ਬੱਸੀ ਪਠਾਣਾ, 25 ਅਗਸਤ (ਉਦੇ ਧੀਮਾਨ): ਪ੍ਰਾਚੀਨ ਸ਼੍ਰੀ ਰਾਮ ਪ੍ਰਬੰਧਕ ਕਮੇਟੀ ਵਲੋਂ ਕਮੇਟੀ ਪ੍ਰਧਾਨ ਸੁਰਜੀਤ ਸਿਗਲ਼ਾ ਦੀ ਅਗਵਾਈ ਹੇਠ ਭਾਦੋਂ ਮੱਸਿਆ ਤੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਭਾਦੋਂ ਦੀ ਮੱਸਿਆ ਦੇ ਤਿਉਹਾਰ ਨੂੰ ਮਨਾਉਦਿਆ ਸਿੰਗਲਾ, ਬਾਤਿਸ਼, ਵਾਸਦੇਵ ਕਾਈ, ਮਿੱਤਲ, ਦਬਿਓ, ਬਾਂਸਲ ਪਰਿਵਾਰਾਂ ਵੱਲੋਂ ਆਪਣੇ ਪੁਰਖਾਂ ਤੋਂ ਚੱਲੀ ਆਈ ਰੀਤ ਅਨੁਸਾਰ ਸਤੀ ਮਾਤਾ ਵਿਖੇ ਪਰਿਵਾਰਾਂ ਸਮੇਤ ਮੱਥਾ ਟੇਕਿਆ। ਮੰਦਰ ਕਮੇਟੀ ਵਲੋਂ ਸਮੂਹ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦਿਆ ਨਵੇ ਆਏ ਜੋੜਿਆ ਨੂੰ ਮਾਤਾ ਸਤੀ ਨਾਲ ਜੁੜਨ ਬਾਰੇ ਚਾਨਣਾ ਪਾਇਆ ਤੇ ਬੱਚਿਆਂ ਨੂੰ ਮਾਤਾ ਸਤੀ ਦੇ ਸੰਦੇਸ਼ਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੇਵਕ ਰਾਮ ਸ਼ਰਮਾ ਵੱਲੋਂ ਸਮੂਹ ਪਰਿਵਾਰਾਂ ਦੀ ਸੁਖਸ਼ਾਂਤੀ ਲਈ ਹਵਨ ਯੱਗ ਵੀ ਕੀਤਾ ਗਿਆ ਤੇ ਮੰਦਰ ਕਮੇਟੀ ਵਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।ਇਸ ਮੌਕੇ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ,ਓਮ ਪ੍ਰਕਾਸ਼ ਗੌਤਮ, ਹੇਮਮਿੰਦਰ ਦਲਾਲ,ਡਾ.ਦੀਵਾਨ ਧੀਰ,ਮਾਰੂਤ ਮਲਹੌਤਰਾ, ਰਾਜੇਸ਼ ਸਿੰਗਲਾ,ਅਸ਼ੌਕ ਸਿੰਗਲਾ,ਨਰੇਸ਼ ਸਿੰਗਲਾ, ਪੰਕਜ਼ ਸਿੰਗਲਾ,ਸੌਰਵ ਸਿੰਗਲਾ,ਵੀ.ਕੇ ਸ਼ਰਮਾ,ਵਿਨੋਦ ਸ਼ਰਮਾ,ਸਤਪਾਲ ਸ਼ਰਮਾ,ਧਰਮਪਾਲ ਸ਼ਰਮਾ,ਐਡਵੋਕੇਟ ਰਾਜੀਵ ਸ਼ਰਮਾ, ਅਮਿਤ ਜਿੰਦਲ,ਦੀਵਲ ਕੁਮਾਰ ਹੈਰੀ, ਐਡਵੋਕੇਟ ਦੀਪਕ ਬੈਕਟਰ,ਹਰਿੰਦਰ ਮਲਹੌਤਰਾ,ਰਾਜਨ ਭੱਲਾ,ਐਡਵੋਕੇਟ ਅੰਕੁਸ਼ ਖੱਤਰੀ,ਰਿਸ਼ੀ ਸਿੰਗਲਾ,ਦਿਨੇਸ਼ ਗੁਪਤਾ,ਦਿਨੇਸ਼ ਖੰਨਾ,ਸੰਜੀਵ ਸਿੰਗਲਾ ਬੱਬਾ,ਯੋਗੇਸ਼ ਸਿੰਗਲਾ,ਵਿਕੀ ਸਿੰਗਲਾ,ਅਮਿਤ ਸਿੰਗਲਾ,ਅਸ਼ੌਕ ਗੌਤਮ,ਅਸ਼ਵਨੀ ਸਿੰਗਲਾ,ਰਾਜਨ ਬਤਰਾ,ਸਤੀਸ਼ ਸ਼ਰਮਾ ਭੋਲਾ ਆਦਿ ਹਾਜ਼ਰ ਸਨ।






