ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦਾ ਡੈਲੀਗੇਟ ਇਜ਼ਲਾਸ ਸੰਪੰਨ

Spread the love

ਫਿਰੋਜ਼ਪੁਰ 2 ਅਪ੍ਰੈਲ ( ਅਸ਼ੋਕ ਭਾਰਦਵਾਜ )  ਮੈਡੀਕਲ ਪ੍ਰੈਕਟੀਸ਼ਨਰਜ਼  ਐਸੋਸ਼ੀਏਸ਼ਨ ਪੰਜਾਬ ਰਜਿ. 295 ਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਡੈਲੀਗੇਟ ਇਜ਼ਲਾਸ 23 ਮਾਰਚ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ  ਫਿਰੋਜ਼ਪੁਰ ਵਿਖੇ ਸ਼ੇਰੇ ਪੰਜਾਬ ਰੈਸਟੋਰੈਂਟ ਵਿਖੇ ਜ਼ਿਲ੍ਹਾ ਪ੍ਰਧਾਨ ਡਾ. ਹਰਭਜਨ ਲਾਲ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਜ਼ਿਲ੍ਹਾ ਅਤੇ ਬਲਾਕ ਆਗੂਆਂ ਦੀ ਅਗਵਾਈ ਹੇਠ ਡੈਲੀਗੇਟ ਸਾਥੀਆਂ ਨੇ ਜੋਸੋਖਰੋਸ ਨਾਲ ਸ਼ਮੂਲੀਅਤ ਕੀਤੀ ਅਤੇ ਉਚੇਚੇ ਤੌਰ ਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ , ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਮਾਛੀਕੇ , ਚੇਅਰਮੈਨ ਡਾ.ਐਚ ਐਸ ਰਾਣੂ , ਮੁੱਖ ਸਲਾਹਕਾਰ ਡਾ. ਮਲਕੀਤ ਥਿੰਦ, ਕੈਸ਼ੀਅਰ ਡਾ. ਰਾਕੇਸ਼ ਮਹਿਤਾ,  ਸਹਾਇਕ ਪ੍ਰੈਸ ਸਕੱਤਰ ਡਾ. ਸਤਵੀਰ ਸਿੰਘ ਮਿਰਜੇ ਕੇ ਪਹੁੰਚੇ । ਇਜ਼ਲਾਸ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਆਗੂਆਂ ਹਾਜ਼ਰੀਨ ਦਾ ਸਵਾਗਤ ਕਰਦਿਆਂ ਜਥੇਬੰਦਕ ਪਰਿਵਾਰ ਵਿਚੋਂ ਵਿਛੜਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਅਕਾਸ਼ ਗੁਜਾਂਉ ਨਾਹਰਿਆਂ ਦੀ ਗੂੰਜ ਵਿੱਚ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ  ਅਤੇ ਇਜ਼ਲਾਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਬੁਲਾਰਿਆਂ ਨੇ ਦੱਸਿਆ ਕਿ ਇਜ਼ਲਾਸ ਮਹਿਜ਼ ਚੋਣ ਪ੍ਰਕਿਰਿਆ ਹੀ ਨਹੀਂ ਹੁੰਦਾ ਸਗੋਂ ਬੀਤੇ ਸਮੇਂ ਵਿੱਚ ਉਹ ਲੀਕ ਕੇ ਕਾਰਜਾਂ ਰਹੀਆਂ ਘਾਟਾਂ ਕਮਜ਼ੋਰੀਆਂ ਦੀ ਸਮੀਖਿਆ ਕਰਨ ਲਈ ਹੁੰਦੀ ਹੈ ਅਤੇ ਭਵਿੱਖੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਥੇਬੰਦਕ ਜਾਬਤੇ ਵਿੱਚ ਰਹਿ ਨਿੱਜਤਾ ਤੋਂ ਉੱਪਰ ਉੱਠ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਦਿਆਂ ਵਿਉਂਤਬੰਦੀ ਕਰਨੀ ਹੁੰਦੀ ਹੈ । ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ , ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਮਾਛੀਕੇ ਅਤੇ ਚੇਅਰਮੈਨ ਡਾ. ਐਚ ਐਸ ਰਾਣੂ ਨੇ ਸੰਬੋਧਨ ਕਰਦਿਆਂ ਸੂਬਾ ਕਮੇਟੀ ਵੱਲੋਂ ਉਲੀਕੇ ਅਤੇ ਕੀਤੇ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਪਿਛਲੇ ਸਮੇਂ ਲੰਬੇ ਅਰਸੇ ਬਾਅਦ ਸਫ਼ਲ ਪੈਨਲ ਮੀਟਿੰਗ ਹੋਈ ਸਬੰਧੀ ਚੱਲ ਰਹੀ ਗੱਲਬਾਤ ਦੀ ਜਾਣਕਾਰੀ ਦਿੱਤੀ ਅਤੇ ਸਾਂਝੀਆਂ ਜਥੇਬੰਦੀਆਂ ਵੱਲੋਂ ਸਰਕਾਰੀ ਹੱਲੇ ਖਿਲਾਫ ਉਲੀਕੇ ਕਾਰਜਾਂ ਵਿੱਚ ਤਨਦੇਹੀ ਨਾਲ ਕੀਤੀ ਸ਼ਮੂਲੀਅਤ ਅਤੇ ਕਿਸਾਨ ਅੰਦੋਲਨ ਵਿਚ ਕਿਸਾਨ ਮਹਾਂ ਪੰਚਾਇਤ, ਖਨੌਰੀ ਮੋਰਚੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਸੰਘਰਸ਼ ਨੂੰ ਸੂਬੇ ਭਰ ਵਿੱਚ ਲਾਗੂ ਕਰਕੇ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕਰਨ ਦੇ ਯਤਨ ਜਾਰੀ ਹਨ ਜੋਂ ਅਜੋਕੇ ਸਮੇਂ ਦੀ ਲੋੜ ਹੈ ਦੇਸਭਰ ਵਿੱਚ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਰਜਿਸਟਰੇਸ਼ਨ ਦੀ ਅਣਹੋਂਦ ਅਤੇ ਨਸ਼ਿਆਂ ਦੀ ਆੜ ਹੇਠ ਬੇਵਜ੍ਹਾ ਛਾਪੇਮਾਰੀ, ਕਲੀਨਿਕ ਸ਼ੀਲ ਅਤੇ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਇਸ ਧੱਕੇ ਸ਼ਾਹੀ ਦੇ ਖਿਲਾਫ ਅਤੇ ਕਿੱਤੇ ਦੀ ਰਾਖੀ ਲਈ ਜਥੇਬੰਦਕ ਜਾਬਤੇ ਵਿੱਚ ਰਹਿੰਦਿਆਂ ਨਿੱਜੀ ਹਿੱਤਾਂ ਤੋ ਉਪਰ ਉਠ ਸਾਂਝੀਵਾਲਤਾ ਨੂੰ ਹੋਰ ਮਜ਼ਬੂਤ ਕਰਨ ਦੇ ਵਡੇਰੇ ਉਪਰਾਲਿਆਂ ਕਰਦੇ ਨਸ਼ਿਆਂ ਅਤੇ ਭਰੂਣ ਹੱਤਿਆਂ ਵਰਗੀਆਂ ਸਮਾਜਿਕ ਲਾਹਨਤਾਂ ਖਿਲਾਫ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਹੋਰ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ । ਇੰਡੀਅਨ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਵੱਲੋਂ ਯੂਪੀ ਲਖਨਊ ਦੇ ਈਕੋ ਪਾਰਕ ਵਿੱਚ 18,19 ਅਤੇ 20 ਦਸੰਬਰ ਨੂੰ ਕੀਤੀ ਸ਼ਮੂਲੀਅਤ ਅਤੇ ਗਰਦਨੀ ਪਾਰਕ ਵਿੱਚ ਪਟਨੇ ਦੇ ਗਰਦਨੀ ਬਾਗ਼ ਵਿੱਚ ਚੱਲੇ ਸੰਘਰਸ਼ ਦਾ ਸਮਰਥਨ ਕਰਦਿਆਂ ਫੈਡਰੇਸ਼ਨ ਵੱਲੋਂ ਤੋਂ 28 ਕਰਨ ਮਾਰਚ ਨੂੰ ਜੰਤਰ ਮੰਤਰ ਚੌਕ ਦੇਸ਼ ਪੱਧਰੀ ਸਫਲ ਧਰਨਾ ਪ੍ਰਦਰਸ਼ਨ ਕਰਨ ਉਪਰੰਤ ਮਾਨਯੋਗ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਐਨ ਐਮ ਸੀ 2019 ਵਿੱਚ ਸੋਧ ਕਰਕੇ ਤਜਰਬੇਕਾਰ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਵੀ ਟ੍ਰੇਨਿੰਗ ਦੇਣ ਦੇ ਪ੍ਰਬੰਧ ਕੀਤੇ ਜਾਣ ਛਾਪੇਮਾਰੀ ਬੰਦ ਕੀਤੀ ਜਾਵੇ । ਅਜੋਕਾ ਸਮਾਂ ਵੱਡੀ ਲਾਮਬੰਦੀ ਅਤੇ ਨਿੱਜਤਾ ਤੋਂ ਉੱਪਰ ਉੱਠ ਤਨਦੇਹੀ ਨਾਲ ਕੰਮ ਕਰਨ ਦੀ ਮੰਗ ਕਰਦਾ ਹੈ।  ਸਕੱਤਰ ਰਿਪੋਰਟ ਡਾ. ਰਾਕੇਸ਼ ਮਹਿਤਾ ਵੱਲੋਂ ਅਤੇ ਵਿੱਤ ਰਿਪੋਰਟ ਵਿੱਤ ਸਕੱਤਰ ਡਾ. ਬਿਸ਼ਨ ਚੰਦ ਵੱਲੋਂ ਪੇਸ਼ ਕੀਤੀ ਜੋ ਬਹਿਸ ਉਪਰੰਤ ਪਾਸ ਹੋਈ ਅਤੇ ਜ਼ਿਲ੍ਹਾ ਪ੍ਰਧਾਨ ਡਾ. ਹਰਭਜਨ ਕੰਬੋਜ ਵੱਲੋਂ ਆਪਣੇ ਸੈਸ਼ਨ ਦੌਰਾਨ ਕੀਤੇ ਕਾਰਜਾਂ ਅਤੇ ਸਮੂਹ ਆਗੂਆਂ ਅਤੇ ਬਲਾਕ ਕਮੇਟੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਪੁਰਾਣੀ ਕਮੇਟੀ ਭੰਗ ਕੀਤੀ ਗਈ।  ਨਿਗਰਾਨ ਕਮੇਟੀ ਵੱਲੋਂ ਕਰਵਾਈ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਪ੍ਰਧਾਨ ਡਾ. ਹਰਭਜਨ ਕੰਬੋਜ , ਸਕੱਤਰ ਡਾ. ਸੰਤੋਖ ਸਿੰਘ, ਕੈਸ਼ੀਅਰ ਡਾ. ਬਿਸ਼ਨ ਚੰਦ , ਚੇਅਰਮੈਨ ਡਾ. ਗੁਰਸੇਵਕ ਸਿੰਘ ਕੁਲਗੜੀ , ਪ੍ਰੈਸ ਸਕੱਤਰ ਡਾ. ਮਨਪ੍ਰੀਤ ਸਿੰਘ , ਸਲਾਹਕਾਰ ਡਾ.ਜਸਵੰਤ ਸਿੰਘ ਭੱਟੀ,    ਸੀਨੀਅਰ ਵਾਇਸ ਪ੍ਰਧਾਨ ਜਸਵਿੰਦਰ ਸਿੰਘ ਸਕੂਰ, ਵਾਇਸ ਪ੍ਰਧਾਨ ਡਾ.ਵਰਜਿੰਦਰ ਸਿੰਘ, ਸਹਾਇਕ ਕੈਸ਼ੀਅਰ ਡਾ.ਨਿਸ਼ਾਨ ਸਿੰਘ, ਸਹਾਇਕ ਪ੍ਰੈਸ ਸਕੱਤਰ ਡਾ. ਬਸੰਤ ਸਿੰਘ , ਸਹਾਇਕ ਚੇਅਰਮੈਨ ਡਾ.ਤਿਲਕ ਸਿੰਘ, ਸਹਾਇਕ ਸਕੱਤਰ ਡਾ.ਗੁਰਪ੍ਰੀਤ ਸਿੰਘ ਸੋਢੀ, ਸਹਾਇਕ ਸਕੱਤਰ ਡਾ.ਜਸਵਿੰਦਰ ਸਿੰਘ ਮੁਦਕੀ, ਸਹਾਇਕ ਸਕੱਤਰ ਡਾ.ਸੁਨੀਲ ਪਸਰੀਚਾ, ਸਟੇਜ ਸਕੱਤਰ ਡਾ. ਸਵਿੰਦਰ ਸਿੰਘ ਅਤੇ ਸਹਾਇਕ ਸਟੇਜ ਸਕੱਤਰ ਡਾ. ਧਰਮਿੰਦਰ ਸਿੰਘ ਆਦਿ ਚੁਣੇ ਗਏ। ਅੰਤ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਆਗੂਆਂ ਦਾ ਸਨਮਾਨ ਕੀਤਾ ਗਿਆ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਬਨਣ ਤੇ ਸੂਬਾ ਮੁੱਖ ਸਲਾਹਕਾਰ ਡਾ. ਮਲਕੀਤ ਥਿੰਦ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਜ਼ਿਲ੍ਹਾ ਕਮੇਟੀ ਵੱਲੋਂ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੰਦਿਆਂ ਭਵਿੱਖੀ ਚਣੌਤੀਆਂ ਤੋਂ ਚੁਕੰਨੇ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ। ਨਵੀਂ ਚੁਣੀ ਗਈ ਕਮੇਟੀ ਵੱਲੋਂ ਆਏ ਆਗੂਆਂ ਤੇ ਡੈਲੀਗੇਟ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸੂਬਾ ਕਮੇਟੀ ਵੱਲੋਂ ਉਲੀਕੇ ਹਰ ਕਾਰਜ਼ ਨੂੰ ਤਨਦੇਹੀ ਨਾਲ ਲਾਗੂ ਕਰਨ ਦਾ ਭਰੋਸਾ ਵੀ ਦਿਵਾਇਆ ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *