ਸੰਸਥਾ ਮਾਨਵਤਾ ਫਾਊਂਡੇਸ਼ਨ ਵੱਲੋਂ ਲੋੜਵੰਦ 800 ਲੜਕੀਆਂ ਨੂੰ ਆਤਮ ਨਿਰਭਰ ਬਣਾਇਆ ਗਿਆ- ਡਾ.ਪਰੂਥੀ

Spread the love

ਸ਼੍ਰੀ ਮੁਕਤਸਰ ਸਾÇਾਹਬ, 15 ਜੁਲਾਈ (ਦੀਪਾਂਕੁਰ)- ਮਾਨਵਤਾ ਦੀ ਭਲਾਈ ਨੂੰ ਸਮਰਪਿਤ ਔਰਤਾਂ ਅਤੇ ਬੱਚਿਆਂ ਦੀ ਸੇਵਾ ਸੰਭਾਲ ਅਤੇ ਉਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਥੋਂ ਦੀ ਨਾਮਵਰ ਸੰਸਥਾ ਮਾਨਵਤਾ ਫਾਊਂਡੇਸ਼ਨ ਵੱਲੋਂ ਸਿਲਾਈ ਅਤੇ ਕਢਾਈ ਛੇ ਮਹੀਨਿਆਂ ਦਾ ਕੋਰਸ ਥਾਂਦੇਵਾਲਾ ਰੋਡ ਮਹਾਰਾਣਾ ਪ੍ਰਤਾਪ ਭਵਨ (ਧਰਮਸ਼ਾਲਾ) ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ। ਇਹ ਕੋਰਸ ਗਰੀਬ ਔਰਤਾਂ,ਬੱਚੀਆਂ,ਵਿਧਵਾਵਾਂ ਅਤੇ ਘੱਟ ਪੜ੍ਹੀਆਂ ਲਿਖੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਚਲਾਇਆ ਗਿਆ ਹੈ। ਅੱਜ ਮਿਤੀ-15/07/2025 ਨੂੰ ਸੰਸਥਾ ਦੇ ਚੇਅਰਮੈਨ ਡਾ.ਨਰੇਸ਼ ਪਰੂਥੀ ਵੱਲੋਂ ਸਿਲਾਈ ਕਢਾਈ ਕੋਰਸ ਦੇ ਛੇਵੇਂ ਬੈਚ ਦਾ ਉਦਘਾਟਨ ਕੀਤਾ ਗਿਆ। ਉਹਨਾਂ ਨੇ ਸਿੱਖਿਆਰਥੀਆਂ ਨੂੰ ਮਨ ਲਾ ਕੇ ਸਿਲਾਈ ਸਿੱਖਣ ਲਈ ਕਿਹਾ ਅਤੇ ਸਿੱਖਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਦੱਸਿਆ ਕੀ ਕੋਰਸ ਪੂਰਾ ਹੋਣ ਉਪਰੰਤ ਸਿੱਖਿਆਰਥੀਆਂ ਦਾ ਇਮਤਿਹਾਨ ਵੀ ਲੈ ਜਾਵੇਗਾ ਅਤੇ ਮੁਫਤ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ ਸੰਸਥਾ ਵੱਲੋਂ ਹੋਮ ਕੇਅਰ ਕੋਰਸ,ਕੰਪਿਊਟਰ ਕੋਰਸ ਅਤੇ ਮਾਨਵਤਾ ਬਾਲ ਆਸ਼ਰਮ ਅਤੇ ਪੰਗੂੜਾ ਸੇਵਾ ਵੀ ਚਲਾਇਆ ਜਾ ਰਿਹਾ। ਸੰਸਥਾ ਵੱਲੋਂ ਹੁਣ ਤੱਕ 800 ਤੋਂ ਜਿਆਦਾ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਟਰੇਨਿੰਗ ਦੇ ਕੇ ਆਤਮ ਨਿਰਭਰ ਬਣਾਇਆ ਜਾ ਚੁੱਕਿਆ ਹੈ ਅਤੇ ਟਰੇਨਿੰਗ ਲੈ ਚੁੱਕੇ ਸਿੱਖਿਆਰਥੀ ਦੱਸ ਤੋ ਪੰਦਰਾ ਹਜਾਰ ਮਹੀਨਾ ਕਮਾ ਰਹੇ ਹਨ।

  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *