ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਡੀਸੀ ਦਫ਼ਤਰ ਮੂਹਰੇ ਲਗਾਇਆ ਧਰਨਾ

Spread the love

ਸ਼੍ਰੀ ਮੁਕਤਸਰ ਸਾਹਿਬ, 24 ਜੁਲਾਈ ()- ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਮਨਰੇਗਾ ਦੇ ਪਿਛਲੇ ਸਮੇਂ ਕੀਤੇ ਕੰਮਾਂ ਦੇ ਬਕਾਏ ਜਾਰੀ ਕਰਵਾਉਣ ਅਤੇ ਪ੍ਰਸ਼ਾਸਨ ਵੱਲੋਂ ਰੋਡ ਬਰਮ, ਕੱਚੇ ਰਸਤਿਆਂ, ਨਹਿਰਾਂ, ਕੱਸੀਆਂ, ਸੂਈਆਂ ਅਤੇ ਰੇਲਵੇ ਲਾਈਨਾਂ ਆਦਿ ਸਫਾਈ ਦੇ ਬੰਦ ਕੀਤੇ ਕੰਮਾਂ ਨੂੰ ਚਾਲੂ ਕਰਾਉਣ ਲਈ ਡਿਪਟੀ ਕਮਿਸ਼ਨਰ ਦਫਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਇਕੱਠ ਨੂੰ ਸਬੋਧਨ ਕਰਦਿਆ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਉਕੇਂ, ਜ਼ਿਲ੍ਹਾ ਖਜਾਨਚੀ ਬਾਜ ਸਿੰਘ ਭੁੱਟੀ ਵਾਲਾ ਅਤੇ ਕੁੱਲ ਹਿੰਦ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੇਜਰ ਸਿੰਘ ਸੀਰਵਾਲੀ, ਕਰਮਜੀਤ ਕੌਰ ਲੱਕੜ ਵਾਲਾ ਨੇ ਕਿਹਾ ਕਿ ਸਰਕਾਰ ਨੇ 2005 ਵਿੱਚ ਰੁਜ਼ਗਾਰ ਦੀ ਘਾਟ ਨੂੰ ਪੂਰਾ ਕਰਨ ਦਾ ਕਹਿ ਕੇ ਮਨਰੇਗਾ ਐਕਟ 2005 ਬਣਾਇਆ ਗਿਆ ਸੀ, ਜਿਸ ਦੇ ਕਾਨੂੰਨ ਮੁਤਾਬਕ ਮਜ਼ਦੂਰਾਂ ਨੂੰ ਰੁਜਗਾਰ ਦੇਣਾ ਕਿਹਾ ਗਿਆ। ਪਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਆਏ ਦਿਨ ਕਾਨੂੰਨ ਨਾਲ ਛੇੜਛਾੜ ਕਰਕੇ ਮਜ਼ਦੂਰਾਂ ਕੋਲੋ ਰਹਿੰਦਾ ਰੋਜ਼ਗਾਰ ਵੀ ਖੋਹਿਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਦਾ ਹਵਾਲਾ ਦਿੰਦੇ ਹੋਏ ਕੰਮ ਬੰਦ ਕਰ ਦਿੱਤਾ ਗਿਆ ਜਦੋਂ ਕਿ ਇਸ ਸਬੰਧੀ ਕੋਈ ਵੀ ਨੋਟਿਸ ਜੰਤਕ ਨਹੀਂ ਕੀਤਾ ਗਿਆ। ਇਸ ਮੌਕੇ ਮਜਦੂਰਾਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਵੱਡੀ ਗਿਣਤੀ ਮਿਲਣ ਵਾਲੇ ਰੋਡ ਬਰਮਾ, ਕੱਸੀਆਂ, ਨਹਿਰਾਂ, ਰੇਲਵੇ ਲਾਈਨਾਂ ਦੇ ਸਫਾਈ ਕੰਮਾਂ ਨੂੰ ਚਾਲੂ ਕੀਤਾ ਜਾਵੇ ਮਜ਼ਦੂਰਾਂ ਦੇ ਨਵੇਂ ਸਿਰੋਂ ਤੋਂ ਜੋਬ ਕਾਰਡ ਬਣਾਏ ਜਾਣ। ਇਸ ਮੌਕੇ ਉਨ੍ਹਾਂ ਹੋਰਨਾਂ ਮੰਗਾਂ ’ਤੇ ਚਾਨਣਾ ਪਾਉਂਦੇ ਹੋਏ ਮੰਗ ਕੀਤੀ ਕਿ ਕੀਤੇ ਕੰਮਾਂ ਦੇ ਪੈਸਿਆਂ ਦੀ ਅਦਾਇਗੀ ਨਿਯਮਾਂ ਅਨੁਸਾਰ 15 ਦਿਨਾਂ ਵਿੱਚ ਦਿੱਤੀ ਜਾਵੇ, ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਜੇਕਰ ਕੰਮ ਲੈਣ ਜਾਂ ਪੂਰਾ ਨਹੀਂ ਦਿੱਤਾ ਜਾਂਦਾ ਤਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਮਨਰੇਗਾ ਮੇਟਾਂ ਦਾ ਕਾਨੂੰਨੀ ਰੁਤਬਾ ਹੋਵੇ ਉਹਨਾਂ ਦੀਆਂ ਉਜਰਤਾਂ ਸੈਮੀ ਸਕਿਲਡ ਦਰ ਉੱਤੇ ਮਟੀਰੀਅਲ ਵਿੱਚੋਂ ਦਿੱਤੀਆਂ ਜਾਣ, ਕੰਮ ਵਾਲੀ ਜਗ੍ਹਾ ’ਤੇ ਦੁਰਘਟਨਾ ਵਾਪਰਨ ਤੇ ਘੱਟੋ ਘੱਟ 5 ਲੱਖ ਦਾ ਮੁਆਵਜਾ ਦਿੱਤਾ ਜਾਵੇ, ਕੇਂਦਰ ਸਰਕਾਰ ਮਨਰੇਗਾ ਬਜਟ ਵਿੱਚ ਵਾਧਾ ਕਰੇ, ਸੂਬਾ ਸਰਕਾਰ ਆਪਣਾ ਹਿੱਸਾ ਪਾਵੇ, ਕੰਮ ਵਾਲੀ ਜਗ੍ਹਾ ਤੇ ਕਾਨੂੰਨ ਮੁਤਾਬਕ ਸਾਰੀਆਂ ਸਹੂਲਤਾਂ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਛਾਂ ਦਾ ਪ੍ਰਬੰਧ ਕੀਤਾ ਜਾਵੇ,ਅਚਨਚੇਤ ਦੁਰ ਘਟਨਾ ਵਾਪਰ ਤੇ ਐਂਬੂਲੈਂਸ ਦਾ ਪ੍ਰਬੰਧ ਆਦਿ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਤੇ ਰਾਜਾ ਸਿੰਘ ਖੂੰਨਣ ਖੁਰਦ ਕਾਕਾ ਸਿੰਘ ਖੁੰਡੇ ਹਲਾਲ, ਜਸਵਿੰਦਰ ਸਿੰਘ ਸੰਗੂਧੌਣ, ਕਰਮਜੀਤ ਕੌਰ ਲੱਕੜ ਵਾਲਾ,ਤੋਤਾ ਸਿੰਘ ਸ਼ੇਰੇ ਵਾਲਾ ਤੇ ਸੁਖਦੇਵ ਸਿੰਘ ਰੁਪਾਣਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਏਡੀਸੀ ਜਰਨਲ ਗੁਰਪ੍ਰੀਤ ਸਿੰਘ ਅਤੇ ਏਡੀਸੀ ਵਿਕਾਸ ਸੁਰਿੰਦਰ ਸਿੰਘ ਢਿੱਲੋ ਨੇ ਭਰੋਸਾ ਦਵਾਇਆ ਕਿ ਾਈ ਵਾਲੇ ਮਨਰੇਗਾ ਤਹਿਤ ਬੰਦ ਕੀਤੇ ਕੰਮਾਂ ਨੂੰ ਚਾਲੂ ਕਰਾਉਣ ਲਈ ਜਲਦੀ ਚਿੱਠੀ ਭੇਜ ਕੇ ਇਸ ਦਿਨ ਮਨਜੂਰੀ ਲੈ ਲਈ ਜਾਵੇਗੀ ਅਤੇ ਪਿੰਡਾਂ ਵਿੱਚ ਸਫਾਈ ਵਾਲੇ ਨਰੇਗਾ ਕੰਮ ਸ਼ੁਰੂ ਕਰ ਦਿੱਤੇ ਜਾਣਗੇ, 15 ਦਿਨਾਂ ਦੇ ਅੰਦਰ ਸਾਰਿਆਂ ਦੇ ਨਵੇਂ ਸਿਰੇ ਤੋਂ ਜੋਬ ਕਾਰਡ ਬਣਾ ਦਿੱਤੇ ਜਾਣਗੇ, 10 ਅਗਸਤ ਤੱਕ ਫਸਟ ਲੋਕੇਸ਼ਨ ਵਾਲੀ ਸ਼ਰਤ ਖਤਮ ਕਰਕੇ ਕੰਮ ਵਾਲੀ ਥਾਂ ’ਤੇ ਹਾਜਰੀ ਲਾਉਣੀ ਯਕੀਨੀ ਕੀਤੀ ਜਾਵੇਗੀ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *