ਬਹਾਵਲਪੁਰ ਬਰਾਦਰੀ ਮਹਾਸੰਘ ਨੇ ਲਗਾਇਆ 25ਵਾ ਮੁਫਤ ਖੂਨ ਜਾਚ ਕੈਂਪ

Spread the love

ਬੱਸੀ ਪਠਾਣਾ, 21 ਅਪ੍ਰੈਲ (ਉਦੇ ਧੀਮਾਨ):  ਬਹਾਵਲਪੁਰ ਬਰਾਦਰੀ ਮਹਾਸੰਘ(ਰਜਿ ) ਬਸੀ ਪਠਾਣਾ ਵਲੋ ਨਰਿੰਦਰ ਲੈਬੋਰੇਟਰੀ ਖਾਲਸਾ ਸਕੂਲ ਚੋਕ ਵਿਖੇ ਬਾਬਾ ਬੁੱਧ ਦਾਸ ਜੀ ਨੂੰ ਸਮਰਪਿਤ 25ਵਾ ਮੁਫਤ ਖੂਨ ਜਾਚ ਕੈਂਪ ਪ੍ਰਧਾਨ ਓਮ ਪ੍ਰਕਾਸ਼ ਮੁਖੇਜਾ ਦੀ ਪ੍ਰਧਾਨਗੀ ਵਿੱਚ ਲਗਾਇਆ ਗਿਆ। ਕੈਂਪ ਵਿੱਚ 125 ਦੇ ਕਰੀਬ ਵਿਅਕਤੀਆਂ ਅਤੇ ਔਰਤਾਂ ਨੇ ਸੂਗਰ, ਐਚ.ਬੀ,ਬੀ.ਪੀ,ਬਲੰਡ ਗਰੁੱਪ ਆਦਿ ਦੇ ਟੈਸਟ ਕਰਵਾ ਕੇ ਕੈਂਪ ਦਾ ਲਾਭ ਉਠਾਇਆ। ਜਿਸ ਵਿੱਚ ਸੀਨੀਅਰ ਕਾਂਗਰਸ ਆਗੂ ਅਸ਼ੋਕ ਗੋਤਮ ਨੇ ਬਤੋਰ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮਹਾਸੰਘ ਵਲੋਂ ਕੀਤੇ ਜਾ ਰਹੇ ਮਾਨਵਤਾ ਦੀ ਭਲਾਈ ਦੇ ਕਾਰਜ ਦੀ ਸਲਾਘਾ ਕੀਤੀ।ਇਸ ਮੋਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸੋਕ ਧੀਮਾਨ, ਸਮਾਜ ਸੇਵੀ ਗੁਰਿਦਰ ਪਾਲ ਸਿੰਘ ਸੇਠੀ, ਸੀਨੀਅਰ ਵਾਈਸ ਚੈਅਰਮੈਨ ਕਿਸ਼ਨ ਅਰੋੜਾ, ਸੈਕਟਰੀ ਰਾਜ ਕੁਮਾਰ ਪਹੂਜਾ ਸਰਪ੍ਰਸਤ ਮਦਨ ਲਾਲ ਟੁਲਾਨੀ, ਓਮ ਪ੍ਰਕਾਸ਼ ਥਰੇਜਾ,ਨਰੇਸ਼ ਸਚਦੇਵਾ, ਸਮਾਜ ਸੇਵੀ ਰਕੇਸ਼ ਰਬੜ, ਪਵਨ ਮੁਖੇਜਾ,ਰਾਜੇਸ਼ ਕੁਮਾਰ ਮੱਖਣ, ਲਖੀ ਸਿੰਘ ਆਦਿ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *