ਭਾਰਤ ਮਾਤਾ ਅਭਿਨੰਦਨ ਸੰਗਠਨ ਨੇ ਲਾਇਆ ਮੁਫਤ ਮੈਡੀਕਲ ਚੈੱਕਅਪ ਕੈਂਪ

Spread the love
 ਜੈਤੋ, 07 ਜੁਲਾਈ ( ਮਨਪ੍ਰੀਤ ਮੋਨੂੰ ) ਭਾਰਤ ਮਾਤਾ ਅਭਿਨੰਦਨ ਸੰਗਠਨ ( ਰਜਿ:) ਵੱਲੋਂ ਮੁਫਤ ਮੈਡੀਕਲ ਚੈੱਕ-ਅਪ ਕੈਂਪ ਲਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਸੰਗਠਨ ਦੇ ਮੀਡੀਆ ਇੰਚਾਰਜ ਸੰਦੀਪ ਜਿੰਦਲ ਟੀਚਰ ਨੇ ਦੱਸਿਆ ਕਿ ਉਪਰੋਕਤ ਕੈਂਪ ਦਾ ਉਦਘਾਟਨ ਭਾਰਤੀ ਜਨਤਾ ਪਾਰਟੀ ਦੇ ਹਲਕਾ ਕਨਵੀਨਰ ਪ੍ਰਕਾਸ਼ ਸਿੰਘ ਸੇਵੇਵਾਲਾ ਨੇਂ ਆਪਣੇ ਕਰ ਕਮਲਾਂ ਨਾਲ ਕੀਤਾ।

ਇਹ ਕੈਂਪ ਪੰਜਾਬ ਕੇਸਰੀ ਸਮੂਹ ਦੀ ਸਾਬਕਾ ਡਾਇਰੈਕਟਰ ਮਰਹੂਮ ਸਵਦੇਸ਼ ਚੋਪੜਾ ਜੀ ਦੀ ਦਸਵੀਂ ਬਰਸੀ ਮੌਕੇ ਸਥਾਨਕ ਰੇਲਵੇ ਰੋਡ ਉੱਪਰ ਸਥਿਤ ਡਾਕਟਰ ਪਵਨ ਗੁਪਤਾ ਹਸਪਤਾਲ ਵਿਖੇ ਲਾਇਆ ਗਿਆ। ਸਭ ਤੋਂ ਪਹਿਲਾਂ ਮੁੱਖ ਮਹਿਮਾਨ ਪ੍ਰਕਾਸ਼ ਸਿੰਘ ਸੇਵੇਵਾਲਾ, ਸੰਗਠਨ ਦੇ ਸੂਬਾਈ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ, ਸ਼ਹਿਰੀ ਪ੍ਰਧਾਨ ਕਸ਼ਮੀਰੀ ਲਾਲ ਗਰਗ ਘਣੀਏ ਵਾਲੇ, ਸਕੱਤਰ ਨਰੇਸ਼ ਮਿੱਤਲ, ਖਜਾਨਚੀ ਰਾਜੀਵ ਸਿੰਗਲਾ, ਜਥੇਬੰਦਕ ਸਕੱਤਰ ਅਸ਼ਵਨੀ ਅਰੋੜਾ, ਪੀਆਰਓ ਸੰਦੀਪ ਜਿੰਦਲ ਟੀਚਰ, ਕੁਲਭੂਸ਼ਨ ਵਿੱਕੀ ਸਿੰਗਲਾ, ਯੋਗੇਸ਼ ਪਿੰਕਾ ਬਾਂਸਲ, ਅਮਨ ਪੁੰਨੀ ਲੈਬ, ਆਕਾਸ਼ ਆਸ਼ੂ ਗੁਪਤਾ,ਰਵਿੰਦਰ ਰਿੰਕੂ ਤਾਇਲ ਮੰਡਲ ਪ੍ਰਧਾਨ ਭਾਜਪਾ, ਯੁਕਤਮ ਸਿੰਗਲਾ, ਕ੍ਰਿਸ਼ ਗੁਪਤਾ, ਰਣਵੀਰ ਸਿੰਘ, ਡਾ੦ ਕਸ਼ਮੀਰ ਸਿੰਘ, ਰਾਮ ਅਵਤਾਰ ਵਰਮਾ ਜ਼ਿਲ੍ਹਾ ਪ੍ਰਧਾਨ ਭਾਜਪਾ ਔ: ਬੀ: ਸੀ: ਸੈਲ, ਡਾਕਟਰ ਦੀਪਿਕਾ ਜਿੰਦਲ, ਲੈਬ ਟੈਕਨੀਸ਼ੀਅਨ ਸੁਮਨਜੀਤ ਕੌਰ ਪੁੰਨੀ ਅਤੇ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭੂਪੇਸ਼ ਗੁਪਤਾ ਅਤੇ ਉਨ੍ਹਾਂ ਦੀ ਧਰਮਪਤਨੀ ਸਰੂਤੀ ਗੁਪਤਾ ਨੇ ਮਰਹੂਮ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਕੈਂਪ ਵਿੱਚ ਡਾਕਟਰ ਦੀਪਿਕਾ ਜਿੰਦਲ ਅਤੇ ਲੈਬ ਟੈਕਨੀਸ਼ੀਅਨ ਸੁਮਨਜੀਤ ਕੌਰ ਪੁੰਨੀ ਨੇ 24 ਸਕਿਨ ਦੇ ਮਰੀਜ਼ਾਂ,33 ਗਾਇਨੀ ( ਔਰਤਾਂ ਦੀਆਂ ਬੀਮਾਰੀਆਂ ), 95 ਬੀ: ਪੀ: ਅਤੇ 85 ਸ਼ੂਗਰ ਦੇ ਮਰੀਜ਼ਾਂ ਦਾ ਚੈੱਕ-ਅਪ ਕੀਤਾ ਅਤੇ ਉਨ੍ਹਾਂ ਨੂੰ ਉਚਿਤ ਸਲਾਹ ਦੇ ਕੇ ਮੁਫਤ ਦਵਾਈਆਂ ਵੀ ਦਿੱਤੀਆਂ।
ਇਸ ਮੌਕੇ ਤੇ ਪੰਜਾਬ ਕੇਸਰੀ ਸਮੂਹ ਦੇ ਸੀਨੀਅਰ ਪੱਤਰਕਾਰ ਅਸ਼ੋਕ ਜਿੰਦਲ ਨੇ ਭਾਰਤ ਮਾਤਾ ਅਭਿਨੰਦਨ ਸੰਗਠਨ (ਰਜਿ੦) ਦੇ ਮੈਂਬਰਾਂ ਦਾ ਪੰਜਾਬ ਕੇਸਰੀ ਸਮੂਹ ਦੇ ਚੇਅਰਮੈਨ ਕੰਮ ਮੈਨੇਜਿੰਗ ਡਾਇਰੈਕਟਰ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਧੰਨਵਾਦ ਕੀਤਾ ਅਤੇ ਸਮੂਹ ਮੈਂਬਰਾਂ, ਮੁੱਖ ਮਹਿਮਾਨ ਅਤੇ ਡਾਕਟਰ ਸਾਹਿਬਾਨਾਂ ਨੂੰ ਉਹਨਾਂ ਵੱਲੋਂ ਭੇਜੇ ਪ੍ਰਸ਼ੰਸਾ ਪੱਤਰ ਭੇਂਟ ਕੀਤੇ। ‌‌ ਇਸ ਮੌਕੇ ਭਾਰਤ ਮਾਤਾ ਅਭਿਨੰਦਨ ਸੰਗਠਨ ਦੇ ਮੈਂਬਰਾਂ ਨੇ ਭਾਜਪਾ ਦੇ ਹਲਕਾ ਕਨਵੀਨਰ ਪ੍ਰਕਾਸ਼ ਸਿੰਘ ਸੇਵੇਵਾਲਾ ਨੂੰ ਨਵੀਆਂ ਚੱਲੀਆਂ ਦੋ ਟ੍ਰੇਨਾਂ ਜਿਨਾਂ ਵਿੱਚੋਂ ਇੱਕ ਫਿਰੋਜ਼ਪੁਰ ਤੋਂ ਸ੍ਰੀ ਨੰਦੇੜ ਸਾਹਿਬ ਅਤੇ ਦੂਜੀ ਫਿਰੋਜ਼ਪੁਰ ਤੋਂ ਸ੍ਰੀ ਹਰਿਦੁਆਰ ਧਾਮ ਨੂੰ ਜਾਂਦੀਆਂ ਟ੍ਰੇਨਾਂ ਦੇ ਜੈਤੋ ਮੰਡੀ ਵਿਖੇ ਠਹਿਰਾਓ ਦਾ ਮੂਦਦਾ ਚੁੱਕਿਆ। ਜੈਤੋ ਮੰਡੀ ਜਿਸ ਦਾ ਪੂਰਾ ਨਾਂ ਗੰਗਸਰ ਜੈਤੋ ਹੈ ਅਤੇ ਜੋ ਕਿ ਇਤਿਹਾਸਕ ਤੌਰ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ, ਜੈਤੋ ਦੇ ਮੋਰਚੇ ਅਤੇ ਜੈਤੋ ਵਿੱਚ ਗੰਗਾ ਮਾਤਾ ਦੇ ਪ੍ਰਗਟ ਹੋਣ ਵਰਗੀਆਂ ਧਾਰਮਿਕ ਪ੍ਰਚਲਤਾਂਵਾਂ ਕਾਰਨ ਵਿਸ਼ਵ ਪ੍ਰਸਿੱਧ ਹੈ। ਇਹੋ ਜਿਹੀ ਧਾਰਮਿਕ ਮੰਡੀ ਵਿਖੇ ਸਿੱਖ ਧਰਮ ਅਤੇ ਹਿੰਦੂ ਧਰਮ ਨਾਲ ਜੁੜੀਆਂ ਧਾਰਮਿਕ ਥਾਵਾਂ ਤੇ ਜਾਣ ਲਈ ਚਲਾਈਆਂ ਗਈਆਂ ਟ੍ਰੇਨਾਂ ਦਾ ਇੱਥੇ ਠਹਿਰਾ ਨਾ ਹੋਣ ਕਾਰਨ ਲੋਕਾਂ ਵਿੱਚ ਪਾਏ ਜਾ ਰਹੇ ਰੋਸ ਦਾ ਜਿਕਰ ਕੀਤਾ ਤਾਂ ਪ੍ਰਕਾਸ਼ ਸਿੰਘ ਸੇਵੇਵਾਲਾ ਨੇ ਆਸ਼ਵਾਸਨ ਦਿੱਤਾ ਕਿ ਉਹ ਜਲਦ ਹੀ ਦਿੱਲੀ ਜਾ ਕੇ ਰੇਲ ਮੰਤਰੀ ਨੂੰ ਮਿਲਣਗੇ ਅਤੇ ਇਹਨਾਂ ਟਰੇਨਾਂ ਦੇ ਜੈਤੋ ਠਹਿਰਾ ਲਈ ਹਰ ਸੰਭਵ ਯਤਨ ਕਰਨਗੇ।
ਫੋਟੋ ਕੈਪਸ਼ਨ : – ਭਾਰਤ ਮਾਤਾ ਅਭਿਨੰਦਨ ਸੰਗਠਨ ਵੱਲੋਂ ਲਾਏ ਗਏ ਮੁਫਤ ਮੈਡੀਕਲ ਕੈਂਪ ਦੀਆਂ ਝਲਕੀਆਂ
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *