ਪੰਜਾਬ ਪਬਲਿਕ ਸਕੂਲ ਵਿਖੇ ਵਿਸਾਖੀ ਦਿਹਾੜਾ ਮਨਾਇਆ ਗਿਆ

Spread the love

ਬਰਨਾਲਾ, 13 ਅਪ੍ਰੈਲ (ਬਲਵਿੰਦਰ ਆਜ਼ਾਦ):- ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਧਨੌਲਾ ਰੋਡ ਬਰਨਾਲਾ ਵਿੱਚ ਪ੍ਰਿੰਸੀਪਲ ਮੈਡਮ ਸਿਮਰਨ ਕੌਰ ਦੀ ਅਗਵਾਈ ਵਿੱਚ ਵਿਸਾਖੀ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਸੁਰੂਆਤ ਵਿੱਚ ਨਰਸਰੀ ਤੋਂ ਦੂਸਰੀ ਕਲਾਸ ਦੇ ਬੱਚਿਆਂ ਵੱਲੋਂ ਯੈਲੋ ਡੇ ਮਨਾਇਆ ਗਿਆ।ਜਿਸ ਦੌਰਾਨ ਬੱਚੇ ਪੀਲੇ ਰੰਗ ਦੀਆਂ ਪੁਸ਼ਾਕਾਂ ਵਿੱਚ ਬਹੁਤ ਸੋਹਣੇ ਲਗ ਰਹੇ ਸਨ।ਬੱਚਿਆਂ ਨੇ ਇਸ ਸਮੇਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਲੋਕ ਗੀਤ ਪੇਸ਼ ਕੀਤੇ।ਇਸ ਸਮੇਂ ਬੱਚਿਆਂ ਨੇ ਵਿਸਾਖੀ ਤੇ ਆਪਣੇ  ਵਿਚਾਰ ਪੇਸ਼ ਕੀਤੇ ਅਤੇ ਵਿਸਾਖੀ ਬਾਰੇ ਕਵਿਤਾਵਾਂ ਗਾ ਕੇ ਸੁਣਾਈਆਂ। ਸੰਗੀਤ ਡਿਪਾਰਟਮੈਂੇਟ ਦੇ ਇੰਚਾਰਜ ਮਿਸਟਰ ਸਤਨਾਮ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਨੇ ਖੂਭ ਰੰਗ ਬੰਨਿਆਂ।ਇਸ ਦੌਰਾਨ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਗਏ।ਜਿਸ ਵਿੱਚ ਜੱਜ ਦੀ ਭੁਮਿਕਾ  ਮਿਸਟਰ ਗੁਰਪ੍ਰੀਤ ਸਿੰਘ ਅਤੇ ਮਿਸਟਰ ਭੁਪਿੰਦਰ ਸਿੰਘ ਨੇ ਨਿਭਾਈ।ਫਸਟ, ਸੇੈਕਿੰਡ,ਥਰਡ ਆਏ ਬੱਚਿਆਂ ਨੂੰ ਪ੍ਰਿੰਸੀਪਲ ਮੈਡਮ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਦੌਰਾਨ ‘ ਟੈਲੇਂਟ ਹੰਟ ਡਾਂਸ ਕੰਪੀਟੀਸ਼ਨ ‘ ਵੀ ਕਰਵਾਏ ਗਏ ਜਿਸ ਵਿੱਚ ਬੱਚਿਆ ਨੇ ਵੱਖਰੇ – ਵੱਖਰੇ ਗੀਤਾਂ ਤੇ ਡਾਂਸ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ।ਸਕੂਲ ਦੇ ਚੇਅਰਮਮੈਨ ਸ੍ਰ: ਅਮਰਜੀਤ ਸਿੰਘ ਚੀਮਾਂ ਨੇ ਵੀ ਬੱਚਿਆਂ ਨੂੰ ਵਿਸਾਖੀ ਦੇ ਦਿਹਾੜੇ ਬਾਰੇ ਅਤੇ ਖਾਲਸੇ ਦੇ ਸਾਜਨਾ ਦਿਵਸ ਬਾਰੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਹਰ ਸਿੱਖ ਦੇ ਨਾਂ ਨਾਲ ਸਿੰਘ ਸਬਦ ਲਾ ਕੇ ਸਿੰਘ ਬਣਾਇਆ ਤਾਂ ਹੀ ਅੱਜ ਦਾ ਦਿਨ ਖਾਲਸੇ ਦੇ ਸਾਜਨਾ ਦਿਵਸ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।ਸਕੂਲ ਦੇ ਪ੍ਰਿੰਸੀਪਲ ਮੈਡਮ ਸਿਮਰਨ ਕੌਰ ਨੇ ਵੀ ਵਿਸਾਖੀ ਦੇ ਦਿਨ ਭਾਵ ਖਾਲਸੇ ਦੇ ਸਾਜਨਾ ਦਿਵਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ।ਇਸ ਸਮੇਂ ਸਕੂਲ ਦੇ ਮੈਨੇਜਰ ਸੁਖਦੀਪ ਸਿੰਘ ਚੀਮਾਂ ਵੀ ਹਾਜਰ ਰਹੇ।ਸਕੂਲ ਦੇ ਚੇਅਰਮੈਨ ਸ੍ਰ: ਅਮਰਜੀਤ ਸਿੰਘ ਚੀਮਾਂ ਨੇ ਆਪਣੇ ਵੱਲੋ ,ਪ੍ਰਿੰਸੀਪਲ ਮੈਡਮ ,ਡਾਇਰੈਕਟਰ ਸਾਹਿਬ ,ਬਾਕੀ ਸਟਾਫ ਤੇ ਬੱਚਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।ਇਹ ਸਾਰਾ ਪ੍ਰੋਗਰਾਮ ਮਿਸਜ ਨਵਰੂਪ  ਕੋਰ, ਸਤਨਾਮ ਸਿੰਘ ਦੀ ਅਗਵਾਈ ਹੇਠ ਆਯੋਜਤ ਕੀਤਾ ਗਿਆ।ਇਸ ਸਮੇਂ ਸਕੂਲ ਦਾ ਬਾਕੀ ਸਟਾਫ ਅਤੇ ਬੱਚੇ ਹਾਜਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *