ਮਹਾਸੰਘ ਨੇ 43ਵਾਂ ਰਾਸ਼ਨ ਵੰਡ ਸਮਾਰੋਹ ਕਰਵਾਈਆ 

Spread the love
 ਬੱਸੀ ਪਠਾਣਾ, 22 ਮਾਰਚ (ਉਦੇ ਧੀਮਾਨ): ਡੇਰਾ ਸੁਆਮੀ ਨਰਾਇਣ ਪੁਰੀ ਦੇਵੀ ਮੰਦਰ ਬੱਸੀ ਪਠਾਣਾਂ ਵਿੱਖੇ ਬਹਾਵਲਪੁਰ ਬਰਾਦਰੀ ਮਹਾਸੰਘ ਬੱਸੀ ਪਠਾਣਾਂ ਵੱਲੋ ਮਹਾਸੰਘ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ ਅਤੇ ਸੀਨੀਅਰ ਸਰਪ੍ਰਸਤ ਜਤਿੰਦਰ ਗੁਰਾਨੀ ਬਿੱਲੂ ਦੀ ਅਗਵਾਈ ਹੇਠ 43ਵਾਂ ਰਾਸ਼ਨ ਵੰਡ ਸਮਾਰੋਹ ਕਰਵਾਈਆ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਉੱਘੇ ਸਮਾਜ ਸੇਵੀ ਮਦਨ ਲਾਲ ਟੁਲਾਨੀ ਤੇ ਵਿਸੇਸ਼ ਮਹਿਮਾਨ ਵਜੋਂ ਬਹਾਵਲਪੁਰ ਟਰੱਸਟ ਦੇ ਚੇਅਰਮੈਨ ਵਾਸਦੇਵ ਨੰਦਾ ਨੇ ਸਿਰਕਤ ਕਰਦਿਆਂ ਕਿਹਾ ਕਿ ਮਹਾਸੰਘ ਸਮਾਜ ਸੇਵਾ ‘ਚ ਸ਼ਲਾਘਾਯੋਗ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਇਕ ਮਹਾਨ ਪਰਉਪਕਾਰ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਨੇਕ ਕੰਮ ਕਰਦੇ ਰਹਿਣਾ ਚਾਹੀਦਾ ਹੈ। ਪ੍ਰੋਜੈਕਟ ਚੇਅਰਮੈਂਨ ਰਾਕੇਸ ਰਬੜ ਨੇ ਕਿਹਾ ਕਿ ਮਹਾਸੰਘ ਵੱਲੋ ਸਮਾਜ ਸੇਵਾ ਸ਼ਲਾਘਾਯੋਗ ਤੇ ਦੂਜਿਆਂ ਲਈ ਪ੍ਰੇਰਨਾਦਾਇਕ ਹੈ । ਉਨ੍ਹਾਂ ਕਿਹਾ ਕਿ ਮਹਾਸੰਘ ਨਰ ਸੇਵਾ ਨਰਾਇਣ ਸੇਵਾ ਤਹਿਤ ਸਹਿਯੋਗ਼ੀ ਸੱਜਣਾ ਦੇ ਸਹਿਯੋਗ ਨਾਲ ਹਰ ਮਹੀਨੇ ਇਸ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕਰਦੇ ਹਨ। ਇਸ ਮੌਕੇ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ, ਸੀਨੀਅਰ ਵਾਈਸ ਪ੍ਰਧਾਨ ਸੁਸ਼ੀਲ ਗਰੋਵਰ, ਚੈਅਰਮੈਨ ਅਰਜੁਨ ਸੇਤੀਆ, ਸੀਨੀਅਰ ਵਾਈਸ ਚੇਅਰਮੈਨ ਪੰਕਜ਼ ਮੁਖ਼ੀਜਾ, ਸੱਕਤਰ ਲਾਲੀ ਵਰਮਾ, ਕੈਸ਼ੀਅਰ ਰਾਮ ਲਾਲ ਕੌਸ਼ਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਧੀਮਾਨ, ਹਰੀ ਚੰਦ ਸ਼ਾਹ, ਪਵਨ ਮੁਖੀਜਾ, ਮਨੋਹਰ ਹਸੀਜਾ,ਕ੍ਰਿਸ਼ਨ ਕੁਮਾਰ ਟੁਲਾਨੀ ਅਤੇ ਮੰਦਰ ਕਮੇਟੀ ਦੇ ਪ੍ਰਬਧੰਕ ਅਸ਼ੌਕ ਟੁਲਾਨੀ, ਦੇਵ ਰਾਜ ਪਾਹਵਾ, ਹਰੀਸ਼ ਚਾਵਲਾ, ਸਤਪਾਲ ਸਚਦੇਵਾ, ਜਗਦੀਸ਼ ਆੜ੍ਹਤੀ, ਹਰੀਸ਼ ਸ਼ਰਮਾ, ਪ੍ਰੀਤਮ ਰਬੜ ਹਾਜ਼ਰ ਸਨ।
  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *