ਮੀਂਹ ਕਾਰਨ ਪਿੰਡ ਕੋਟਲੀ ਸੰਘਰ ’ਚ ਕਈ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ

Spread the love

ਸ੍ਰੀ ਮੁਕਤਸਰ ਸਾਹਿਬ, 01 ਸਤੰਬਰ ()- ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪਿੰਡ ਕੋਟਲੀ ਸੰਘਰ ਵਿਖੇ ਕਈ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤ ਡਿੱਗ ਗਈਆਂ। ਛੱਤਾਂ ਡਿੱਗਣ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਗਰੀਬ ਪਰਿਵਾਰਾਂ ਦਾ ਕਮਰਿਆਂ ਅੰਦਰ ਪਿਆ ਘਰੇਲੂ ਸਮਾਨ ਮਲਬੇ ਹੇਠਾਂ ਆਉਣ ਕਾਰਨ ਨੁਕਸਾਨਿਆ ਗਿਆ। ਪੀੜ੍ਹਤ ਪਰਿਵਾਰਾਂ ’ਚੋਂ ਗੁਰਚਰਨ ਸਿੰਘ ਪੁੱਤਰ ਸਵ. ਲਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ ਕਾਰਨ ਉਨ੍ਹਾਂ ਦੇ ਕਮਰੇ ਦੀ ਅਚਾਨਕ ਛੱਤ ਡਿੱਗ ਗਈ, ਜਿਸ ਸਮੇਂ ਛੱਤ ਡਿੱਗੀ ਉਸ ਸਮੇਂ ਪਰਿਵਾਰ ਦੇ ਸਾਰੇ ਜੀਅ ਅੰਦਰ ਸਨ ਪਰ ਜਦੋਂ ਹੀ ਇਕ ਪਾਸਿਓਂ ਛੱਤ ਡਿੱਗੀ ਤਾਂ ਉਹ ਖੜਕਾ ਸੁਣ ਕੇ ਤੁਰੰਤ ਬਾਹਰ ਨਿਕਲ ਗਏ ਜਿਸ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਕਾਰਨ ਕਮਰੇ ਅੰਦਰ ਪਿਆ ਘਰੇਲੂ ਸਮਾਨ ਪੇਟੀ, ਪੱਖਾ, ਬੈੱਡ, ਟੀਵੀ ਤੇ ਹੋਰ ਵੀ ਸਮਾਨ ਮਲਬੇ ਹੇਠਾਂ ਆਉਣ ਕਾਰਨ ਨੁਕਸਾਨਿਆ ਗਿਆ। ਇਸੇ ਤਰ੍ਹਾਂ ਲਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਵੀ ਕਮਰੇ ਦੀ ਛੱਤ ਡਿੱਗਣ ਕਾਰਨ ਅੰਦਰ ਪਿਆ ਸਮਾਨ ਮੰਜੇ, ਪੇਟੀ, ਪੱਖਾ ਤੇ ਹੋਰ ਸਮਾਨ ਨੁਕਸਾਨਿਆ ਗਿਆ। ਇਸਤੋਂ ਇਲਾਵਾ ਗੁਰਾ ਸਿੰਘ ਮਿਸਤਰੀ, ਅਮਰੀਕ ਸਿੰਘ ਪੁੱਤਰ ਸਵ. ਮੰਦਰ ਸਿੰਘ, ਸੂਬਾ ਸਿੰਘ ਪੁੱਤਰ ਸਵ. ਲਾਲ ਸਿੰਘ, ਨਿੰਦਰ ਕੌਰ ਪਤਨੀ ਸਵ. ਰੇਸ਼ਮ ਸਿੰਘ, ਮਨਜੀਤ ਕੌਰ ਪਤਨੀ ਸਵ. ਸੁਖਦੇਵ ਸਿੰਘ ਦੇ ਘਰਾਂ ਦੀ ਹਾਲਤ ਵੀ ਬੇਹੱਦ ਮਾੜੀ ਹੈ ਤੇ ਨਿੱਤ ਪੈ ਰਹੇ ਮੀਂਹ ਕਾਰਨ ਉਨ੍ਹਾਂ ਨੂੰ ਕਮਰੇ ਡਿੱਗਣ ਦਾ ਡਰ ਸਤਾ ਰਿਹਾ ਹੈ। ਇਸ ਮੌਕੇ ਐਡਵੋਕੇਟ ਦਵਿੰਦਰ ਸਿੰਘ ਕੋਟਲੀ, ਬਿੱਟਾ ਮੈਂਬਰ, ਰਾਜਿੰਦਰ ਸਿੰਘ ਮੈਂਬਰ, ਜਗਦੇਵ ਸਿੰਘ ਮੈਂਬਰ, ਪਰਮਜੀਤ ਸਿੰਘ ਪੰਮਾ ਆਪ ਆਗੂ, ਮੀਤ ਔਲਖ ਤੇ ਪਿੰਡ ਦੇ ਹੋਰ ਮੋਹਤਵਾਰ ਵਿਅਕਤੀਆਂ ਨੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਘਰਾਂ ’ਚ ਜਾ ਕੇ ਹਾਲ ਜਾਣਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪਰਿਵਾਰਾਂ ਦੇ ਨਾਮ ਪਹਿਲਾਂ ਹੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੀ ਲਿਸਟ ਦਰਜ਼ ਹਨ ਇਸ ਲਈ ਇਨ੍ਹਾਂ ਪਰਿਵਾਰਾਂ ਨੂੰ ਤੁਰੰਤ ਢਾਈ ਢਾਈ ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਜੋ ਇਹ ਆਪਣੇ ਮਕਾਨ ਬਣਾ ਸਕਣ। ਓਧਰ ਪਿੰਡ ਦੇ ਛੱਪੜ ਵੀ ਓਵਰਫਲੋ ਹੋ ਜਾਣ ਕਾਰਨ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਹੈ। ਲੋਕਾਂ ਨੇ ਮੰਗ ਕੀਤੀ ਕਿ ਪਿੰਡ ਦੀ ਨਿਕਾਸੀ ਲਈ ਪਾਈਪ ਲਾਈਨ ਪਾ ਕੇ ਸਹੀ ਢੰਗ ਨਾਲ ਨਿਕਾਸੀ ਕੀਤੀ ਜਾਵੇ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *