ਪੰਜਾਬ ਸਰਕਾਰ ਵੱਲੋਂ ਬੱਜਟ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾ ਦੇ ਮਾਣਭੱਤੇ ਵਿੱਚ ਇੱਕ ਰੁਪਈਆ ਵੀ ਨਹੀਂ ਵਧਾਇਆ -ਬਰਿੰਦਰਜੀਤ ਕੌਰ

Spread the love

ਸਾਦਿਕ 27 ਮਾਰਚ(ਰਘਬੀਰ ਸਾਦਿਕ)ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਪੰਜਾਬ ਪ੍ਰਧਾਨ ਬਰਿੰਦਰਜੀਤ   ਕੌਰ ਛੀਨਾ ਅਤੇ ਪੂਰੀ ਜੱਥੇਬੰਦੀ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਚੌਥੇ ਬਜਟ ਦੀ ਨਿਖੇਧੀ ਕਰਦਿਆਂ ਹੋਇਆ ਕਿਹਾ ਕਿ ਇਸ ਵਿੱਚ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਹਿੱਤਾਂ ਲਈ ਇੱਕ ਰੁਪਿਆ ਵੀ ਵਧਾਇਆ ਨਹੀਂ ਗਿਆ ਜਦਕਿ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਮਾਨਭੱਤਾ ਦੁੱਗਣਾ ਕਰਨ ਦੀ ਗਾਰੰਟੀ ਦਿੱਤੀ ਸੀ ਜਿਸ  ਤੋਂ ਸਰਕਾਰ ਮੁਕਰਦੀ ਨਜ਼ਰ ਆ ਰਹੀ ਹੈ ।ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦਾ ਧਿਆਨ ਮਜਬੂਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲ ਨਹੀਂ ਗਿਆ ।ਜਿਹੜੀਆਂ 0 ਤੋਂ ਲੈ ਕੇ ਛੇ ਸਾਲ ਤੱਕ ਦੇ ਬੱਚਿਆਂ ਗਰਭਵਤੀ ਔਰਤਾਂ,ਨਰਸਿੰਗ ਮਾਵਾਂ,ਨੂੰ ਸਿੱਖਿਅਤ ਕਰਨਾ, ਬੱਚਿਆਂ ਦੇ ਟੀਕਾਕਰਣ ਸਬੰਧੀ ਜਾਗਰੂਕਤਾ ਵਧਾਉਣ ਹਰ ਵਰਗ ਦੇ ਲਾਭਪਾਤਰੀ ਨੂੰ ਸਪਲੀਮੈਂਟਰੀ ਨਿਊਟ੍ਰੀਸ਼ਨ ਦੇਣਾ,ਪੈਨਸ਼ਨ ਸੰਬੰਧੀ ਕੰਮ ਕਰਨਾ,ਬੱਚਿਆਂ ਨੂੰ ਪ੍ਰੀ ਸਕੂਲ ਸਿੱਖਿਆ ਦੇਣਾ ,ਪੋਸ਼ਣ ਅਭਿਆਨ ਸਬੰਧੀ ਜਾਗਰੂਕਤਾ ਫੈਲਾਉਣ,ਔਰਤਾਂ ਦੇ ਪੀਐੱਮਵੀ ਦੇ ਆਨਲਾਈਨ ਫਾਰਮ ਭਰਨਾਂ ਅਤੇ ਉਹਨਾਂ ਨੂੰ ਸਰਕਾਰ ਵੱਲੋਂ 5000 ਰੁਪੈ ਦਵਾਉਣਾ, ਬੀ ਐਲ ਓ ਦੀ ਡਿਊਟੀ ,ਵੋਟਾਂ ਸਮੇ ਪੋਲਿੰਗ ਅਫ਼ਸਰ ਦੀ ਡਿਊਟੀ ਨਿਭਾਉਣਾ,ਸਰਕਾਰ ਵੱਲੋਂ ਮਿੱਥੇ ਵੱਖ ਵੱਖ ਸਮੇਂ ਤੇ ਸਰਵੇ ਕਰਨਾ,ਪੋਸ਼ਣ ਟਰੈਕਰ ਤੇ ਰਜਿਸਟਰਾਂ ਦਾ ਰਿਕਾਰਡ online ਕਰਨਾ ਅਤੇ ਕਈ ਹੋਰ ਸਕੀਮਾਂ ਦਾ ਕੰਮ ਕਰਨਾ,ਜਿਨ੍ਹਾਂ ਨੂੰ ਹਜ਼ਾਰਾਂ ਕੰਮ ਦਿੱਤੇ ਹੋਏ ਹਨ ਇਕ ਸਪੇਅਰ ਪਾਰਟ ਵਾਂਗੂ ਜਿੱਥੇ ਮਰਜ਼ੀ ਫਿੱਟ ਕਰਕੇ ਆਪਣਾ ਕੰਮ ਪੂਰਾ ਕਰਵਾ ਕੇ ਸਰਕਾਰ ਵੱਲੋਂ ਇਹਨਾਂ ਦੀ ਸਾਰ ਵੀ ਨਹੀਂ ਲਈ ਜਾਂਦੀ ਕਿ ਨਿਗੂਣੇ ਜਹੇ ਮਾਣ ਭੱਤੇ ਵਿੱਚ ਇੱਕ ਔਰਤ ਆਪਣੇ ਘਰ ਦਾ ਗੁਜ਼ਾਰਾ ਇਹਨੀ ਮਹਿੰਗਾਈ ਦੇ ਜ਼ਮਾਨੇ ਵਿੱਚ ਕਿਵੇਂ ਕਰਦੀ ਹੋਵੇਗੀ ਕਿਉਂਕਿ ਆਈ ਸੀ ਡੀ ਐਸ਼ ਵਿਭਾਗ ਵਿੱਚ ਬਹੁਤ ਸਾਰੀਆਂ ਵਰਕਰਾਂ ਅਤੇ ਹੈਲਪਰਾਂ ਅਪੰਗ,ਵਿਧਵਾ, ਤਲਾਕਸ਼ੁਦਾ ਅਤੇ ਬੇਸਹਾਰਾ ਹਨ ਜਿਹੜੀਆਂ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਨਿਗੂਣੇ ਜਹੇ ਮਾਨਭੱਤੇ 6500 ਤੇ ਕਰਦੀਆਂ ਹਨ ਪਰ ਸਰਕਾਰ ਨੇ ਅੱਖਾਂ ਬੰਦ ਕੀਤਿਆਂ ਹੋਈਆਂ ਹਨ ਜਿਹੜੀ ਕਿ ਇਹਨਾਂ ਵਰਕਰਾਂ ਦੀ ਅਣਥੱਕ ਮਿਹਨਤ ਸਰਕਾਰ ਨੂੰ ਨਜ਼ਰ ਨਹੀਂ ਆਉਂਦੀ ।ਜਿਹੜੇ 1,177 ਕਰੋੜ ਰੁਪਏ ਆਈ ਸੀ ਡੀ ਐੱਸ ਅਤੇ ਪੋਸ਼ਣ ਯੋਜਨਾਵਾਂ ਲਈ ਰੱਖੇ ਗਏ ਹਨ ਓਹਨੀ ਦੇਰ ਇਹਨਾਂ ਯੋਜਨਾਵਾਂ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਜਿਨ੍ਹਾਂ ਆਂਗਣਵਾੜੀ ਵਰਕਰਾਂ ਨੇ ਇਹਨਾਂ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਹੈ ਉਹਨਾਂ ਦੇ ਬੱਚੇ ਤਾਂ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਨੇ,ਪੰਜਾਬ ਪ੍ਰਧਾਨ ਮੈਡਮ ਛੀਨਾ ਨੇ ਪੁਰਜ਼ੋਰ ਸ਼ਬਦਾਂ ਵਿੱਚ ਇਸ ਬਜ਼ਟ ਦੀ ਨਿਖੇਧੀ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਸਰਕਾਰ ਇਸ ਤਰ੍ਹਾਂ ਹੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਦੀ ਰਹੀ ਤਾਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਕੀਤੀ ਜਾਵੇਗੀ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *