ਸਨਾਤਨ ਏਕਤਾ ਲਈ ਰਲਮਿਲ ਕੇ ਮਨਾਏ ਜਾਣ ਧਾਰਮਿਕ ਅਤੇ ਸੱਭਿਆਚਾਰ ਨਾਲ ਜੁੜੇ ਤਿਉਹਾਰ – ਸੋਮ ਪ੍ਰਕਾਸ਼

Spread the love
ਫਗਵਾੜਾ 19 ਅਗਸਤ (   ਪ੍ਰੀਤ ਕੌਰ ਪ੍ਰੀਤੀ      ) ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਿਤੀ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਸ਼ੋਭਾ ਯਾਤਰਾ ‘ਚ ਵਢਮੁੱਲਾ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦੇ ਸਨਮਾਨ ‘ਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਸ਼ਾਮਲ ਹੋਏ। ਸੰਮਤੀ ਦੇ ਪ੍ਰਧਾਨ ਅਰੁਣ ਖੋਸਲਾ ਨੇ ਸਮੂਹ ਹਾਜਰੀਨ ਦਾ ਸ਼ੋਭਾ ਯਾਤਰਾ ਨੂੰ ਸ਼ਾਨਦਾਰ ਅਤੇ ਸਫਲ ਬਨਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਾਬਕਾ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਨਾਤਨ ਧਰਮ ਦੀ ਮਜਬੂਤੀ ਲਈ ਜਰੂਰੀ ਹੈ ਕਿ ਸਮਾਜ ਦੇ ਹਰੇਕ ਵਰਗ ਨਾਲ ਭਾਈਚਾਰਕ ਸਾਂਝ ਮਜਬੂਤ ਕਰਦਿਆਂ ਆਪਣੇ ਧਾਰਮਿਕ ਅਤੇ ਸੰਸਕ੍ਰਿਤੀ ਨਾਲ ਜੁੜੇ ਤਿਉਹਾਰਾਂ ਨੂੰ ਵੱਡੀ ਪੱਧਰ ਤੇ ਮਨਾਇਆ ਜਾਵੇ। ਉਹਨਾਂ ਕਿਹਾ ਕਿ ਸਨਾਤਨ ਸਮਾਜ ਹਰੇਕ ਧਾਰਮਿਕ ਆਸਥਾ ਦਾ ਸਤਿਕਾਰ ਕਰਦਾ ਹੈ ਪਰ ਫਗਵਾੜਾ ਸਮੇਤ ਪੰਜਾਬ ਦੇ ਅਨੇਕਾਂ ਸ਼ਹਿਰਾਂ ‘ਚ ਕੁੱਝ ਤਾਕਤਾਂ ਸਨਾਤਨੀ ਆਸਥਾ ਨੂੰ ਢਾਹ ਲਗਾਉਣ ਦਾ ਕੰਮ ਕਰ ਰਹੀਆਂ ਹਨ, ਉਹਨਾਂ ਨੂੰ ਨੱਥ ਪਾਉਣ ‘ਚ ਸੂਬਾ ਸਰਕਾਰ ਫੇਲ ਰਹੀ ਹੈ। ਪੰਜਾਬ ਦੀ ਡੈਮੋਗ੍ਰਾਫੀ ਨੂੰ ਵੀ ਸਾਜਿਸ਼ ਤਹਿਤ ਬਦਲਣ ਦਾ ਯਤਨ ਕੀਤਾ ਜਾ ਰਿਹਾ ਹੈ। ਜਿਸ ਤੋਂ ਨਜਿੱਠਣ ਲਈ ਸਮੂਹ ਸਨਾਤਨ ਸਮਾਜ ਨੂੰ ਇੱਕਜੁਟ ਹੋਣ ਦੀ ਲੋੜ ਹੈ। ਸੰਮਤੀ ਵਲੋਂ ਸਾਬਕਾ ਮੰਤਰੀ ਸੋਮ ਪ੍ਰਕਾਸ਼ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮਨੀਸ਼ ਸੂਦ ਸੂਬਾ ਮੀਤ ਪ੍ਰਧਾਨ ਸ਼ਿਵ ਸੈਨਾ ਸ਼ਿੰਦੇ, ਰਜਨੀਸ਼ ਪਸਰੀਚਾ ਮੀਤ ਪ੍ਰਧਾਨ ਪੰਜਾਬ, ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ, ਭਾਜਪਾ ਆਗੂ ਨਿਤਿਨ ਚੱਢਾ, ਰਿਸ਼ੀ ਬਿੱਲਾ, ਅਮਿਤ ਵਰਮਾ,  ਬਲਰਾਮ ਸ਼ਰਮਾ, ਵਿਨੋਦ ਸੂਦ, ਈਸ਼ੂ ਵਧਾਵਨ, ਪ੍ਰਦੀਪ ਧੀਮਾਨ, ਸਮਾਜ ਸੇਵਕ ਰਮਨ ਨਹਿਰਾ, ਰਾਜਨ ਅਰੋੜਾ, ਸੁਮਿਤ ਵਰਮਾ, ਰਾਜ ਕੁਮਾਰ, ਲਵਲੀ ਕੁਮਾਰ, ਰੋਹਿਤ, ਪਿ੍ਰਖਮ, ਰੋਹਿਤ ਵਧਾਵਨ, ਬਿੱਟੂ ਵਾਲੀਆ, ਅਨਿਲ ਸ਼ਰਮਾ, ਵਿਵਾਨ ਸ਼ਰਮਾ, ਸੰਗੀਤਾ, ਨੀਲਮ ਖੁਰਾਣਾ, ਗੀਤਾ ਖੋਸਲਾ, ਨਵਿਤਾ ਛਾਬੜਾ, ਅਨੂ ਸ਼ਰਮਾ, ਅੰਜੂ ਚੱਢਾ, ਰੇਖਾ ਥਾਪਰ ਸਮੇਤ ਹੋਰ ਪਤਵੰਤੇ ਹਾਜਰ ਸਨ।
ਤਸਵੀਰ ਸਮੇਤ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *