ਸਰਕਾਰੀ ਐਲੀਮੈਂਟਰੀ ਸਕੂਲ਼ ਸ਼ੁਕਰਚੱਕ ਵਲੋਂ ਘਰ ਘਰ ਦਾਖ਼ਲਾ ਰੈਲੀ ਦਾ ਆਯੋਜਨ ਕੀਤਾ

Spread the love

ਸਰਾਏ ਅਮਾਨਤ ਖਾਂ, 4 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਸਿੱਖਿਆ ਵਿਭਾਗ ਦੁਆਰਾ ਚਲਾਈ ਜਾ ਰਹੀ ਦਾਖਲਾ ਮੁਹਿੰਮ ਨੂੰ ਹੋਰ ਅੱਗੇ ਤੋਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ  ਜਗਵਿੰਦਰ ਸਿੰਘ ਲਹਿਰੀ ਦੀਆਂ ਦਿਸ਼ਾ ਨਿਰਦੇਸ਼ ਤਹਿਤ ਅਤੇ ਬਲਾਕ ਸਿੱਖਿਆ ਅਧੀਕਾਰੀ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸ਼ੁਕਰਚੱਕ ਬਲਾਕ ਗੰਡੀਵਿੰਡ ਵਲੋਂ ਸਕੂਲ ਚ ਦਾਖ਼ਲਾ ਵਧਾਉਣ ਲਈ ਪਿੰਡ ਵਿੱਚ ਦਾਖ਼ਲਾ ਰੈਲੀ ਕੱਡੀ ਗਈ। ਸਕੂਲ ਮੁੱਖੀ ਨਰਿੰਦਰ ਕੁਮਾਰ ਨੂਰ ਅਤੇ ਸੀਨੀਅਰ ਅਧਿਆਪਕ ਸ਼੍ਰੀ ਰਾਮਪਾਲ ਅਤੇ ਸਮੂਹ ਸਟਾਫ਼ ਮੈਂਬਰ ਹਰਪ੍ਰੀਤ ਕੌਰ, ਮਮਤਾ ਮੈਡਮ, ਹਰਜਿੰਦਰ ਸਿੰਘ, ਹਰਜੀਤ ਕੌਰ ਵੱਲੋਂ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਜਿਵੇ ਮੁਫ਼ਤ ਕਿਤਾਬਾਂ, ਮੁਫ਼ਤ ਵਰਦੀਆਂ, ਵਧੀਆ ਖੁੱਲ੍ਹੇ ਕਲਾਸ ਰੂਮ, ਪ੍ਰੋਜੇਕਟਰ ਨਾਲ ਪੜ੍ਹਾਈ, ਸਾਫ ਸੁਥਰਾ ਵਾਤਾਵਰਨ, ਵਧੀਆ ਬਾਥਰੂਮ, ਪਲੇਅ ਗਰਾਊਂਡ, ਪ੍ਰੀ ਪ੍ਰਾਇਮਰੀ ਕਲਾਸਾਂ ਲਈ ਸੋਹਣੇ ਸੁੰਦਰ ਕਮਰੇ, ਸੁਹਿਰਦ ਅਧਿਆਪਕ , ਵਧੀਆ ਮਿਡ ਡੇ ਮੀਲ, ਪੀਣ ਦਾ ਸਾਫ ਸੁਥਰਾ ਪਾਣੀ, ਅਤੇ ਹੋਰ ਅਨੇਕਾਂ ਸਹੂਲਤਾਂ ਬਾਰੇ ਦੱਸ ਕੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਧ ਤੋ ਵਧ ਬੱਚੇ ਸਰਕਾਰੀ ਸਕੂਲ ਚ ਦਾਖਲ ਕਰਵਾਉਣ।ਇਸ ਮੌਕੇ ਸਰਪੰਚ ਮੈਡਮ ਮੀਨਾ ਕੌਰ, ਸਕੂਲ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ, ਕਮੈਟੀ ਮੈਂਬਰ ਮਾਸਟਰ ਮਨਜੀਤ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ,ਦਿਲਬਾਗ ਸਿੰਘ,ਮਨਪ੍ਰੀਤ ਸਿੰਘ, ਰਜਵੰਤ ਕੌਰ, ਰਾਜਬੀਰ ਕੌਰ ਆਦਿ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *