ਸਕੂਲ ਆਫ਼ ਐਮੀਨੈਂਸ, ਬਰਨਾਲਾ ਦੇ ਇੰਗਲਿਸ਼ ਬੂਸਟਰ ਕਲੱਬ ਵੱਲੋਂ “ਬੈਸਟ ਸਪੀਕਰ ਆਫ਼ ਦਾ ਮੰਥ” ਕਰਵਾਇਆ ਮੁਕਾਬਲਾ

Spread the love

ਬਰਨਾਲਾ, 31 ਜੁਲਾਈ (ਬਲਵਿੰਦਰ ਆਜ਼ਾਦ):- ਜ਼ਿਲਾ ਸਿੱਖਿਆ ਅਫ਼ਸਰ (ਸ ਸ) ਬਰਨਾਲਾ  ਸੁਨੀਤਇੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਬਰਜਿੰਦਰਪਾਲ ਸਿੰਘ  ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਹਰੀਸ਼ ਬਾਂਸਲ   ਦੀ ਯੋਗ ਅਗਵਾਈ ਅਧੀਨ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਸਰੋਜਨੀ ਨਾਇਡੂ ਮੈਮੋਰੀਅਲ ਇੰਗਲਿਸ਼ ਬੂਸਟਰ ਕਲੱਬ ਵੱਲੋਂ ਮੈਡਮ ਹਿਮਾਂਸ਼ੀ ਬਾਂਸਲ ਨੋਡਲ ਇੰਚਾਰਜ ਦੀ ਦੇਖ-ਰੇਖ ਹੇਠ “ਬੈਸਟ ਸਪੀਕਰ ਆਫ਼ ਦਾ ਮੰਥ – ਜੁਲਾਈ 2025” ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਦਸਵੀਂ ਏ ਜਮਾਤ ਦੀ ਵਿਦਿਆਰਥਣ ਨੀਤੂ ਨੇ ਬੈਸਟ ਸਪੀਕਰ ਆਫ਼ ਦਾ ਮੰਥ ਟਾਈਟਲ ਜਿੱਤਿਆ। ਇੰਗਲਿਸ਼ ਸਪੀਕਿੰਗ ਮੁਕਾਬਲੇ ਵਿੱਚ ਜੂਨੀਅਰ ਕੈਟਾਗਰੀ (ਛੇਵੀਂ – ਅੱਠਵੀਂ) ਵਿੱਚ 23 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਟਾਗਰੀ ਵਿੱਚ ਸੱਤਵੀਂ ਏ ਜਮਾਤ ਦੀ ਮਨਦੀਪ ਕੌਰ ਅਤੇ ਅੱਠਵੀਂ ਬੀ ਜਮਾਤ ਦੇ ਵਿਦਿਆਰਥੀ ਤਰੁਣਪੀ੍ਤ ਸਿੰਘ ਨੇ ਪਹਿਲੀ ਪੁਜੀਸ਼ਨ, ਅੱਠਵੀਂ ਬੀ ਜਮਾਤ ਦੇ ਕੇਸ਼ਵ ਸ਼ਰਮਾ ਨੇ ਦੂਜੀ ਪੁਜੀਸ਼ਨ ਅਤੇ ਅੱਠਵੀਂ ਸੀ ਜਮਾਤ ਦੇ ਅਭਿਸ਼ੇਕ ਸਿੰਘ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਸੀਨੀਅਰ ਕੈਟਾਗਰੀ (ਨੌਵੀਂ – ਬਾਰਵੀਂ) ਅਧੀਨ 30 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਟਾਗਰੀ ਵਿੱਚ ਦਸਵੀਂ ਏ ਜਮਾਤ ਦੀ ਵਿਦਿਆਰਥਣ ਨੀਤੂ ਨੇ ਬੈਸਟ ਸਪੀਕਰ ਆਫ਼ ਦਾ ਮੰਥ – ਜੁਲਾਈ 2025 ਟਾਈਟਲ ਅਤੇ ਦਸਵੀਂ ਈ ਜਮਾਤ ਦੇ ਬਲਕੀਰਤਦੀਪ ਸ਼ਰਮਾ ਨੇ ਪਹਿਲੀ ਪੁਜੀਸ਼ਨ (ਬੈਸਟ ਸਪੀਕਰ ਆਫ਼ ਦਾ ਮੰਥ – ਮਈ 2025 ਟਾਈਟਲ)*, ਦਸਵੀਂ ਈ ਜਮਾਤ ਦੀ ਵਿਦਿਆਰਥਣ ਅੰਜਲੀ, ਦਸਵੀਂ ਏ ਜਮਾਤ ਦੀ ਜਸਪ੍ਰੀਤ ਕੌਰ ਅਤੇ ਦਸਵੀਂ ਬੀ ਜਮਾਤ ਦੇ ਵਿਦਿਆਰਥੀ ਸ਼ਿਸ਼ਰ ਨੇ ਦੂਜੀ ਪੁਜੀਸ਼ਨ ਅਤੇ ਦਸਵੀਂ ਈ ਜਮਾਤ ਦੀ ਖੁਸ਼ਬੀਰ ਕੌਰ ਤੇ ਦਸਵੀਂ ਡੀ ਜਮਾਤ ਦੇ ਵਿਦਿਆਰਥੀ ਅਨਮੋਲ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਸਮੂਹ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰਿੰਸੀਪਲ ਹਰੀਸ਼ ਬਾਂਸਲ  ਨੇ ਦੱਸਿਆ ਕਿ ਅੰਗਰੇਜ਼ੀ ਪੂਰੇ ਸੰਸਾਰ ਨੂੰ ਜੋੜਨ ਵਾਲੀ ਭਾਸ਼ਾ ਹੈ। ਇਸ ਲਈ ਵਿਦਿਆਰਥੀ ਜੀਵਨ ਵਿੱਚ ਇੰਗਲਿਸ਼ ਸਪੀਕਿੰਗ ਦਾ ਖਾਸ ਮਹੱਤਵ ਹੈ। ਇਸ ਮੌਕੇ ਸਮੂਹ ਇੰਗਲਿਸ਼ ਟੀਮ ਮੈਂਬਰਜ ਮੈਡਮ ਪ੍ਰਮੋਦ ਲਤਾ (ਇੰਗਲਿਸ਼ ਕੋਆਰਡੀਨੇਟਰ), ਮੈਡਮ ਹਿਮਾਂਸ਼ੀ ਬਾਂਸਲ (ਮੁਕਾਬਲਾ ਨੋਡਲ ਇੰਚਾਰਜ) ਮੈਡਮ ਕੁਲਵੀਰ ਕੌਰ, ਮੈਡਮ ਰਾਜਵਿੰਦਰ ਕੌਰ ਜੋਸ਼ੀ, ਮੈਡਮ ਸੁਖਦਰਸ਼ਨ ਕੌਰ ਅਤੇ  ਆਸ਼ੀਸ਼ ਗੋਇਲ  ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *