ਸ੍ਰੀ ਮੁਕਤਸਰ ਸਾਹਿਬ, 13 ਅਗਸਤ ()- ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਦੇ ਸੱਦੇ ’ਤੇ ਜ਼ਿਲ੍ਹਾ ਮੁਕਤਸਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅਮਰੀਕਾ ਵੱਲੋਂ ਭਾਰਤ ਤੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਸਮੇਤ ਖੇਤੀ ਜਿਣਸਾਂ, ਮੀਟ ਮੱਛੀਆਂ ਡੇਅਰੀ ਫਾਰਮਿੰਗ ਉੱਤੇ ਟੈਕਸ ਨਾ ਲਾਉਣ ਦਾ ਦਬਾਅ ਪਾਊ ਫੈਸਲੇ ਖਿਲਾਫ ਅਮਰੀਕੀ ਰਾਸ਼ਟਰਪਤੀ ਜਾਰਜ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਤਾ ਮੀਨਾਰ ’ਚ ਰੋਸ ਰੈਲੀ ਤੇ ਮੁਜਾਹਰਾ ਕਰਕੇ ਡੀਸੀ ਦਫ਼ਤਰ ਮੁਕਤਸਰ ਅੱਗੇ ਪੁਤਲੇ ਫੂਕੇ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਰੱਦ ਕਰਨ ਨੂੰ ਦੇਸ਼ ਵਿਆਪੀ ਪੰਜਾਬ ਦੇ ਸਮੂਹਿਕ ਜਿੱਤ ਕਰਾਰ ਦਿੱਤਾ। ਅੱਗੇ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਬੀ.ਕੇ.ਯੂ ਉਗਰਾਂਹਾ ਦੇ ਜਿਲਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ, ਬੀ. ਕੇ. ਯੂ ਰਾਜੇਵਾਲ ਦੇ ਜਿਲਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦਿਉਣ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ, ਬੀ.ਕੇ.ਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਸਕੱਤਰ ਗੁਰਦੀਪ ਸਿੰਘ ਖੁੁੱਡੀਆਂ, ਬੀ.ਕੇ.ਯੂ ਲੱਖੋਵਾਲ ਦੇ ਜਿਲ੍ਹਾ ਜਥੇਦਾਰ ਗੁਰਮੀਤ ਸਿੰਘ ਲੰਬੀ ਢਾਬ, ਬੀ.ਕੇ.ਯੂ ਡਕੌਂਦਾ (ਬੁਰਜ ਗਿੱਲ) ਦੇ ਜਿਲਾ ਪ੍ਰਧਾਨ ਪੂਰਨ ਸਿੰਘ ਵੱਟੂ, ਬੀ.ਕੇ.ਯੂ ਮਾਲਵਾ ਦੇ ਜਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਧੂਲਕੋਟ, ਸੀਟੂ ਦੇ ਜਿਲਾ ਆਗੂ ਰਾਜ ਕੁਮਾਰ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਮੀਤ ਸਿੰਘ ਬੱਲਮਗੜ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਝਬੇਲਵਾਲੀ ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦਰਅਸਲ ਵਿਸ਼ਵ ਵਪਾਰ ਸੰਸਥਾ ਡਬਲਿਊ ਟੀਓ ਨਿੱਜੀਕਰਨ ਸੰਸਾਰੀਕਰਨ ਉਦਾਰੀਕਰਨ ਨੀਤੀਆਂ ਤਹਿਤ ਅਮਰੀਕਾ ਵੱਲੋਂ ਭਾਰਤ ਤੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਸਮੇਤ ਖੇਤੀ ਜਿਣਸਾਂ ਉੱਤੇ 100% ਕਰ ਮੁਕਤ ਟੈਕਸ ਲਾਉਣ ਦਾ ਦਬਾਅ ਲਗਾਤਾਰ ਲਾਗੂ ਕੀਤਾ ਜਾ ਰਿਹਾ ਹੈ। ਅਮਰੀਕਾ ਤੋਂ ਭਾਰਤ ਨੂੰ ਬਰਾਮਦ ਹੋਣ ਵਾਲੀਆਂ ਕਣਕ ਤੇ ਹੋਰ ਕਈ ਖੇਤੀ ਜਿਣਸਾਂ,ਮੀਟ ਮੱਛੀਆਂ ਦੁੱਧ ਡੇਅਰੀ ਫਾਰਮਿੰਗ ਉੱਤੇ ਭਾਰਤ ਵੱਲੋਂ ਟੈਕਸ ਘਟਾਉਣ ਜਾਂ ਟੈਕਸ ਕਰ ਮੁਕਤ ਕਰਨ ਸਬੰਧੀ ਦੁਵੱਲੇ ਸਮਝੌਤੇ ਉੱਤੇ ਲਗਾਤਾਰ ਦਬਾਅ ਹੇਠ ਮੋਦੀ ਸਰਕਾਰ ਦੀ ਮੁਜਰਮਾਨਾ ਚੁੱਪ ਸਮਝੌਤੇ ਬਾਰੇ ਸਹਿਮਤੀ ਵੱਲ ਇਸ਼ਾਰਾ ਕਰਦੀ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਵੱਲੋਂ ਸਮੁੰਦਰ ਵਿੱਚ ਸੁੱਟੀ ਜਾਣ ਵਾਲੀ ਕਣਕ ਭਾਰਤ ਨੂੰ ਟੈਕਸ ਮੁਕਤ ਬਰਾਮਦ ਕਾਰਨ ਸਾਡੇ ਕਿਸਾਨਾਂ ਦੀ ਕਣਕ ਹੋਰ ਜਿਣਸਾਂ ਕੌਡੀਆਂ ਦੇ ਭਾਅ ਲੁੱਟੀਆਂ ਜਾਣਗੀਆਂ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਵੱਡੀਆਂ ਲਾਮਬੰਦੀਆਂ ਰਾਹੀਂ ਦੋਨਾਂ ਕਿਸਾਨ ਦੁਸ਼ਮਣ ਲੀਡਰਾਂ ਦੇ ਡੀਸੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵੀ ਪੁਤਲੇ ਫੂਕੇ ਗਏ ਹਨ ਅਤੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਗੁਰਭਗਤ ਸਿੰਘ ਭਲਾਈਆਣਾ, ਜਸਕਰਨ ਸਿੰਘ ਬੂੜਾ ਗੁੱਜਰ, ਅਮਨਦੀਪ ਸਿੰਘ ਹਰੀਕੇ ਕਲਾਂ, ਫੌਜੀ ਬਲਜੀਤ ਸਿੰਘ ਝਬੇਲਵਾਲੀ, ਰਾਜਾ ਸਿੰਘ ਮਹਾਂ ਬੱਧਰ, ਜੱਥੇਦਾਰ ਅਵਤਾਰ ਸਿੰਘ ਵੱਟੂ, ਗੁਰਸ਼ਵਿੰਦਰ ਸਿੰਘ ਕੰਗ, ਬੋਹੜ ਸਿੰਘ ਮਲੋਟ, ਜਗਤਪਰੀਤ ਸਿੰਘ ਭੁੱਲਰ, ਸੁਖਦੇਵ ਸਿੰਘ ਨਵਾਂ ਭੁੱਲਰ, ਜਗਸੀਰ ਸਿੰਘ, ਬੂਟਾ ਸਿੰਘ, ਭਿੰਦਰ ਸਿੰਘ, ਜਸਵੰਤ ਸਿੰਘ ਡੋਡਾਂਵਾਲੀ, ਕੁਲਦੀਪ ਸਿੰਘ, ਬਲਦੇਵ ਸਿੰਘ ’ਤੇ ਵੱਡੀ ਗਿਣਤੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਸਰਗਰਮ ਵਰਕਰ ਹਾਜ਼ਰ ਸਨ।





