ਜੈਤੋ,02 ਮਈ (ਮਨਜੀਤ ਸਿੰਘ ਢੱਲਾ)-ਮਜ਼ਦੂਰ ਦਿਵਸ ਵਾਲੇ ਦਿਨ ਮਜ਼ਦੂਰ ਯੂਨੀਅਨ ਦੇ ਆਗੂ ਅੰਗਰੇਜ ਸਿੰਘ ਗੋਰਾ ਮੱਤਾ ਜਿਲਾ ਫਰੀਦਕੋਟ ਨੂੰ ਬਿਨਾਂ ਕਾਰਨ ਪੁਲਿਸ ਚੁੱਕ ਕੇ ਥਾਣੇ ਲੈ ਗਈ ਤੇ ਉਸ ਨੂੰ ਜਲੀਲ ਕੀਤਾ ਗਿਆ। ਅਤੇ ਉਸ ਨੂੰ ਵਾਰ ਵਾਰ ਥਾਣੇ ਸੱਦ ਕੇ ਜ਼ਲੀਲ ਹੋਣਾ ਪੈ ਰਿਹਾ ਹੈ ਖਿਰ ਕਿਉਂ..?। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਜ਼ਦੂਰ ਯੂਨੀਅਨ ਦੇ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪ ਆਪਣੇ ਵਿਚਾਰ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ ਮੈਨੂੰ ਪੁਲਿਸ ਵੱਲੋਂ ਡਰਾਇਆ ਧਮਕਾਇਆ ਜਾਂਦਾ ਹੈ ਕਿ ਉਹ ਉਸ ਉੱਪਰ ਹੋਏ ਪਿਛਲੇ ਦੋ ਮਹੀਨੇ ਪਹਿਲਾਂ ਹੋਏ ਅੰਨੇ ਮਨੁੱਖੀ ਤਸ਼ੱਦਦ ਦੀ ਵੱਡੇ ਅਫਸਰਾਂ ਕੋਲ ਸ਼ਿਕਾਇਤ ਨਾ ਕਰਨ। ਇਹ ਘਟਨਾ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਦੇ ਧਿਆਨ ਵਿੱਚ ਲਿਆਂਦੀ ਅਤੇ ਉਹਨਾਂ ਵੱਲੋਂ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਮੈਨੂੰ ਇਨਸਾਫ ਲਈ ਵੀ ਭਰੋਸਾ ਦਿੱਤਾ ਗਿਆ । ਪੀੜਤ ਆਗੂ ਵੱਲੋਂ ਡੀਜੀਪੀ ਪੰਜਾਬ ਨੂੰ ਮਿਲ ਕੇ ਸਾਰੀ ਹੱਡਬੀਤੀ ਦੀ ਦਾਸਤਾਨ ਦਾ ਜ਼ਿਕਰ ਕੀਤਾ ਪੀੜਤ ਨੇ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਤੇ ਬੇ ਭਰੋਸਗੀ ਵੀ ਜਿਤਾਈ।ਉਨ੍ਹਾਂ ਨੇ ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਮਜ਼ਦੂਰ ਦਿਵਸ ਵਾਲੇ ਦਿਨ ਕੱਲ ਐਸਐਚਓ ਅੰਗਰੇਜ਼ ਸਿੰਘ ਗੋਰਾ ਨੂੰ ਲੈ ਕੇ ਐਸਐਸਪੀ ਫਰੀਦਕੋਟ ਲੈ ਗਿਆ ਜਿੱਥੇ ਉਸਨੂੰ ਐਸਐਸਪੀ ਨੇ ਕਿਹਾ ਕਿ ਉਹ ਫਰੀਦਕੋਟ ਦੇ ਅਫਸਰ ਤੋਂ ਸਾਰੇ ਮਾਮਲੇ ਦੀ ਪੜਤਾਲ ਕਰਵਾਉਣਗੇ। ਪੁਲਿਸ ਹਿਰਾਸਤ ਤੋਂ ਬਾਹਰ ਆ ਕੇ ਅੰਗਰੇਜ਼ ਸਿੰਘ ਨੇ ਜਦੋਂ ਪੱਤਰਕਾਰਾਂ ਨੂੰ ਦੱਸਿਆਂ ਕਿ ਉਸਨੂੰ ਫਰੀਦਕੋਟ ਪੁਲਿਸ ਤੇ ਵਿਸ਼ਵਾਸ ਨਹੀਂ ਮੈਨੂੰ ਤੰਗ ਪ੍ਰੇਸਾਨ ਕਰਦੇ ਹਨ। ਉਸ ਦੇ ਬਾਅਦ ਡੀਜੀਪੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਪੁਲਿਸ ਹਨੇਰਗਰਦੀ, ਗੁੰਡਾਗਰਦੀ ਵਿਰੁੱਧ ਆਵਾਜ਼ ਉਠਾਉਣ ਅਤੇ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਪੰਜਾਬ ਦੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਪੰਜਾਬ ਨੇ ਅਜਿਹੀ ਵਰਦੀਧਾਰੀ ਗੁੰਡਿਆ ਦੇ ਰਾਜ ਲਈ ਆਜ਼ਾਦੀ ਲਈ ਇਹ ਕੁਰਬਾਨੀਆਂ ਦਿੱਤੀਆਂ ?
ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਿਆਸੀ ਸ਼ਹਿ ਤੇ ਹੋ ਰਿਹਾ ਹੈ। ਇਸ ਸਬੰਧੀ ਜੈਤੋ ਦੇ ਡੀਐਸਪੀ ਸੁਖਦੀਪ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਗੋਰਾ ਮੱਤਾ ਵੱਲੋਂ ਪੁਲੀਸ ਕਰਮਚਾਰੀਆਂ ਤੇ ਨਜ਼ਾਇਜ਼ ਦੋਸ਼ ਲਗਾਏ ਜਾ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ, ਉਨ੍ਹਾਂ ਕਿਹਾ ਕਿ ਮਾਨਯੋਗ ਐਸ ਐਸ ਪੀ ਸਾਹਿਬ ਕੋਲ ਗੋਰਾ ਮੱਤਾ ਨੂੰ ਪੇਸ਼ ਕਰਨ ਲਈ ਲਿਜਾਇਆ ਗਿਆ ਸੀ। ਪੜਤਾਲ ਸਬੰਧੀ ਪੁੱਛਿਆ ਜਾਣਾ ਸੀ।





