ਸਰਕਾਰੀ ਪ੍ਰਾਇਮਰੀ ਸਕੂਲ ਅੱਲ੍ਹਾ ਦਿੱਤਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

Spread the love

ਕਪੂਰਥਲਾ , 30 ਮਾਰਚ (ਕੌੜਾ)- ਸਿੱਖਿਆ ਬਲਾਕ ਮਸੀਤਾਂ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਅੱਲ੍ਹਾ ਦਿੱਤਾ  ਵਿੱਚ ਇਨਾਮ ਵੰਡ ਸਮਾਰੋਹ ਪ੍ਰਵਾਸੀ ਭਾਰਤੀ ਗੁਲਜ਼ਾਰ ਸਿੰਘ ਵੜੈਚ ਨਾਰਵੇ ਦੇ ਸਹਿਯੋਗ ਨਾਲ  ਕਰਵਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਸਰਪੰਚ ਮਨਦੀਪ ਸਿੰਘ,ਹਰਵੰਤ ਸਿੰਘ ਵੜੈਚ

ਡਾਕਟਰ ਸਵਰਨ ਸਿੰਘ ਖਾਲਸਾ ,ਬਲਵਿੰਦਰ ਸਿੰਘ ਸਾਬਕਾ ਫੌਜੀ,ਸੋਹਣ ਸਿੰਘ, ਹਰਜਿੰਦਰ ਸਿੰਘ ਹੈੱਡ ਟੀਚਰ ਨੇ ਸਾਂਝੇ ਤੌਰ ਤੇ ਕੀਤੀ। ਇਸ ਦੌਰਾਨ  ਪੰਜਵੀਂ ਜਮਾਤ ਵਿੱਚੋ ਪਹਿਲੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਮਨਪ੍ਰੀਤ ਕੌਰ  ਨੂੰ ਗੁਲਜ਼ਾਰ ਸਿੰਘ ਵੜੈਚ ਨਾਰਵੇ ਵਾਲਿਆਂ ਵਲੋਂ ਸਾਇਕਲ ਦੇ ਕੇ ਸਨਮਾਨਿਤ ਕੀਤਾ  ਗਿਆ। ਇਸੇ ਪ੍ਰਕਾਰ ਹੀ ਦੂਜੇ ਸਥਾਨ ਤੇ ਰਹੇ ਕਰਮਬੀਰ ਸਿੰਘ ਤੇ

ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀ ਅੰਨੂ ਕੁਮਾਰੀ ਨੂੰ  ਸਕੂਲ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਦੂਸਰੀ ਜਮਾਤ ਹੋਏ ਬੱਚਿਆਂ ਨੂੰ ਸਕੂਲ ਬੈਗ ਦਿੱਤੇ ।ਇਸ ਦੌਰਾਨ ਜਿੱਥੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਹੈੱਡ ਟੀਚਰ ਹਰਜਿੰਦਰ ਸਿੰਘ ਢੋਟ  ਵੱਲੋਂ ਕੀਤਾ ਗਿਆ। ਉਥੇ ਹੀ

ਇਨਾਮਾਂ ਦੀ ਵੰਡ ਹਰਵੰਤ ਸਿੰਘ ਵੜੈਚ ਮਨਦੀਪ ਸਿੰਘ ਸਰਪੰਚ

ਡਾਕਟਰ ਸਵਰਨ ਸਿੰਘ ਖਾਲਸਾ , ਬਲਵਿੰਦਰ ਸਿੰਘ ਸਾਬਕਾ ਫੌਜੀ,

ਸੋਹਣ ਸਿੰਘ, ਸ ਬੇਅੰਤ ਸਿੰਘ ਵੜੈਚ ਕਨੇਡਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ।

  ਸਕੂਲ ਦੇ ਵਿਕਾਸ ਲਈ ਵੜੈਚ ਪਰਿਵਾਰ ਵਲੋਂ 10000 ਰੁਪਏ ਦਿੱਤੇ ਗਏ। ਦੂਸਰੀ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਬੈਗ ਵੀ ਦਿੱਤੇ ਗਏ।ਇਸ ਮੌਕੇ ਤੇ ਹਰਵੰਤ ਸਿੰਘ ਵੜੈਚ,

,ਡਾਕਟਰ ਸਵਰਨ ਸਿੰਘ ਖਾਲਸਾ , ਬਲਵਿੰਦਰ ਸਿੰਘ ਸਾਬਕਾ ਫੌਜੀ,ਸੋਹਣ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਠੇਕੇਦਾਰ,ਸੰਦੀਪ ਸਿੰਘ, ਸੁਮਨਦੀਪ ਕੌਰ ਹਰਵਿੰਦਰ ਸਿੰਘ ਵਿਰਦੀ, ਤਜਵੀਰ ਕੌਰ ਹਾਜ਼ਰ ਸਨ ।

ਕੈਪਸ਼ਨ – ਸਰਕਾਰੀ ਪ੍ਰਾਇਮਰੀ ਸਕੂਲ ਅੱਲ੍ਹਾ ਦਿੱਤਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਬੱਚਿਆਂ ਸਨਮਾਨਿਤ ਕਰਨ ਉਪਰੰਤ ਸਰਪੰਚ ਮਨਦੀਪ ਸਿੰਘ, ਹਰਜਿੰਦਰ ਸਿੰਘ ਹੈੱਡ ਟੀਚਰ ਤੇ ਹੋਰ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *