ਸ੍ਰੀਮਦ ਭਗਵਤ ਕਥਾ ਗਿਆਨ ਯੱਗ ਸਬੰਧੀ ਕੱਢੀ ਕਲਸ਼ ਯਾਤਰਾ

Spread the love

ਬੱਸੀ ਪਠਾਣਾ, 20 ਅਪ੍ਰੈਲ (ਉਦੇ ਧੀਮਾਨ):  ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬੰਧਕ ਕਮੇਟੀ ਵੱਲੋਂ 20 ਅਪ੍ਰੈਲ ਤੋਂ 27 ਅਪ੍ਰੈਲ ਤੱਕ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਖੇ ਕਰਵਾਏ ਜਾ ਰਹੇ ਸ੍ਰੀਮਦ ਭਗਵਤ ਕਥਾ ਗਿਆਨ ਯੱਗ ਸਮਾਗਮ ਦੀ ਸ਼ੁਰੂਆਤ ਵਜੋਂ ਕਥਾ ਵਾਚਕ ਧਰਮ ਗੁਰੂ ਧਰਮ ਪ੍ਰਚਾਰਕ ਮਹਾਰਾਜ ਸੰਜੀਵ ਗੁਰੂ ਜੀ (ਪਟਿਆਲਾ) ਦੀ ਰਹਿਨੁਮਾਈ ਹੇਠ ਸ਼ਹਿਰ ਵਿੱਚ ਕਲਸ਼ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਸ਼ਾਮਲ ਹੋਈਆਂ ਵੱਡੀ ਗਿਣਤੀ ਸ਼ਰਧਾਲੂ ਔਰਤਾਂ ਨੇ ਆਪਣੇ ਸਿਰਾਂ ’ਤੇ ਪ੍ਰਭਾਵਸ਼ਾਲੀ ਕਲਸ਼ ਚੁੱਕੇ ਹੋਏ ਸਨ। ਇਸ ਦੌਰਾਨ ਸ਼੍ਰੀ ਰਾਧਾ ਮਾਧਵ ਸੰਕੀਰਤਨ ਮੰਡਲ ਵੱਲੋ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਭਜਨਾ ਦਾ ਗੁਣਗਾਨ ਕੀਤਾ ਗਿਆ। ਸ਼ਹਿਰ ਵਾਸੀਆ ਵੱਲੋ ਕੱਢੀ ਗਈ ਕਲਸ਼ ਯਾਤਰਾ ਦਾ ਭਰਮਾ ਸਵਾਗਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ,ਪੰਡਿਤ ਹੇਮੰਤ ਪਾਠਕ,ਮੁਨੀਸ਼ ਸ਼ਰਮਾਂ,ਮੋਹਿਤ ਝਜੀ,ਸੁਧੀਰ ਖੰਨਾ,ਵਿਜੈ ਸ਼ਰਮਾ,ਸਮਾਜ ਸੇਵੀ ਅਨੂਪ ਸਿੰਗਲਾ,ਪੰਡਿਤ ਕ੍ਰਿਸ਼ਨ ਗੋਪਾਲ ਮੁਦਗਿਲ,ਸੁਰਿੰਦਰ ਕੁਮਾਰ ਰਿੰਕੂ,ਨਰਵੀਰ ਧੀਮਾਨ ਜੋਨੀ, ਸੰਦੀਪ ਧੀਰ ਬਿੱਲਾ,ਪ੍ਰਿਸ ਧੀਮਾਨ,ਹਰਸ਼ ਧੀਮਾਨ,ਗੋਬਿੰਦ ਮੁਦਗਿਲ ਆਦਿ ਹਾਜ਼ਰ ਸਨ।

  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *