ਵੱਡੇ ਹੌਸਲੇ ਤੇ ਮਜ਼ਬੂਤ ਇਰਾਦਿਆਂ ਦੀ ਮਿਸਾਲ : ਜਤਿਨ

Spread the love
ਜੀਵਨ ਵਿੱਚ ਜੇ ਮਨੁੱਖ ਦੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੁਸ਼ਕਲ ਰਾਹ ‘ਚ ਰੁਕਾਵਟ ਨਹੀਂ ਬਣ ਸਕਦੀ। ਐਸੀ ਹੀ ਇੱਕ ਪ੍ਰੇਰਕ ਦਾਇਕ ਕਹਾਣੀ ਹੈ ਮਲੋਟ ਸ਼ਹਿਰ ਦੇ 18 ਸਾਲਾ ਜਤਿਨ ਦੀ ਜਿਸਨੇ ਇਸ ਵਰ੍ਹੇ ਦੀ 14 ਜੂਨ ਨੂੰ ਜਾਰੀ ਹੋਏ NEET-UG ਇਮਤਿਹਾਨ ਵਿਚ ਅਖਿਲ ਭਾਰਤੀ ਦਰਜੇ ‘ਤੇ 7,191ਵਾਂ ਰੈਂਕ ਹਾਸਲ ਕਰ ਤੇ SC ਸ਼੍ਰੇਣੀ ਵਿੱਚ 170ਵਾਂ ਸਥਾਨ ਪ੍ਰਾਪਤ ਕਰ ਸਾਬਤ ਕੀਤਾ ਕਿ ਹੌਸਲੇ ਵੱਡੇ ਹੋਣ ਚਾਹੀਦੇ ਹਨ, ਹਾਲਾਤ ਚਾਹੇ ਕੋਈ ਵੀ ਹੋਣ।
ਜਤਿਨ ਦੇ ਪਿਤਾ ਧਰਮਵੀਰ ਮਲੋਟ ਸ਼ਹਿਰ ਵਿੱਚ ਇੱਕ ਜੁੱਤੀ ਸੈਂਟਰ ‘ਚ ਪੰਜਾਬੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਹਨ। ਪਰਿਵਾਰ ਦੀ ਆਮਦਨ ਘੱਟ ਹੋਣ ਦੇ ਬਾਵਜੂਦ ਵੀ ਉਹਨਾਂ ਜਤਿਨ ਅਤੇ ਉਸਦੇ ਦੋ ਹੋਰ ਭਰਾਵਾਂ ਦੀ ਪੜ੍ਹਾਈ ਵਿਚ ਰੁਕਾਵਟ ਨਹੀਂ ਆਉਣ ਦਿੱਤੀ। ਜਤਿਨ ਦੀ ਮਾਂ ਇੱਕ ਘਰੇਲੁ ਔਰਤ ਹੈ ਅਤੇ ਇਹ ਸਾਰਾ ਪਰਿਵਾਰ ਸਿਰਫ ਦੋ ਕਮਰਿਆਂ ਦੇ ਇੱਕ ਘਰ ਵਿਚ ਰਹਿੰਦਾ ਹੈ ਜੋਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੇਠ ਬਣਾਇਆ ਗਿਆ ਹੈ।
ਜਤਿਨ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਇੱਕ ਨਿੱਜੀ ਸਕੂਲ ਵਿੱਚ ਪੰਜਵੀਂ ਤੱਕ ਕੀਤੀ ਅਤੇ ਬਾਅਦ ਵਿੱਚ ਉਸ ਨੇ ਜਵਾਹਰ ਨਵੋਦਿਆ ਵਿਦਿਆਲੇ ਮੁਕਤਸਰ ਸਾਹਿਬ ਵਿੱਚ ਦਾਖ਼ਲਾ ਪ੍ਰਾਪਤ ਕਰ ਦਸਵੀਂ ਕਲਾਸ ਵਿੱਚ 91% ਤੇ 12ਵੀਂ ਵਿੱਚ 92% ਅੰਕ ਹਾਸਲ ਕੀਤੇ। ਨੀਟ ਦੀ ਤਿਆਰੀ ਵੱਲ ਉਸ ਨੇ ਦਸਵੀਂ ਤੋਂ ਬਾਅਦ ਹੀ ਧਿਆਨ ਕੇਂਦਰਤ ਕਰਨਾ ਸ਼ੁਰੂ ਕਰ ਦਿੱਤਾ ਸੀ। ਜਤਿਨ ਦੀ ਯੋਗਤਾ ਅਤੇ ਮਿਹਨਤ ਦੇ ਆਧਾਰ ‘ਤੇ ਉਸ ਦੀ ਚੋਣ ਦਕਸ਼ਿਣਾ ਫਾਊਂਡੇਸ਼ਨ, ਪੁਣੇ ਲਈ ਹੋਈ। ਇਹ ਸੰਸਥਾ ਆਰਥਿਕ ਤੌਰ ‘ਤੇ ਕਮਜ਼ੋਰ ਪਰ ਮਿਹਨਤੀ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਕੋਚਿੰਗ ਅਤੇ ਸਹੂਲਤਾਂ ਦੇ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੰਖ ਲਾਉਂਦੀ ਹੈ ਤੇ ਜਤਿਨ ਲਈ ਵੀ ਇਹ ਮੌਕਾ ਉਸ ਦੀ ਉਡਾਣ ਦੀ ਸ਼ੁਰੂਆਤ ਸਾਬਤ ਹੋਇਆ।
ਅੱਗੇ ਦੀ ਪੜ੍ਹਾਈ ਬਾਰੇ ਜਤਿਨ ਕਹਿੰਦਾ ਹੈ, “ਮੈਂ ਚਾਹੁੰਦਾ ਹਾਂ ਕਿ AIIMS, ਰਿਸ਼ੀਕੇਸ਼ ਤੋਂ ਆਪਣੀ ਮੈਡੀਕਲ ਪੜ੍ਹਾਈ ਕਰਾਂ, ਕਿਉਂਕਿ ਉੱਥੇ ਫੀਸ ਵੀ ਘੱਟ ਹੈ ਤੇ ਪੜ੍ਹਾਈ ਵੀ ਉੱਤਮ ਦਰਜੇ ਦੀ ਹੈ”। ਹੋਰ ਵਿਦਿਆਰਥੀਆਂ ਨੂੰ ਸੰਦੇਸ਼ ਦੇਂਦਿਆਂ ਜਤਿਨ ਕਹਿੰਦਾ ਹੈ, ਕਦੇ ਵੀ ਹਿੰਮਤ ਨਾ ਹਾਰੋ, ਕੋਸ਼ਿਸ਼ ਜਾਰੀ ਰੱਖੋ, ਕਾਮਯਾਬੀ ਇਕ ਦਿਨ ਤੁਹਾਡੇ ਬੂਹੇ ਖੜ੍ਹੀ ਹੋਵੇਗੀ।
ਜਤਿਨ, ਜੋ ਕਿ ਇੱਕ ਮੋਚੀ ਦੇ ਪਰਿਵਾਰ ਤੋਂ ਸਬੰਧ ਰੱਖਦਾ ਹੈ, ਅੱਜ ਆਪਣੀ ਕਾਮਯਾਬੀ ਨਾਲ ਹਜ਼ਾਰਾਂ ਵਿਦਿਆਰਥੀਆਂ ਲਈ ਪ੍ਰੇਰਣਾ ਬਣ ਚੁੱਕਾ ਹੈ। ਉਸ ਦੇ ਘਰ ਦੀਆਂ ਖੁਸ਼ੀਆਂ ਤੇ ਮੌਜੂਦਾ ਰੌਣਕਾਂ ਦਰਸਾਉਂਦੀਆਂ ਹਨ ਕਿ ਮਿਹਨਤ, ਸਮਰਪਣ ਅਤੇ ਮਾਪਿਆਂ ਦੀ ਸਹਿਯੋਗ ਭਰੀ ਸੋਚ ਨਾਲ ਹਰ ਸੁਪਨਾ ਪੂਰਾ ਹੋ ਸਕਦਾ ਹੈ। ਜਤਿਨ ਦੀ ਕਹਾਣੀ ਸਿੱਧ ਕਰਦੀ ਹੈ ਕਿ ਮਜ਼ਬੂਤ ਇਰਾਦਿਆਂ ਦੇ ਸਾਹਮਣੇ ਕੋਈ ਵੀ ਹਲਾਤ ਰੁਕਾਵਟ ਨਹੀਂ ਬਣ ਸਕਦੇ।
✍️ ਬਲਦੇਵ ਸਿੰਘ ਬੇਦੀ
      ਜਲੰਧਰ
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *