ਸ਼੍ਰੀਲੰਕਾ ਵਿਖੇ ਹੋਈਆਂ 38ਵੀਆਂ ਇੰਟਰਨੈਸ਼ਨਲ ਓਪਨ ਮਾਸਟਰ ਅਥਲੈਟਿਕ ਖੇਡਾਂ ’ਚ ਭਾਰਤ ਦੇ ਲਵਲੀ ਸਰਾਂ ਨੇ ਜਿੱਤੇ ਦੋ ਮੈਡਲ

Spread the love

ਕੋਟਕਪੂਰਾ,  ਜੁਲਾਈ (ਟਿੰਕੂ ਕੁਮਾਰ) :- ਸ਼੍ਰੀਲੰਕਾ ਵਿੱਖੇ ਹੋਈਆਂ 38ਵੀਆਂ ਇੰਟਰਨੈਸ਼ਨਲ ਓਪਨ ਮਾਸਟਰ ਅਥਲੈਟਿਕ ਖੇਡਾਂ ਵਿੱਚ ਜੈਤੋ ਦੇ ਨੇੜਲੇ ਪਿੰਡ ਸਰਾਵਾਂ ਦੇ ਨੌਜਵਾਨ ਸੁਖਜਿੰਦਰ ਸਿੰਘ (ਲਵਲੀ ਸਰਾਂ) ਨੇ ਭਾਰਤ ਲਈ ਦੋ ਮੈਡਲ ਜਿੱਤੇ ਅਤੇ ਇੰਡੀਆਂ, ਪਿੰਡ ਸਰਾਵਾਂ ਜਿਲ੍ਹਾ ਫਰੀਦਕੋਟ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਹਨਾਂ ਖੇਡਾਂ ਵਿੱਚ ਹੈਮਰ ਥਰੋਅ, ਗੋਲਾ ਸੁੱਟਣਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਤੇ ਗੋਲਾ ਸੁੱਟਣਾ (ਪਹਿਲਾ ਸਥਾਨ) ਅਤੇ ਹੈਮਰ ਥਰੋਅ ਈਵੈਟ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸੁਖਜਿੰਦਰ ਸਿੰਘ ਲਵਲੀ ਸਰਾਂ ਸਰਕਾਰੀ ਹਾਈ ਸਕੂਲ ਸਿਬੀਆਂ ਵਿਖੇ ਬਤੌਰ ਕੰਪਿਊਟਰ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ। ਇਸ ਤੋ ਇਲਾਵਾ ਨੌਜਵਾਨਾਂ ਨੂੰ ਟਰੇਨਿੰਗ ਵੀ ਦੇ ਰਹੇ ਹਨ। ਲੰਘੇ ਸਾਲਾਂ ਵਿੱਚ ਸਕੂਲ ਦੇ ਬੱਚਿਆਂ ਨੂੰ ਕਬੱਡੀ ਦੀ ਵੀ ਟਰੇਨਿੰਗ ਦਿੱਤੀ ਅਤੇ ਪੰਜਾਬ ਵਿੱਚੋਂ ਬੱਚਿਆਂ ਦੀਆਂ ਪੁਜੀਸ਼ਨਾਂ ਆਈਆਂ, ਪਿੰਡ ਸਰਾਵਾਂ ਦਾ ਨੌਜਵਾਨ ਸ਼ੋਸ਼ਲ ਮੀਡੀਆ ’ਤੇ ਵੀ ਫਿਟਨਸ ਸਬੰਧੀ ਕੋਚਿੰਗ ਅਤੇ ਫਿਟਨਸ ਵਾਲੀਆ ਵੀਡੀਓ ਸਾਂਝੀਆ ਕਰਕੇ ਫਿਟਨਸ ਲਈ ਪ੍ਰੇਰਿਤ ਕਰਦਾ ਹੈ, ਪਿੰਡ ਵਿੱਚ ਵੀ ਫਿਟਨਸ ਕੈਂਪ ਲਾਇਆ ਹੋਇਆ ਹੈ ਤਾਂ ਜੋ ਨੌਜਵਾਨਾਂ ਨੂੰ ਚੰਗੇ ਪਾਸੇ ਲਾਇਆ ਜਾ ਸਕੇ। ਉਹ ਆਪਣਾ ਉਸਤਾਦ ਦਾਦਾ ਜੀ ਨੂੰ ਮਨਦੇ ਹਨ ਜੋ ਕਿ ਪੰਜਾਬ ਪੁਲਿਸ ਵਿੱਚ ਪਹਿਲਵਾਨ ਸਨ। ਸੁਖਜਿੰਦਰ ਸਿੰਘ ਲਵਲੀ ਸਰਾਂ ਨੂੰ ਅੰਤਰਰਾਸ਼ਟਰੀ ਮੈਡਲ ਜਿੱਤ ਕੇ ਪਿੰਡ ਪਰਤਣ ’ਤੇ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਸਕੂਲ ਦੇ ਸਮੂਹ ਸਟਾਫ, ਦੋਸਤਾਂ ਪ੍ਰਮੋਦ ਧੀਰ, ਰਾਜਵਿੰਦਰ ਸਿੰਘ, ਕੁਲਦੀਪ ਸਿੰਘ, ਅੰਮ੍ਰਿਤ ਪਾਲ ਸਿੰਘ ਪੀਟੀਆਈ, ਜਗਸੀਰ ਸਿੰਘ, ਪੰਕਜ ਮਿੱਤਲ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਸੁਖਮੰਦਰ ਸਿੰਘ ਆਦਿ ਨੇ ਮੁਬਾਰਕਾਂ ਦਿੱਤੀਆਂ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *