ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ ਬਾਬਾ ਖੇਤਰਪਾਲ ਜੀ ਦਾ ਜਾਗਰਣ।

Spread the love

ਫਿਰੋਜ਼ਪੁਰ 1 ਜੂਨ (ਅਸ਼ੋਕ ਭਾਰਦਵਾਜ) ਬੀਤੀ 14 ਮਾਰਚ 2025 ਨੂੰ ਬਜਰੰਗ ਧਾਮ ਮੰਦਿਰ ਫਿਰੋਜ਼ਪੁਰ ਸ਼ਹਿਰ ਵਿਖੇ ਬਾਬਾ ਖੇਤਰਪਾਲ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ। ਇਸ ਸੰਬੰਧ ਚ ਮੰਦਿਰ ਕਮੇਟੀ ਵਲੋ ਬੜੀ ਸ਼ਰਧਾ ਤੇ ਧੂਮਧਾਮ ਬਾਬਾ ਖੇਤਰਪਾਲ ਜੀ ਦਾ ਜਾਗਰਣ ਕਰਵਾਇਆ ਗਿਆ। ਜਾਗਰਣ ਦੀ ਆਰੰਭਤਾ ਮੰਦਿਰ ਕਮੇਟੀ ਵਲੋ ਪੂਜਾ ਕਰਵਾ ਕੇ ਕਰਵਾਈ ਗਈ। ਮੁੱਖ ਮਹਿਮਾਨ ਦੇ ਤੋਰ ਜਲਾਲਾਬਾਦ ਤੋ ਬਾਬਾ ਅਸ਼ੋਕ ਕੁਮਾਰ ਜੀ ਨੇ ਹਾਜਰੀ ਭਰੀ। ਇਸ ਜਾਗਰਣ ਚ ਦੂਰ ਦੁਰਾਡੇ ਤੋ ਆ ਕੇ ਸੰਗਤਾਂ ਨਤਮਸਤਕ ਹੋਈਆਂ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪੂਰੀ ਰਾਤ ਬਾਬਾ ਜੀ ਦਾ ਖੁੱਲ੍ਹਾ ਭੰਡਾਰਾ ਚੱਲਿਆ। ਅਬੋਹਰ ਤੋ ਟੀ ਸੀਰੀਜ ਕਲਾਕਾਰ ਗੁਰਬੰਸ ਰਾਹੀ ਕਲਾਕਾਰ ਨੇ ਸੁੰਦਰ ਸੁੰਦਰ ਬਾਬਾ ਜੀ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਸੁੰਦਰ ਭਜਨਾਂ ਜਰੀਏ ਸੰਗਤਾਂ ਨੂੰ ਨੱਚਣ ਲਈ ਮਜਬੂਰ ਕੀਤਾ। ਦੁਰਗਾ ਭਜਨ ਮੰਡਲੀ ਬਾਜੀਦਪੁਰ ਤੇ ਬਾਜੀਦਪੁਰ ਮੰਦਿਰ ਕਮੇਟੀ ਵਲੋ ਜਾਗਰਣ ਹਾਜਰੀ ਲਗਵਾ ਕੇ ਚਾਰ ਚੰਨ ਲਗਾਏ ਗਏ। ਆਏ ਹੋਏ ਮੁੱਖ ਮਹਿਮਾਨਾਂ ਵਲੋ ਤੇ ਸਹਿਯੋਗ ਦੇਣ ਵਾਲੀਆਂ ਸੰਗਤਾਂ ਨੂੰ ਮੰਦਿਰ ਕਮੇਟੀ ਵਲੋ ਸਨਮਾਨ ਚਿੰਨ੍ਹ (ਸਿਰਪਾਉ)ਦੇ ਕੇ ਸਨਮਾਨ ਕੀਤਾ ਗਿਆ। ਮੰਦਿਰ ਕਮੇਟੀ ਤੇ ਚਰਨਜੀਤ ਭਜਨ ਮੰਡਲੀ ਵੱਲੋ ਆਈਆਂ ਹੋਈਆਂ ਸੰਗਤਾਂ ਦਾ ਸਵਾਗਤ ਕੀਤਾ ਗਿਆ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *