ਵਿਸ਼ਵ ਜੱਟ ਮਹਾਂਸਭਾ ਸਭਾ ਨੇ ਭਗਤ ਧੰਨਾ ਜੱਟ ਦਾ ਜਨਮ ਦਿਹਾੜਾ ਮਨਾਇਆ

Spread the love

ਭੁੱਚੋ ਮੰਡੀ ਨਥਾਣਾ 21ਅਪ੍ਰੈਲ (ਹਰਬੰਸ ਸਿੰਘ ਭੋਲਾ) ਵਿਸ਼ਵ ਜੱਟ ਮਹਾਂ ਸਭਾ ਵਲੋਂ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਸਰਾਂ ਤੇ   ਵਿਸ਼ਵ  ਜੱਟ ਮਹਾਂ ਸਭਾ ਦੇ ਚੋਧਰੀ ਵੀਰਪਾਲ  ਸਿੰਘ ਜਾਟ ਕੋਮੀ ਪ੍ਰਧਾਨ, ਜ਼ਿਲ੍ਹਾ ਪ੍ਰਧਾਨ,ਗੁਰਚਰਨ ਸਿੰਘ ਮਾਨ ਤੁੰਗਵਾਲੀ ਦੀ ਯੋਗ ਅਗਵਾਈ ਵਿੱਚ ਬਠਿੰਡਾ ਦੇ ਇਤਿਹਾਸਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਭਗਤ ਧੰਨਾ ਜੱਟ ਦਾ ਜਨਮ ਦਿਹਾੜਾ ਮਨਾਇਆ ਇਹ ਦਿਹਾੜਾ ਪਹਿਲੀ  ਵਾਰ ਧਾਰਮਿਕ  ਸਮਾਗਮ ਕਰਵਾਕੇ ਬੜੇ ਉਤਸ਼ਾਹ  ਤੇ ਸ਼ਰਧਾ ਨਾਲ ਮਨਾਇਆ ਗਿਆ । ਇਸ ਸਮਾਗਮ ਵਿੱਚ ਦੂਰੋਂ ਨੇੜਿਓਂ ਤੇ ਪੰਜਾਬ ਭਰ ਦੇ ਸੰਤਾਂ ਮਹਾਤਮਾਂ ਮਹਾਂਪੁਰਖਾਂ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਭਾਗ ਲਿਆ । ਸਮਾਗਮ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਪਿਛਲੇ  ਦਿਨਾਂ ਤੋਂ ਪ੍ਰਕਾਸ਼ ਕੀਤੇ ਹੋਏ ਸਹਿਜ ਪਾਠਾਂ ਦੇ ਭੋਗ ਪਾਕੇ ਕੀਤੀ ਗਈ। ਜਿਸ ਉਪਰੰਤ ਰਾਗੀ ਸਿੰਘਾਂ ਨੇ ਰਸ ਭਿੰਨਾਂ ਕੀਰਤਨ ਕੀਤਾ ਤੇ ਕਥਾ ਵਾਚਕਾਂ ਨੇ ਕਥਾ ਕੀਤੀ।ਇਸ ਉਪਰੰਤ ਵੱਖ -ਵੱਖ ਧਾਰਮਿਕ , ਸਮਾਜਿਕ ਤੇ ਰਾਜਨੀਤਿ ਆਗੂਆਂ ਵੱਲੋਂ  ਭਗਤ ਧੰਨਾ ਜੀ ਦੀ ਭਗਤੀ ਅਤੇ ਜੀਵਨ ਜਾਚ ਤੇ ਚਾਨਣਾ ਪਾਇਆ ਤੇ ਉਨ੍ਹਾਂ ਦੇ ਦਿ੍ੜ ਇਰਾਦੇ ਨੂੰ ਸਿਜਦਾ ਕੀਤਾ। ਸੂਬਾ ਪ੍ਰਧਾਨ ਦਰਸ਼ਨ ਸਿੰਘ ਸਰਾਂ ਤੇ ਜ਼ਿਲ੍ਹਾ  ਪ੍ਰਧਾਨ ਗੁਰਚਰਨ ਸਿੰਘ ਮਾਨ ਤੁੰਗਵਾਲੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਕੀ ਭਗਤ ਧੰਨਾ ਜੱਟ ਜੀ ਦਾ ਜਨਮ ਦਿਹਾੜਾ ਧਾਰਮਿਕ ਸਮਾਗਮ ਰਾਹੀਂ ਮਨਾਉਣ ਦਾ ਉਪਰਾਲਾ ਕੀਤਾ ਗਿਆ।ਜੋ ਕਿ ਵਹਿਗੁਰੂ ਦੀ ਅਪਾਰ ਕਿਰਪਾ ਦੁਆਰਾ ਬੜੀ ਸ਼ਰਧਾ ਨਾਲ ਵਿਸ਼ਵ ਜੱਟ ਮਹਾਂ ਸਭਾ ਸਮੂੰਹ ਆਗੂਆਂ ਵਰਕਰਾਂ ਦੇ ਸਹਿਯੋਗ ਨਾਲ ਸਫ਼ਲਤਾ ਪੂਰਵਕ ਸਿਰੇ ਚੜ੍ਹ ਗਿਆ।ਇਸ ਸਮਾਗਮ ਦੋਰਾਨ ਅਚਾਰੀਆ ਸਵਾਮੀ ਡਾ਼ ਰਾਜੇਸ਼ਵਰਨੰਦ ਅੰਬਾਲਾ ਵਾਲੇ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਦਮਦਮਾ ਸਾਹਿਬ, ਮੁੱਖ ਹੈਡ ਗ੍ਰੰਥੀ ਜਗਤਾਰ ਸਿੰਘ ,ਕਥਾ ਵਾਚਕ ਗਿਆਨੀ ਹਰਜੀਤ ਸਿੰਘ ਕਿਲ੍ਹਾ ਮੁਬਾਰਕ ਬਠਿੰਡਾ, ਕਥਾਵਾਚਕ ਗਿਆਨੀ ਹਰਜਿੰਦਰ ਸਿੰਘ ਗੁਰਦੁਆਰਾ ਹਾਜੀ ਰਤਨ ਸਾਹਿਬ , ਮਹੰਤ ਰਾਜਿੰਦਰ ਪੁਰੀ, ਮਹੰਤ ਸੁਨੀਲ ਦਾਸ ਕੁਰੂਕਸ਼ੇਤਰ ਵਾਲੇ,ਸਾਧਵੀ ਸੁਨੇਹਾ ਦਾਸ ਕੁਰੂਕਸ਼ੇਤਰ, ਬਾਬਾ ਹਰਮੇਲ ਦਾਸ ਡੇਰਾ ਸੁਰਜਨਹਾਰ ਰੱਤੀਆਂ, ਸੰਤ ਗੰਗਾ ਰਾਮ ਧਰਮਪੁਰਾ, ਮਹੰਤ ਭੰਗੂ ਸਵਾਮੀ ਮਾਛੀਵਾੜਾ ਵੈਦ ਪਰਮਜੀਤ ਸਿੰਘ ਭੱਟੀ ਡਸਕਾ ਵਾਲੇ , ਗੁਰਸੇਵਕ ਸਿੰਘ ਕਿੰਗਰਾ ਮੈਨੇਜਰ ਗੁਰਦੁਆਰਾ ਹਾਜੀ ਰਤਨ ਸਾਹਿਬ , ਕਿਰਨਜੀਤ ਸਿੰਘ ਗਹਿਰੀ,ਐੱਸ ,ਸੀ ਮੋਰਚਾ  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਇੰਚਾਰਜ ਭੁੱਚੋ ਮੰਡੀ ਬਲਦੇਵ ਸਿੰਘ ਆਕਲੀਆ, ਭਾਈ ਜਸਕਰਨ ਸਿੰਘ ਸਿਵੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਭਗਤ ਧੰਨਾ ਜੱਟ ਜੀ ਦੀ ਸ਼ਰਧਾ ਪ੍ਰਤੀ ਚਾਨਣਾ ਪਾਇਆ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *