ਭੁੱਚੋ ਮੰਡੀ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ 

Spread the love
ਭੁੱਚੋ ਮੰਡੀ ਨਥਾਣਾ ਜੂਨ (ਹਰਬੰਸ ਸਿੰਘ ਭੋਲਾ ) ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਭੁੱਚੋ ਮੰਡੀ ਦਾ ਦੌਰਾ ਕਰਕੇ ਲੋਕਾਂ ਨੂੰ ਦਰਪੇਸ਼ ਆ ਰਹੀਆ ਸੱਮਸਿਆਵਾਂ ਬਾਰੇ ਜਾਣਕਾਰੀ ਲਈ। ਨਗਰ ਕੌਂਸਲ ਦੇ ਦਫ਼ਤਰ ਵਿੱਚ ਨਗਰ ਕੌਂਸਲ ਦੇ  ਪ੍ਰਧਾਨ ਜੋਨੀ ਬਾਂਸਲ,ਤੇ ਕਾਰਜ ਸਾਧਕ ਅਫਸਰ ਤਰੁਣ ਕੁਮਾਰ ਨੇ ਨਗਰ ਕੌਂਸਲ ਦੀ ਸਥਿਤੀ ਵਾਰੇ ਦੱਸਿਆ ਕਿ ਨਗਰ ਕੌਂਸਲ ਦੀ ਆਮਦਨ ਘੱਟ ਤੇ ਖਰਚ ਜ਼ਿਆਦਾ ਹੋਣ ਕਾਰਨ ‘ਤੇ ਸਰਕਾਰ ਵੱਲੋਂ ਕੋਈ ਗ੍ਰਾਂਟ ਨਾ ਆਉਣ ਕਰਕੇ ਮੰਡੀ ਦੇ ਵਿਕਾਸ ਕਾਰਜ  ਰੁਕੇ ਪਏ ਹਨ। ਇਸ ਕਰਕੇ ਭੁੱਚੋ ਮੰਡੀ ਲਈ ਵੱਧ ਤੋਂ ਵੱਧ ਗ੍ਰਾਂਟ ਮੁੱਹਈਆ ਕਰਵਾਈ ਜਾਵੇ। ਤਾਂ ਜ਼ੋ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਇਆ ਜਾ ਸਕੇ । ਮੰਡੀ ਵਿੱਚ ਨਹਿਰੀ ਪਾਣੀ ਦੀ ਸਪਲਾਈ ਅਤੇ  ਸੀਵਰੇਜ ਦੀ ਖ਼ਸਤਾ ਹਾਲਤ ਹੋਣ ਵਾਰੇ ਵੀ ਜਾਣੂ ਕਰਵਾਇਆ ਤੇ ਜਲਦੀ ਇਸ ਨੂੰ ਹੱਲ ਕਰਨ ਦੀ ਅਪੀਲ ਵੀ ਕੀਤੀ। ਇਸ ਸਬੰਧੀ ਡੀ ਸੀ ਨੇ ਦੱਸਿਆ ਕਿ ਟੈਂਡਰ ਹੋ ਗਏ ਹਨ  ਜਲਦ ਹੀ ਇਨ੍ਹਾਂ ਸੱਮਸਿਆਵਾਂ ਦਾ ਹੱਲ ਹੋ ਜਾਵੇਗਾ  ਇਸ ਮੌਕੇ ਆਗੂਆ ਨੇ ਇਹ ਵੀ ਦੱਸਿਆ ਕਿ ਬਾਈਪਾਸ ਨੂੰ ਜਾਣ ਵਾਲੀ  ਕੰਕਰੀਟ ਦੀ ਸੜਕ ਹੈ ਜ਼ੋ ਬੀ, ਐਂਡ ,ਆਰ ਦੇ ਅਧੀਨ ਆਉਂਦੀ ਹੈ  ਦੀ ਮਰੁੱਮਤ ਨਾ ਹੋਣ ਕਰਕੇ ਸੜਕ ਥਾਂ -ਥਾਂ ਤੇ ਖੱਡੇ ਪਏ ਹੋਣ ਕਰਕੇ ਬਹੁਤੀਆਂ ਦਿਕਤਾਂ ਆਉਂਦੀਆਂ ਹਨ ਤੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ।ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਹਰੋਂ ਆ ਰਹੇ ਵਾਹਨਾਂ ਵਾਲੇ ਟੋਲ ਨੂੰ ਬਚਾਉਣ ਲਈ ਹੈਵੀ  ਵਾਹਨ ਇਥੋਂ ਦੀ ਲੰਘਦੇ ਹਨ ਇਨ੍ਹਾਂ ਵੱਡੇ ਵਾਹਨਾਂ ਕਰਕੇ ਸੜਕ ਤਾਂ ਟੁਟਦੀ ਹੀ ਟੁਟਦੀ ਹੈ ਇਸ ਤੋਂ ਵੀ ਜ਼ਿਆਦਾ ਦਿਕਤ ਟ੍ਰੈਫਿਕ ਦੀ ਆਉਂਦੀ ਹੈ ਇਸ ਮਸਲੇ ਦਾ ਹੱਲ ਕਰਨ ਲਈ ਡੀ ਸੀ ਨੇ ਹੱਲ ਕਰਨ ਦਾ ਭਰੋਸਾ ਦਵਾਇਆ ਮੰਡੀ ਵਾਸੀਆਂ ਨੇ ਡਿਪਟੀ ਕਮਿਸ਼ਨਰ ਨੂੰ ਬਾਲਿਆਂਵਾਲੀ ਰੋਡ ‘ਤੇ ਰੇਲਵੇ ਫਾਟਕਾਂ ਦਾ ਵੀ ਦੌਰਾ ਕਰਵਾਇਆ  ਕਿਉਂ ਕਿ ਇਥੋਂ ਦੀ ਰੇਲ ਗੱਡੀਆਂ ਦੀ ਜ਼ਿਆਦਾ ਆਵਾਂ ਜਾਈ ਹੋਣ ਕਰਕੇ ਰੇਲਵੇ ਫਾਟਕ ਜ਼ਿਆਦਾ ਦੇਰ ਤੱਕ ਬੰਦ ਰਹਿੰਦਾ ਜਿਸ ਕਰਕੇ ਲੋਕਾਂ ਨੂੰ ਦੁੱਪ ਵਿੱਚ ਖੜਕੇ ਫਾਟਕ ਖੁੱਲਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਇਸ ਸੱਮਸਿਆਵ ਦਾ ਹੱਲ ਕਰਨ ਲਈ ਇਥੇ ਰੇਲਵੇ ਫਾਟਕ  ਤੇ ਪੁਲ ਬਣਾਉਣ ਦੀ ਬੇਨਤੀ ਕੀਤੀ। ਇਸ
ਮੌਕੇ ਭੁੱਚੋ ਮੰਡੀ ਦੇ ਆਗੂ ਤੇ ਪੰਤਵੰਤੇ ਸੱਜਣ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *