ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

Spread the love

ਬੱਸੀ ਪਠਾਣਾ, 13 ਅਪ੍ਰੈਲ (ਉਦੇ ਧੀਮਾਨ): ਨਗਰ ਖੇੜਾ ਬੱਸੀ ਪਠਾਣਾਂ ਵਿੱਖੇ ਨਗਰ ਖੇੜਾ ਸਪੋਰਟਸ ਕਲੱਬ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਦੇ ਮੈਂਬਰ ਦੀਵਲ ਕੁਮਾਰ ਹੈਰੀ ਤੇ ਅਮਰੀਕ ਸਿੰਘ ਨੇ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਬੇਹੱਦ ਜ਼ਰੂਰਤ ਹੈ ਤਾਂ ਕਿ ਭਵਿੱਖ ’ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ। ਰੁੱਖ ਵਾਤਾਵਰਨ ਦੇ ਲਈ ਹੀ ਨਹੀਂ ਸਾਡੇ ਜੀਵਨ ਦੇ ਲਈ ਵੀ ਉਨੇ ਹੀ ਜ਼ਰੂਰੀ ਹਨ ਜਿੰਨਾ ਕਿ ਜੀਵਨ ਜਿਊਣ ਦੇ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾ ਕਿਹਾ ਕਿ ਆਕਸੀਜਨ ਦੀ ਮਾਤਰਾ ਸਿਰਫ ਰੁੱਖ ਹੀ ਪੂਰੀ ਕਰ ਸਕਦੇ ਹਨ। ਇਸ ਮੌਕੇ ਦੀਵਲ ਕੁਮਾਰ ਹੈਰੀ, ਅਮਰੀਕ ਸਿੰਘ,ਕੇਸ਼ਵ ਡਿਓਟ,ਜਸਪਾਲ ਸਿੰਘ,ਪ੍ਰਿੰਸ ਕੁਮਾਰ,ਅੰਕੁਸ਼ ਖੱਤਰੀ,ਪ੍ਰਦੀਪ ਕੁਮਾਰ,ਜਤਿਨ ਡਿਓਟ ਹਰਦੀਪ ਸਿੰਘ, ਸੋਨੀ ਹਾਜ਼ਰ ਸਨ|

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *