ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਖਿਲਾਫ ਭਾਜਪਾ ਕਿਸਾਨਾਂ ਦੇ ਨਾਲ ਖੜੀ ਹੈ : ਪੰਜਗਰਾਈਂ

Spread the love
ਕੋਟਕਪੂਰਾ,  ਜੁਲਾਈ (ਟਿੰਕੂ ਕੁਮਾਰ) :- ਕਿਸਾਨਾਂ ਦੀ ਜਮੀਨ ਹੜੱਪ ਕਰਨ ਦੀ ਮਾੜੀ ਨੀਤੀ ਦੁਬਾਰਾ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਨੇ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਕੀਤਾ। ਇਹ ਵਿਚਾਰ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤ ਜਨਤਾ ਪਾਰਟੀ ਐਸ.ਸੀ ਮੋਰਚਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਖਿਲਾਫ ਇਸ ਨੀਤੀ ’ਤੇ ਕਿਸਾਨਾਂ ਨਾਲ ਖੜੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਪ੍ਰਤੀ ਚਿੰਤਾਜਨਕ ਰਹੀ ਹੈ। ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਇੱਕ ਜਮੀਨ ਦਾ ਟੋਟਾ ਵੀ ਪੰਜਾਬ ਸਰਕਾਰ ਨੂੰ ਖੋਹਣ ਨਹੀਂ ਦੇਵੇਗੀ। ਜਸਪਾਲ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਕਿਸਾਨ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਉਣ ਲਈ ਆਪਣਾ ਵਿਚਾਰ ਬਣਾ ਚੁੱਕੇ ਹਨ, ਇਸ ਕਰਕੇ ਜਿੱਥੇ ਦੂਜੇ ਵਰਗ ਭਾਰਤੀ ਜਨਤਾ ਪਾਰਟੀ ਨੂੰ ਦਿਲ ਤੋਂ ਚਾਹੁੰਦੇ ਹਨ, ਉੱਥੇ ਅੱਜ ਪੰਜਾਬ ਦੇ ਹਰ ਵਰਗ ਦੀ ਮਨਪਸੰਦ ਪਾਰਟੀ ਭਾਰਤੀ ਜਨਤਾ ਪਾਰਟੀ ਬਣ ਗਈ ਹੈ, ਕਿਉਂਕਿ ਭਾਜਪਾ ਹੀ ਹਰ ਵਰਗ ਦੇ ਲਈ ਲੋਕ ਭਲਾਈ ਸਕੀਮਾਂ ਲਿਆ ਕੇ ਉਹਨਾਂ ਦਾ ਜੀਵਨ ਪੱਧਰ ਉੱਪਰ ਚੱਕਣ ਲਈ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਦੂਜੇ ਸੂਬੇ ਅੱਜ ਤਰੱਕੀ ਦੇ ਰਾਹ ’ਤੇ ਹਨ, ਉਸ ਤਰ੍ਹਾਂ ਹੀ 2027 ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਕੇ ਪੰਜਾਬ ਫਿਰ ਵਿਕਾਸ ਦੀਆਂ ਲੀਹਾਂ ’ਤੇ ਆਵੇਗਾ। ਉਹਨਾਂ ਕਿਹਾ ਕਿ ਅੱਜ ਬਦਲਾਅ ਦਾ ਨਾਮ ਦੇ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਇੱਕ ਵਰਗ ਅਤੇ ਵਿਅਕਤੀ ਨਾਲ ਧੋਖਾ ਕੀਤਾ ਹੈ, ਜਿਨਾਂ ਨੇ ਇਕ ਲੱਖ ਕਰੋੜ ਤੋਂ ਵੱਧ ਕਰਜਾ ਚੱਕ ਕੇ ਪੰਜਾਬ ਨੂੰ ਹੋਰ ਕਰਜੇ ਹੇਠਾਂ ਦੱਬ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸੇ ਵੀ ਵਰਗ ਦਾ ਕੋਈ ਭਲਾ ਨਹੀਂ ਕੀਤਾ। ਜਿਸ ਕਰਕੇ ਅੱਜ ਪੰਜਾਬ ਅੰਦਰ ਬਹੁਤ ਸਾਰੀਆਂ ਸਮਾਜਿਕ ਅਤੇ ਮੁਲਾਜ਼ਮ ਜਥੇਬੰਦੀਆਂ ਪੰਜਾਬ ਦੇ ਕੋਨੇ ਕੋਨੇ ਵਿੱਚ ਧਰਨੇ ਲਾਈ ਬੈਠੀਆਂ ਮਿਲਣਗੀਆਂ ਉਹਨਾਂ ਕਿਹਾ ਕਿ ਪੰਜਾਬ ਅੰਦਰ ਅੱਜ ਲਾਅ ਐਂਡ ਆਰਡਰ ਦੀ ਕੋਈ ਚੀਜ਼ ਨਹੀਂ ਰਹੀ, ਜਿਸ ਕਰਕੇ ਪੰਜਾਬ ਅੰਦਰ ਅੱਜ ਸ਼ਰੇਆਮ ਲੁੱਟਾਂ ਖੋਹਾਂ, ਕਤਲੇਆਮ, ਮੁੰਡਾਗਰਦੀ, ਬੁਰਸ਼ਾ ਗਰਦੀ, ਚੋਰੀਆਂ, ਡਕੈਤੀਆਂ, ਦਿਨ ਦਿਹਾੜੇ ਕਤਲ ਆਮ ਹੋਣ ਲੱਗੇ, ਇਸ ਕਰਕੇ ਪੰਜਾਬ ਦੇ ਲੋਕ ਅੱਜ ਉੱਤਰ ਪ੍ਰਦੇਸ਼ ਵਾਂਗ ਪੰਜਾਬ ਵਿੱਚ ਵੀ ਸ਼ਾਂਤੀ ਦਾ ਮਾਹੌਲ ਲਿਆਉਣ ਲਈ ਭਾਜਪਾ ਨੂੰ ਉਡੀਕ ਰਹੇ ਹਨ।

  • Related Posts

    ‘ਸਤਲੁਜ’ ਫ਼ਿਲਮ ਤੱਥਾਂ ’ਤੇ ਆਧਾਰਿਤ, ਪੰਜਾਬ ਦੇ ਦਰਦਨਾਕ ਦੌਰ ਦੀ ਸੱਚਾਈ ਨੂੰ ਦਰਸਾਉਂਦੀ ਹੈ : ਬਲਜਿੰਦਰ ਸਿੰਘ ਠੇਕੇਦਾਰ * ਕਿਹਾ- ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਸੱਚ ਜਾਣਨ ਤੋਂ ਰੋਕਣਾ ਗਲਤ

    Spread the love

    Spread the loveਫਗਵਾੜਾ 10 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਸ਼੍ਰੋਮਣੀ ਅਕਾਲੀ ਦਲ (ਐੱਸ.ਸੀ. ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ ਫ਼ਿਲਮ ‘ਸਤਲੁਜ’ ਕਿਸੇ…

    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ’ਚ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਹਰਜੋਤ ਸਿੰਘ ਪਾਹਵਾ * ‘ਆਪ’ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਪਹਿਲ ਦੇਣ ਦਾ ਲਗਾਇਆ ਦੋਸ਼

    Spread the love

    Spread the loveਫਗਵਾੜਾ 10 ਜੁਲਾਈ (    ਪ੍ਰੀਤ ਕੌਰ ਪ੍ਰੀਤੀ    ) ਸ਼੍ਰੋਮਣੀ ਅਕਾਲੀ ਦਲ (ਬਾਦਲ) ਫਗਵਾੜਾ ਦੇ ਪ੍ਰਧਾਨ ਹਰਜੋਤ ਸਿੰਘ ਪਾਹਵਾ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ…

    Leave a Reply

    Your email address will not be published. Required fields are marked *