ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਸਰਕਾਰੀ ਸਕੂਲਾਂ ਵਿੱਚ ਬਾਲ ਮੇਲਾ ਮਨਾਇਆ ਗਿਆ

Spread the love
 ਪੱਟੀ ਸਦੀਕ, 16  ਫ਼ਰਵਰੀ (ਬਲਕਰਨ ਸਿੰਘ ਮਸ਼ਾਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਸਰਕਾਰੀ ਸਕੂਲਾਂ ਵਿੱਚ ਬਾਲ ਮੇਲਾ ਮਨਾਇਆ ਗਿਆ। ਇਸੇ ਲੜੀ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਵਰਿਆਮ ਖੇੜਾ ਬਲਾਕ ਖੂਈਆਂ ਸਰਵਰ ਵਿਖੇ ਮਾਣਯੋਗ ਡੀ.ਈ.ਓ ਐਲੀਮੈਂਟਰੀ ਸ੍ਰੀ ਸਤੀਸ਼ ਕੁਮਾਰ ਜੀ ਅਤੇ ਬੀ.ਪੀ.ਈ. ਓ ਸ੍ਰੀ ਸਤੀਸ਼ ਕੁਮਾਰ ਮਿਗਲਾਨੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਾਲ ਮੇਲਾ ਮਨਾਇਆ ਗਿਆ । ਜਿਸ ਵਿੱਚ ਬੱਚਿਆਂ ਨੇ ਅਲੱਗ ਅਲੱਗ ਗਤੀਵਿਧੀਆਂ ਵਿੱਚ ਵੱਧ ਚੜ ਕੇ ਭਾਗ ਲਿਆ ਤੇ ਆਪਣੇ ਮਾਤਾ ਪਿਤਾ ਤੇ ਪਹੁੰਚੇ ਪਤਵੰਤੇ ਸੱਜਣਾ ਦੇ ਸਾਹਮਣੇ ਅਲੱਗ ਅਲੱਗ ਗਤੀਵਿਧੀਆਂ ਕਰਕੇ ਦਿਖਾਈਆਂ ਜਿਵੇਂ ਕਿ ਕੈਲੰਡਰ ਦੇ ਸੰਕਲਪ ਬਾਰੇ ਪਹਿਲੀ ਜਮਾਤ ਦੇ ਵਿਦਿਆਰਥੀ ਗੁਰਵੰਸ਼ ਵੱਲੋਂ , ਨੋਟਾਂ ਦੇ ਸੰਕਲਪ ਬਾਰੇ, ਮੋਹਿਤ ਜਮਾਤ ਚੋਥੀ ਦੇ ਬੱਚੇ ਵੱਲੋ ਜਾਣਕਾਰੀ, english conversation, rhymes ਮਾਨਵ, ਤਰਨਪ੍ਰੀਤ ਜਮਾਤ ਦੂਜ਼ੀ ਦੇ ਬੱਚੇ ਵੱਲੋ ਅਤੇ ਪ੍ਰੀ ਪ੍ਰਾਇਮਰੀ ਦੇ ਬੱਚੇ ਲਕਸ਼ਦੀਪ ਵੱਲੋ ਅੱਲਗ ਅੱਲਗ ਗਤੀਵਿਧੀਆ ਕਰ ਕੇ ਵਿਖਾਈਆਂ ਗਈਆਂ। ਪ੍ਰੀ ਪ੍ਰਾਇਮਰੀ ਦੇ ਬੱਚਿਆ ਵੱਲੋ ਇੱਕ ਮਿੰਟ game, ਬਾਲਟੀ ਵਿੱਚ ਗੇਂਦ ਪਾਉਣਾ, musical chair ਗੇਮ ਕੀਤੀ ਗਈ ਅਤੇ ਵਿਜੇਤਾ ਬੱਚਿਆ ਨੂੰ ਇਨਾਮ ਵੰਡੇ ਗਏ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸਦੇ ਨਾਲ ਹੀ ਆਏ ਹੋਏ ਮਾਤਾ ਪਿਤਾ ਨੂੰ ਸਾਰੇ ਪ੍ਰੀ ਪ੍ਰਾਇਮਰੀ ਦੇ ਕੋਨੇ ਤੇ ਅੱਲਗ ਅਲੱਗ ਸਟਾਲ ਬਾਰੇ ਜਾਣਕਾਰੀ ਦਿੱਤੀ ਗਈ ਇਸ ਬਾਲ ਮੇਲੇ ਵਿੱਚ
ਵਿਸ਼ੇਸ਼ ਤੌਰ ਤੇ ਸ਼੍ਰੀ ਸਤੀਸ਼ ਮਿਗਲਾਨੀ ਜੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆਂ ਸਰਵਰ ਤੇ ਸ਼੍ਰੀ ਅਭਿਸ਼ੇਕ ਕਟਾਰੀਆ ਸੀ. ਐਚ.ਟੀ ਸੈਂਟਰ ਝੂਰੜ ਖੇੜਾ ਜੀ ਬੱਚਿਆ ਦੀ ਹੌਂਸਲਾ ਅਫ਼ਜਾਈ ਲਈ ਸਕੂਲ ਵਿੱਚ ਪਹੁੰਚੇ ਤੇ ਬੱਚਿਆ ਨੂੰ ਤੇ ਮਾਤਾ ਪਿਤਾ ਨੂੰ ਇਸ ਬਾਲ ਮੇਲੇ ਬਾਰੇ ਦਸਦੇ ਹੋਏ ਨਵੇਂ ਦਾਖਲਿਆਂ ਲਈ ਪ੍ਰੇਰਿਤ ਕੀਤਾ ਗਿਆ।
  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *