ਮੁੱਖ ਮੰਤਰੀ ਦੇ ਸਮਾਗਮ ਦੀ ਸ਼ਾਨ ਵਧਾਉਣ ਲਈ ਮੁਕਤਸਰ ਜ਼ਿਲ੍ਹੇ ’ਚੋ ਪੁੱਜੇ 668 ਅਧਿਆਪਕ

Spread the love

ਸ਼੍ਰੀ ਮੁਕਤਸਰ ਸਾਹਿਬ, 01 ਅਗਸਤ ()- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਪੁਰੀਮੋ ਅਰਵਿੰਦ ਕੇਜਰੀ ਵਾਲ ਵਲੋਂ ਸੂਬੇ ਦੇ ਸਕੂਲਾਂ ਵਿੱਚ ਨਸ਼ਾ ਛੁਡਾਊ ਵਿਸ਼ੇ ਦੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਮੁੱਖ ਮੰਤਰੀ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਸੂਬੇ ਭਰ ਵਿੱਚੋਂ ਜਿਥੇ ਆਮ ਲੋਕਾਂ ਨੇ ਥੋੜੀ ਬਹੁਤੀ ਸ਼ਮੂਲੀਅਤ ਕੀਤੀ ਹੈ, ਉਥੇ ਹੀ ਵੱਡੇ ਪੱਧਰ ’ਤੇ ਮੁੱਖ ਮਾਨ ਦੇ ਇਸ ਪ੍ਰੋਗਰਾਮ ’ਚ ਵੱਡਾ ਇਕੱਠ ਦਿਖਾਉਣ ਲਈ ਸੂਬੇ ਦੇ ਕਈ ਜ਼ਿਲਿ੍ਹਆਂ ਵਿੱਚੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਫੁਰਮਾਨ ਜਾਰੀ ਕਰਕੇ ਉਥੇ ਬੁਲਾਇਆ ਗਿਆ। ਸੂਤਰਾ ਮੁਤਾਬਿਕ ਜੇਕਰ ਇਕੱਲੇ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀਏ ਤਾਂ ਸ਼੍ਰੀ ਮੁਕਤਸਰ ਸਾਹਿਬ ਤੋਂ 668 ਅਧਿਆਪਕ, ਜਿਨ੍ਹਾਂ ਵਿਚ 106 ਸਕੂਲ ਮੁੱਖੀ ਤੇ 552 ਟੀਚਰਾਂ ਨੂੰ ਇਥੇ ਬੁਲਾਇਆ ਗਿਆ ਤਾਂ ਤੜਕਸਾਰ ਸ਼੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਦੇ ਸਾਹਮਣੇ ਸਰਕਾਰੀ ਪੰਜਾਬ ਰੋਡ ਵੇਜ਼ ਦੀਆਂ ਬੱਸਾਂ ’ਤੇ ਇਹ ਅਧਿਆਪਕ ਆਪਣੀਆਂ ਡਿਊਟੀਆਂ ਛੱਡ ਕੇ ਵੱਡੀ ਗਿਣਤੀ ’ਚ ਮੁੱਖ ਮੰਤਰੀ ਪੰਜਾਬ ਦੀ ਹਾਜ਼ਰੀ ਭਰਨ ਲਈ ਰਵਾਨਾ ਹੋਏ ਹਨ। ਇਥੇ ਆਮ ਲੋਕਾਂ ਦਾ ਕਹਿਣਾਂ ਕਿ ਜਿਹੜੇ ਸਕੂਲਾਂ ਵਿਚੋਂ ਇਹ ਟੀਚਰ ਗਏ ਹਨ, ਤੇ ਉਥੋਂ ਦੇ ਬੱਚਿਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਦਾ ਜੁੰਮੇਵਾਰ ਕੌਣ ਹੋਵੇਗਾ, ਇੱਕ ਪਾਸੇ ਪੰਜਾਬ ਸਰਕਾਰ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੀ ਹੈ, ਤੇ ਦੂਜੇ ਪਾਸੇ ਅਜਿਹੀਆਂ ਰੈਲੀਆਂ ਤੇ ਕਥਿਤ ਤੌਰ ’ਤੇ ਬੇਲੋੜੇ ਪ੍ਰੋਗਰਾਮ ਕਰਕੇ ਅਧਿਆਪਕਾਂ ਦਾ ਸਮਾਂ ਬਰਬਾਦ ਕਰ ਰਹੀ ਹੈ। ਇਸ ਤੋਂ ਇਲਾਵਾ ਅਜਿਹੇ ਪ੍ਰੋਗਰਾਮਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਰੋੜਾਂ ਰੁਪਏ ਖਰਚਾ ਕਰਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਜਿਸ ਦਾ ਬੋਝ ਆਮ ਲੋਕਾਂ ’ਤੇ ਹੀ ਪਵੇਗਾ।
ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਲੈ ਕੇ ਜਾਣ ਲਈ ਸ਼੍ਰੀ ਮੁਕਤਸਰ ਸਾਹਿਬ ਡੀਪੂ ਤੋਂ ਪੰਜਾਬ ਰੋਡਵੇਜ਼ ਦੀਆਂ 21 ਬੱਸਾਂ ਫਾਜ਼ਿਲਕਾ ਅਤੇ 13 ਬੱਸਾਂ ਅਰਨੀਵਾਲਾ ਵਿਖੇ ਭੇਜੀਆਂ ਗਈਆਂ, ਤੇ ਇਨ੍ਹਾਂ ਬੱਸਾਂ ਦੇ ਜਾਣ ਨਾਲ ਜਿਥੇ ਲੰਮੇ ਰੂਟ ਖਾਲੀ ਹੋ ਗਏ ਤੇ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਪੰਜਾਬ ਰੋਡ ਵੇਜ਼ ਜੋ ਪਹਿਲਾਂ ਹੀ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਘਾਟੇ ’ਚ ਚੱਲ ਰਹੀ, ਉਸ ’ਤੇ ਹੋਰ ਬੋਝ ਵਧੇਗਾ। ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਿਆ ਕਿ ਹਰੇਕ ਬੱਸ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋਂ ਲਗਭਗ 4500 ਰੁਪਏ ਦਿਹਾੜੀ ਦਿੱਤੀ ਜਾਣੀ ਹੈ, ਪਰ ਇਸ ਪੈਸੇ ਦਾ ਬੋਝ ਵੀ ਤਾਂ ਲੋਕਾਂ ’ਤੇ ਹੀ ਪੈਣ ਵਾਲਾ। ਕਾਮਿਆਂ ਨੇ ਦੱਸਿਆ ਕਿ ਮੁਕਤਸਰ ਡੀਪੂ ਕੋਲ ਕੁੱਲ 85 ਗੱਡੀਆਂ, ਜਿਨ੍ਹਾਂ ਵਿਚੋਂ 25 ਗੱਡੀਆਂ ਖਰਾਬ ਖੜੀਆਂ ਤੇ ਬਾਕੀ ਬਚੀਆਂ 60 ਗੱਡੀਆਂ ਜਿਨ੍ਹਾਂ ਵਿਚੋਂ 44 ਗੱਡੀਆਂ ਮੁੱਖ ਮੰਤਰੀ ਮਾਨ ਦੇ ਸਮਾਗਮ ਦੀ ਸ਼ਾਨ ਵਧਾਉਣ ਲਈ ਸਰਕਾਰੀ ਟੀਚਰਾਂ ਨੂੰ ਲੈ ਕੇ ਉਥੇ ਪਹੁੰਚੀਆਂ। ਇਸ ਮੌਕੇ ਕੁਝ ਵਿਰੋਧੀ ਪਾਰਟੀ ਦੇ ਆਗੂਆਂ ਦਾ ਕਹਿਣਾ ਕਿ ਜੋ ਮੁੱਖ ਮੰਤਰੀ ਆਪਣੇ ਆਪ ਨੂੰ ਆਮ ਘਰਾਂ ਦਾ ਮੁੰਡਾ ਦੱਸਦਾ ਸੀ ਤੇ ਹਮੇਸ਼ਾ ਹੀ ਦੂਸਰੀਆਂ ਪਾਰਟੀਆਂ ਦੇ ਨੇਤਾਵਾਂ ’ਤੇ ਤੰਜ਼ ਕੱਸਦਾ ਸੀ, ਉਹ ਅੱਜ ਪੰਜਾਬ ਨੂੰ ਬਰਬਾਦੀ ਦੇ ਰਸਤੇ ਵੱਲ ਲੈ ਕੇ ਜਾ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੇ ਚਹੇਤਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਜਾ ਰਿਹਾ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *