ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਟੈਸਟ ਕ੍ਰਿਕਟ ਮੈਚ ਦਾ ਆਯੋਜਨ 

Spread the love
ਖੇਡਾ ਮਨੁੱਖ ਨੂੰ ਤੰਦਰੁਸਤ ਬਣਾਉਂਦੀਆਂ ਹਨ – ਕੋਹਲੀ
ਕਪੂਰਥਲਾ, 3 ਮਾਰਚ (ਕੌੜਾ )- ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹਿਲੀ ਵਾਰ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਟੈਸਟ ਕ੍ਰਿਕਟ ਮੈਚ ਕਰਵਾਇਆ ਗਿਆ ਟੈਸਟ ਮੈਚ ਲੋਡ ਕ੍ਰਿਸ਼ਨਾ ਇੰਟਰਨੈਸ਼ਨਲ ਕ੍ਰਿਕਟ ਅਕੈਡਮੀ ਅਤੇ ਸ਼ਾਹ ਸੁਲਤਾਨ ਕ੍ਰਿਕਟ ਟੀਮਾਂ ਦੇ ਵਿਚਕਾਰ ਹੋਇਆ ਕਲੱਬ ਸੰਚਾਲਕ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ 50 ਓਵਰ ਦਾ ਟੈਸਟ ਕ੍ਰਿਕਟ ਟੈਸਟ ਮੈਚ ਕਰਵਾਇਆ ਗਿਆ ਜਿਸ ਵਿੱਚ ਦੋ ਪਾਰੀਆਂ ਖੇਡੀਆਂ ਗਈਆਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੀ ਟੀਮ ਨੇ 35 ਓਵਰ ਦੇ ਵਿੱਚ 296 ਰਨ ਬਣਾਏ ਜਿਸ ਤੇ ਜਵਾਬ ਵਿੱਚ ਲਾਰਡ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ ਦੀ ਟੀਮ 30ਓਵਰ ਵਿੱਚ 200 ਰਨ ਬਣਾ ਸਕੀ ਦੂਜੀ
 ਪਾਰੀ ਵਿੱਚ ਲਾਰਡ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ ਟੀਮ ਨੇ 15 ਓਵਰ ਵਿਚ 70 ਰਨ ਬਣਾਏ ਲਾਰਡ ਕ੍ਰਿਸ਼ਨਾ ਕ੍ਰਿਕਟ ਅਕੈਡਮੀ ਨੂੰ 167 ਦਾ ਟਾਰਗੇਟ ਦਿੱਤਾ ਜਿਸਦੇ ਜਵਾਬ ਵਿੱਚ ਲਾਰਡ ਕ੍ਰਿਸ਼ਨਾ ਕ੍ਰਿਕਟ ਅਕੈਡਮੀ ਦੀ ਟੀਮ 140 ਰਨ ਹੀ ਬਣਾ ਸਕੀ ਇਹ ਟੈਸਟ ਕ੍ਰਿਕਟ ਮੈਚ ਵਿੱਚ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਜੇਤੂ ਰਿਹਾ ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਜੱਜ ਪ੍ਰਧਾਨ ਜਤਿੰਦਰ ਸਿੰਘ ਖਾਲਸਾ ਗੁਰਵਿੰਦਰ ਸਿੰਘ ਜੀ ਵਿਰਕ ਰਣਜੀਤ ਸਿੰਘ ਸੈਣੀ ਯਸ ਥਿੰਦ ਸੰਚਾਲਕ ਮਾਸਟਰ ਨਰੇਸ਼ ਕੋਹਲੀ ਰਿੰਕੂ ਵਰਮਾ ਕੋਚ ਦੀਪਕ ਕਾਲੀਆ. ਬਾਜਵਾ ਸਿੰਮਾ ਅਭੀਨਵ ਅਨਮੋਲ ਜੋਗੇਸ਼ ਸ਼ੋਰੀ ਇਨਰੋਜ ਜਸ਼ਨ ਅਵੀ ਪ੍ਰੀਤੁਲ ਕੋਚ ਅਮਰਦੀਪ ਹਾਜ਼ਰ ਸਨ ਇਸ ਕ੍ਰਿਕਟ ਟੈਸਟ ਮੈਚ ਵਿੱਚ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦੀ ਸੇਵਾ ਸਕੱਤਰ ਰਣਜੀਤ ਸਿੰਘ ਜੀ ਸੈਨੀ ਵੱਲੋਂ ਕੀਤੀ ਗਈ ਇਸ ਟੈਸਟ ਮੈਚ ਵਿੱਚ ਮੈਨ ਆਫ ਦਾ ਮੈਚ ਅਵੀ ਗੇਂਦਬਾਜ ਰਹੇ ਉਹਨਾਂ ਨੇ ਤਿੰਨ ਖਿਡਾਰੀ ਆਊਟ ਕੀਤੇ ਪਰੀਤੁਲ ਨੂੰ 87 ਰਨ ਬਣਾਉਣ ਤੇ ਮੈਨ ਆਫ ਦਾ ਮੈਚ ਦਿੱਤਾ ਗਿਆ ਪਾਰੁਲ ਨਈਅਰ ਨੇ 70 ਦੀ ਪਾਰੀ ਖੇਡੀ ਇਹ ਕ੍ਰਿਕਟ ਟੈਸਟ ਮੈਚ ਬਹੁਤ ਹੀ ਰੋਮਾਂਚਕਾਰੀ ਉਹ ਨਿਬੜਿਆ
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *