰ ਕਾਲੂ,ਜੱਸੀ ਮਸੀਹ,ਅਜੀਤ ਆਦਿ ਸੇਵਾਦਾਰ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *