ਵਿਧਾਨਸਭਾ ‘ਚ ਵਿਧਾਇਕ ਧਾਲੀਵਾਲ ਨੇ ਬੁਲੰਦ ਕੀਤੀ ਜੇਸੀਟੀ ਮਿਲ ਦੇ ਸੰਘਰਸ਼ ਕਰ ਰਹੇ ਮਜਦੂਰਾਂ ਦੀ ਆਵਾਜ਼

Spread the love

ਫਗਵਾੜਾ 28 ਮਾਰਚ ( ਪ੍ਰੀਤ ਕੌਰ ਪ੍ਰੀਤੀ   ) ਫਗਵਾੜਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਵਿਧਾਨਸਭਾ ਦੀ ਕਾਰਵਾਈ ‘ਚ ਭਾਗ ਲੈਂਦਿਆਂ ਜੇਸੀਟੀ ਮਿਲ ਫਗਵਾੜਾ ਦੇ ਸੰਘਰਸ਼ ਕਰ ਰਹੇ ਮਜਦੂਰਾਂ ਦੀ ਆਵਾਜ ਨੂੰ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਹੋਏ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ। ਵਿਧਾਇਕ ਧਾਲੀਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਮਾਰਫਤ ਸਰਕਾਰ ਨੂੰ ਦੱਸਿਆ ਕਿ ਮਿਲ ਮਾਲਕਾਂ ਵਲੋਂ ਪਿਛਲੇ ਦੋ ਸਾਲਾਂ ਤੋਂ ਬਿਨਾਂ ਨੋਟਿਸ ਦਿੱਤਿਆਂ ਗੈਰ ਕਾਨੂੰਨੀ ਢੰਗ ਨਾਲ ਮਿਲ ਨੂੰ ਬੰਦ ਕਰ ਦਿੱਤਾ ਹੈ। ਜਿਸ ਕਰਕੇ ਕਰੀਬ ਪੰਜ ਹਾਜਰ ਸਟਾਫ ਵਰਕਰ ਅਤੇ ਲੇਬਰ ਸੜਕਾਂ ਉੱਪਰ ਸੰਘਰਸ਼ ਕਰਨ ਲਈ ਮਜਬੂਰ ਹੈ। ਮਿਲ ਮਾਲਕਾਂ ਵਲੋਂ ਸਟਾਫ ਅਤੇ ਲੇਬਰ ਦਾ ਕੋਈ ਬਕਾਇਆ ਅਦਾ ਨਹੀਂ ਕੀਤਾ ਗਿਆ। ਕਰਮਚਾਰੀਆਂ ਦਾ ਈ.ਪੀ.ਐਫ. ਕੱਟੇ ਜਾਣ ਦੇ ਬਾਵਜੂਦ ਮਾਲਕਾਂ ਨੇ ਜਮਾ ਨਹੀਂ ਕਰਵਾਇਆ। ਇੱਥੋਂ ਤੱਕ ਕਿ ਮਜਦੂਰਾਂ ਨੂੰ ਮਿਲਣ ਵਾਲੀ ਈ.ਐਸ.ਆਈ. ਸੁਵਿਧਾ ਬੰਦ ਹੈ। ਇਲਾਜ ਨਾ ਹੋਣ ਕਰਕੇ 8 ਮਿਲ ਮਜਦੂਰਾਂ ਦੀ ਮੌਤ ਹੋ ਚੁੱਕੀ ਹੈ। ਧਾਲੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਮਿਲ ਮਾਲਕ ਸਮੀਰ ਥਾਪਰ ਅਤੇ ਮੁਕੁਲਕਾ ਸਿਨਹਾ ਵਲੋਂ ਕਰੀਬ 100 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਮਿਲ ਮਾਲਕਾਂ ਖਿਲਾਫ ਪੰਜ ਐਫ.ਆਈ.ਆਰ. ਦਰਜ ਹੋਈਆਂ। ਹੁਣ ਤੱਕ ਕੋਈ ਗਿਰਫਤਾਰੀ ਨਹੀਂ ਹੋਈ। ਇੱਕ ਵਾਰ ਪੁਲਿਸ ਨੇ ਹਿਰਾਸਤ ਵਿਚ ਲੈਣ ਦੇ ਬਾਵਜੂਦ ਥਾਣੇ ਤੋਂ ਬਾਇੱਜਤ ਵਾਪਸ ਭੇਜ ਦਿੱਤਾ। ਉਹਨਾਂ ਚੇਅਰ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਦਖਲ ਦੇ ਕੇ ਮਿਲ ਦੇ ਸਟਾਫ ਅਤੇ ਮਜਦੂਰਾਂ ਦਾ ਬਣਦਾ ਬਕਾਇਆ ਦੁਆਇਆ ਜਾਵੇ।
ਤਸਵੀਰ – ਵਿਧਾਨਸਭਾ ‘ਚ ਜੇਸੀਟੀ ਮਿਲ ਮਜਦੂਰਾਂ ਦੀ ਗੱਲ ਰੱਖਦੇ ਬਲਵਿੰਦਰ ਸਿੰਘ ਧਾਲੀਵਾਲ

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *