ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ

Spread the love

                ਫ਼ਗਵਾੜਾ-ਕਪੂਰਥਲਾ 26 ਮਾਰਚ (ਪ੍ਰੀਤ ਕੌਰ ਪ੍ਰੀਤੀ) ਸਾਬਕਾ ਸਰਪੰਚ ਕਰਨੈਲ ਸਿੰਘ ਵਾਸੀ ਪਿੰਡ ਅਕਬਰ ਪੁਰ ਦਾ ਸਾਬਤ ਸੂਰਤ ਸਿੱਖ ਨੌਜਵਾਨ ਪੋਤਰਾ ਜਿਸ ਦੀ ਸੜਕ ਹਾਦਸੇ ਵਿੱਚ ਬੀਤੇ ਦਿਨ ਮੌਤ ਹੋ ਗਈ ਸੀ ਦਾ ਅੱਜ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।ਪ੍ਰਾਪਤ  ਜਾਣਕਾਰੀ ਅਨੁਸਾਰ 17 ਸਾਲਾਂ ਸਿੱਖ ਨੌਜਵਾਨ  ਗੁਰਜਾਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਅਕਬਰਪੁਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਲੰਧਰ ਜਾ ਰਿਹਾ ਸੀ ਤਾਂ ਕਪੂਰਥਲਾ,ਗੋਇੰਦਵਾਲ ਸਾਹਿਬ ਮਾਰਗ ‘ਤੇ ਨਵਾਂ ਪਿੰਡ ਗੇਟਵਾਲਾ ਨੇੜੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ ਸੀ।‌ ਇਸ ਭਿਆਨਕ ਟੱਕਰ ਦੌਰਾਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਜਿਸਨੂੰ ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ ਜਿੱਥੇ ਡਿਊਟੀ ਡਾਕਟਰ ਵਲੋਂ ਮੁੱਢਲੇ ਇਲਾਜ ਤੋਂ ਬਾਅਦ ਉਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਸੀ ਪਰ ਇਲਾਜ ਦੌਰਾਨ ਨੌਜਵਾਨ ਨੇ ਦਮ ਤੋੜ ਦਿੱਤਾ ਸੀ ਅੱਜ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਪਰਿਵਾਰ  ਪਿੰਡ ਵਾਸੀਆਂ ਤੋਂ ਇਲਾਵਾ ਹਜ਼ਾਰਾਂ ਲੋਕ ਸ਼ਾਮਲ ਹੋਏ ਜਿਹਨਾਂ ਨੇ ਨਮ ਅੱਖਾਂ ਨਾਲ ਮ੍ਰਿਤਕ  ਨੌਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਨੌਜਵਾਨ ਛੋਟੀ ਉਮਰ ਵਿੱਚ ਸਮਾਜਿਕ ਤੇ ਧਾਰਮਿਕ ਕਾਰਜਾਂ ਨਾਲ ਜੁੜਿਆ ਹੋਇਆ ਸੀ ਜਿਸ ਕਾਰਨ ਦੂਰ ਦੁਰਾਡੇ ਤੋਂ ਆਏ ਲੋਕਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ  ਉਹਨਾਂ ਦੀ ਅੰਤਿਮ ਯਾਤਰਾ ਸਮੇਂ ਬੇਹੱਦ ਗਮਗੀਨ ਮਾਹੌਲ ਸੀ ਤੇ ਹਜ਼ਾਰਾਂ ਲੋਕਾਂ ਦਾ ਕਾਫ਼ਲਾ ਉਹਨਾਂ ਦੀ ਨਿਮਰਤਾ,ਹਲੀਮੀ ਅਤੇ ਸਤਿਕਾਰ ਦੇ ਚਰਚੇ ਆਮ ਸੁਣਾਈ ਦਿੱਤਾ।

 ਮ੍ਰਿਤਕ  ਗੁਰਜਾਪ ਸਿੰਘ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ,ਸਿਆਸੀ ਆਗੂ ਬਿਕਰਮਜੀਤ ਸਿੰਘ ਉੱਚਾ,ਬਾਬਾ ਮਹਾਤਮਾ ਜੀ ਮੁਨੀ ਖੈੜਾ ਬੇਟ,ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ,ਲਾਲ ਸਿੰਘ ਔਜਲਾ,ਸਰਪੰਚ ਸਾਹਿਬ ਸਿੰਘ,ਨਿਰਵੈਰ ਸਿੰਘ,ਭਜਨ ਸਿੰਘ,ਬਾਬਾ ਅਵਤਾਰ ਸਿੰਘ,ਕਸ਼ਮੀਰ ਸਿੰਘ ਭੰਡਾਲ,ਬੂਟਾ ਸਿੰਘ ਭੰਡਾਲ, ਡਾਕਟਰ ਮੱਖਣ ਸਿੰਘ, ਲੱਛਮਣ ਸਿੰਘ ਫੌਜੀ,ਮੰਗਲ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਧਾਰਮਿਕ,ਰਾਜਨੀਤਕ , ਰਿਸ਼ਤੇਦਾਰ,ਸਕੇਂ ਸੰਬੰਧੀ ਅਤੇ ਪਿੰਡ ਵਾਸੀ ਸ਼ਾਮਲ ਸਨ l

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *