ਸਾਹਿਤ ਸਭਾ ਮਾਛੀਵਾੜਾ ਦੀ ਸਾਹਿਤਕ ਬੈਠਕ ਹੋਈ 

Spread the love
 ਮਾਛੀਵਾੜਾ ਸਾਹਿਬ,25 ਮਾਰਚ (ਸੁੱਚਾ ਬੰਗੜ): ਸਾਹਿਤ ਸਭਾ ਮਾਛੀਵਾੜਾ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਭਾ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਰਚਨਾਵਾਂ ਦੇ ਦੌਰ ਵਿੱਚ ਅਵਤਾਰ ਸਿੰਘ ਉਟਾਲਾਂ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਕੁਝ ਸ਼ੇਅਰ ਸੁਣਾਏ ਜਿਹਨਾਂ ਬਾਰੇ ਕਾਫੀ ਗੱਲਾਂ ਹੋਈਆਂ। ਇਸ ਉਪਰੰਤ ਡਾ ਅਮਰਜੀਤ ਸਹਿਗਲ ਨੇ ਕਵਿਤਾ ‘ਸੱਜਣ ਜੀ ਤੁਧੁ ਬਿਨੁ ਅਸੀਂ ਧੁਆਂਖੇ’ ਸੁਣਾਈ। ਇਸ ਉਪਰੰਤ ਖਰੜ ਤੋਂ ਆਈ ਕਵਿੱਤਰੀ ਨਿਰਵੈਰ ਕੌਰ ਨੇ ਆਪਣੀ ਗਜ਼ਲ ‘ਮੈਂ ਕੰਡਿਆਂ ਵਰਗੇ ਬੋਲਾਂ ਦੇ ਮੁੱਢ ਗ਼ਮ ਦੀਆਂ ਯਾਦਾਂ ਧਰਦੀ ਹਾਂ’ ਸੁਣਾਈ, ਜਿਸ ਨੂੰ ਦਾਦ ਦੇ ਨਾਲ ਨਾਲ ਗ਼ਜ਼ਲ ਦੇ ਕਈ  ਪੱਖਾਂ ਬਾਰੇ ਸੁਝਾਅ ਵੀ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਕਸ਼ਮੀਰ ਸਿੰਘ ਨੇ ਐੱਸ ਨਸੀਮ ਬਾਰੇ ਆਪਣੀ ਕਵਿਤਾ ਸੁਣਾਈ ਜਿਸ ਤੇ ਕਾਫੀ ਚਰਚਾ ਹੋਈ। ਫਿਰ ਸ਼ਾਇਰ ਹਰਨਾਮ ਸਿੰਘ ਡੱਲਾ ਨੇ ਆਪਣੀ ਗਜ਼ਲ ‘ਇਹ ਝਰਨੇ ਲੋਕਤੰਤਰ ਦੇ ‘ਚੋ ਛਾਣੇ ਹੀ ਨਹੀਂ ਜਾਂਦੇ, ਇਹ ਰਹਿਬਰ ਨੇ ਜਾਂ ਕਾਤਲ ਨੇ ਪਹਿਚਾਣੇ ਹੀ ਨਹੀਂ ਜਾਂਦੇ’, ਸੁਣਾਈ ਜਿਸ ਤੇ ਚਰਚਾ ਦੇ ਨਾਲ ਨਾਲ ਦਾਦ ਵੀ ਮਿਲੀ। ਇਸ ਤੋਂ ਬਾਅਦ ਹਿੰਦੀ ਕਵੀ ਸੁਰਜੀਤ ਵਿਸ਼ਵ ਨੇ ਆਪਣੀ ਹਿੰਦੀ ਕਵਿਤਾ ‘ਤੁਮ ਆਕਾਸ਼ ਹੋ ਗਈ ਹੋ’ ਸੁਣਾਈ ਜਿਸਨੂੰ ਕਾਫੀ ਦਾਦ ਮਿਲੀ। ਫਿਰ ਸ਼ਾਇਰ ਮਲਕੀਤ ਸਿੰਘ ਨੇ ਆਪਣੀ ਗਜ਼ਲ ‘ਪਹਿਲਾ ਕਦਮ ਪੁੱਟਣ ਦੇ ਸਦਕਾ ਸਫਰ ਲਮੇਰਾ ਸਰ ਹੁੰਦਾ ਏ, ਪੀੜਾਂ ਦਰਦ ਸਹਾਰਨ ਦੇ ਲਈ ਦਿਲ ਤੇ ਪੱਥਰ ਧਰ ਹੁੰਦਾ ਏ’, ਸੁਣਾਈ ਜਿਸ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਸ਼ਾਇਰ ਬਲਜਿੰਦਰ ਸਿੰਘ ਨੇ ਗਜ਼ਲ ‘ਤਰਾਸ਼ਾ ਮੈਂ ਮੇਰਾ ਅੰਦਰ ਕੋਈ ਔਜਾਰ ਤਾਂ ਦੱਸੋ, ਮਿਲੇ ਜਿੱਥੋਂ ਖੁਸ਼ੀ ਖੇੜਾ ਜੇ ਹੈ ਬਾਜ਼ਾਰ ਤਾਂ ਦੱਸੋ’, ਸੁਣਾਈ ਜਿਸ ਤੇ ਚਰਚਾ ਦੇ ਨਾਲ ਨਾਲ
ਦਾਦ ਵੀ ਮਿਲੀ। ਇਸ ਤੋਂ ਬਾਅਦ ਗ਼ਜ਼ਲਗੋ ਨਿਰੰਜਨ ਸੂਖਮ ਨੇ ਆਪਣੀ ਨਵੀਂ ਗਜ਼ਲ ਸੁਣਾਈ ਜਿਸ ਦਾ ਇੱਕ ਸ਼ੇਅਰ ਹੈ,’ ਮਹਿਜ ਚਾਨਣ ਦੀ ਇਕ ਕਾਤਰ ਦਿਖਾ ਦਿੰਦੀ ਦਿਨੇ ਤਾਰੇ, ਹਨੇਰਾ ਕਰ ਲਵੇ ਜੀ ਭਰ ਕੇ ਜਿੰਨੀ ਬਾਤ ਕਰਦਾ ਹੈ’, ਇਸ ਗਜ਼ਲ ਨੂੰ ਬਹੁਤ ਦਾਦ ਮਿਲੀ। ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ਤੇ ਹਾਜ਼ਰ ਸਹਿਤਕਾਰਾਂ ਨੇ ਖੂਬ ਚਰਚਾ ਕੀਤੀ। ਇਸ ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ। ਅੰਤ ਵਿੱਚ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਪ੍ਰਧਾਨ ਬਲਜਿੰਦਰ ਸਿੰਘ ਵੱਲੋਂ ਕੀਤਾ ਗਿਆ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *