ਸੱਤਾਧਾਰੀ ਪਾਰਟੀ ਵੱਲੋਂ ਸਕੂਲਾਂ ਨੂੰ ਸਿਆਸੀ ਪ੍ਰਚਾਰ ਲਈ ਵਰਤਣਾ ਮੰਦਭਾਗਾ : ਡੀਟੀਐੱਫ

Spread the love

ਫਗਵਾੜਾ 17 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ): ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਜਿੱਥੇ ਜਿੱਥੇ ਵੀ ਪਿਛਲੇ ਤਿੰਨ ਸਾਲਾਂ ‘ਚ ਸਮੱਗਰਾ ਸਿੱਖਿਆ ਦੀਆਂ ਗਰਾਂਟਾਂ ਨਾਲ ਬਣੀਆਂ ਇਮਾਰਤਾਂ ਜਿਵੇਂ ਕਮਰਾ ਰਸੋਈ, ਚਾਰਦੀਵਾਰੀ ਜਾਂ ਬਾਥਰੂਮ ਆਦਿ ਬਣਿਆ ਜਾਂ ਰਿਪੇਅਰ ਹੋਇਆ ਹੈ, ਉਨ੍ਹਾਂ ਸਕੂਲਾਂ ‘ਚ ਉਦਘਾਟਨੀ ਸਮਾਰੋਹ ਸਰਕਾਰੀ ਹੁਕਮਾਂ ਮੁਤਾਬਿਕ ਕੀਤੇ ਜਾ ਰਹੇ ਹਨ। ਇਨ੍ਹਾਂ ਦਾ ਉਦਘਾਟਨ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਵਿਧਾਇਕ, ਸਾਂਸਦ ਜਾਂ ਹਲਕਾ ਇੰਚਾਰਜ ਕਰ ਰਹੇ ਹਨ।ਜਦਕਿ ਇਨ੍ਹਾਂ ਦਿਨਾਂ ਵਿਚ ਅਧਿਆਪਕ ਨਵੇਂ ਦਾਖਲੇ, ਨਵੀਆਂ ਕਲਾਸਾਂ ਦੀ ਸ਼ੁਰੂਆਤ, ਕਿਤਾਬਾਂ ਦੀ ਵੰਡ ਤੇ ਹੋਰ ਪ੍ਰਬੰਧਕੀ ਕੰਮਾਂ ਵਿੱਚ ਪੂਰੀ ਤਰਾਂ ਰੁੱਝੇ ਹੋਏ ਹਨ। ਇਸ ਪ੍ਰਕਾਰ ਅਧਿਆਪਕਾਂ ਨੂੰ ਇਕ ਤਰ੍ਹਾਂ ਨਾਲ ਈਵੈਂਟ ਮੈਨੇਜਰ ਬਣਾ ਦਿੱਤਾ ਗਿਆ ਹੈ। ਇਹ ਜਾਣਕਾਰੀ ਪੱਤਰਕਾਰਾਂ ਨੂੰ ਦੇਣ ਸਮੇਂ ਸੂਬਾ ਪ੍ਰਧਾਨ ਬਿਕ੍ਰਮਦੇਵ ਸਿੰਘ ਤੇ ਸੂਬਾ ਜਰਨਲ ਸਕੱਤਰ ਮਹਿੰਦਰ ਸਿੰਘ ਕੌੜਿਆਂਵਾਲ਼ੀ ਦੇ ਹਵਾਲੇ ਨਾਲ਼ ਡੈਮੋਕ੍ਰੇਟਿਕ ਟੀਚਰ ਫਰੰਟ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਹਰਵਿੰਦਰ ਅੱਲੂਵਾਲ,ਜਰਨਲ ਸਕੱਤਰ ਤਜਿੰਦਰ ਅਲਾਉਦੀਪੁਰ ਤੇ ਸਥਾਨਕ ਆਗੂਆਂ ਗੁਰਮੁਖ ਲੋਕਪ੍ਰੇਮੀ, ਜਤਿੰਦਰ ਕੁਮਾਰ, ਮਲਕੀਤ ਸਿੰਘ,ਸਤਨਾਮ ਪਰਮਾਰ, ਹਰਜਿੰਦਰ ਨਿਆਣਾ ਆਦਿ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਸਕੂਲਾਂ ਨੂੰ ਗਰਾਂਟਾਂ ਮਿਲਣਾ ਤੇ ਨਵੀਆਂ ਉਸਾਰੀਆਂ ਹੋਣਾ ਇੱਕ ਆਮ ਪ੍ਰਕਿਰਿਆ ਹੈ। ਪਰ ਪਹਿਲੀ ਵਾਰ ਭਗਵੰਤ ਮਾਨ ਸਰਕਾਰ ਇਸ ਨੂੰ

ਇੱਕ ਵੱਡਾ ਈਵੈਂਟ ਅਤੇ ਅਸਧਾਰਨ ਪ੍ਰਾਪਤੀ ਬਣਾ ਕੇ ਪੇਸ਼ ਕਰ ਰਹੀ ਹੈ।ਇਸ ਤਰ੍ਹਾਂ ਸਰਕਾਰ ਨੇ ਆਪਣੀਂ ਵਾਹ ਵਾਹੀ ਲੁੱਟਣ ਦਾ ਇੱਕ ਸੌਖਾ ਜਰੀਆ ਲੱਭਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਸਿਆਸਤ ਚਮਕਾਉਣ ਖਾਤਰ ਇਸ ਤਰਾਂ ਸਕੂਲਾਂ ਨੂੰ ਵਰਤਣਾ ਬਿਲਕੁਲ ਵੀ ਵਾਜਿਬ ਨਹੀਂ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਸਰਕਾਰ ਦੀ ਇਸ ਨੀਤੀ ਦੀ ਸਖਤ ਆਲੋਚਨਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਤੁਰੰਤ ਇਸ ਪ੍ਰਕਿਰਿਆ ਨੂੰ ਰੋਕ ਕੇ ਸਕੂਲਾਂ ‘ਚ ਪੜ੍ਹਾਈ ਦਾ ਮਾਹੌਲ ਬਣਿਆ ਰਹਿਣ ਦੇਣਾ ਚਾਹੀਦਾ ਹੈ। ਸਕੂਲਾਂ ‘ਚ ਤੰਬੂ ਕਨਾਤਾਂ ਲਗਾ ਕੇ ਸਿਆਸੀ ਜਲਸਿਆਂ ਵਰਗੇ ਪ੍ਰੋਗਰਾਮ ਕਰਵਾਉਣ ਦੀ ਥਾਂ ਸਰਕਾਰ ਨੂੰ ਸਕੂਲਾਂ ‘ਚ ਅਧਿਆਪਕ, ਕਲਰਕ, ਸਫਾਈ ਮੁਲਾਜ਼ਮ, ਸੇਵਾਦਾਰ, ਚੌਕੀਦਾਰ ਮਾਲੀ ਆਦਿ ਭਰਤੀ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਰਕਾਰੀ ਸਕੂਲ ਅਧਿਆਪਕਾਂ, ਪ੍ਰਿੰਸੀਪਲਾਂ, ਮੁੱਖਅਧਿਆਪਕਾਂ ਤੇ ਬੀਪੀਓਜ਼ ਦੀ ਵੱਡੀ ਘਾਟ ਝੱਲਦੇ ਹੋਏ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਮੁੱਖ ਮੰਤਰੀ ਦੇ ਕਈ ਕਈ ਵਾਰ ਦਿੱਤੇ ਇਹ ਬਿਆਨ ਕਿ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਕੋਈ ਕੰਮ ਨਹੀਂ ਲਿਆ ਜਾਵੇਗਾ ਦੇ ਬਾਵਜੂਦ ਅਧਿਆਪਕ ਸਕੂਲਾਂ ਵਿਚ ਆਨਲਾਈਨ, ਆਫਲਾਈਨ ਡਾਕਾਂ, ਡਾਟਾ ਐਂਟਰੀਆਂ ‘ਚ ਹੋਰ ਵੀ ਉਲਝਾ ਦਿੱਤੇ ਗਏ ਹਨ ਅਤੇ ਗ਼ੈਰ-ਵਿੱਦਿਅਕ ਕੰਮਾਂ ਦਾ ਬੋਝ ਹੋਰ ਵੀ ਵਧ ਚੁੱਕਾ ਹੈ। ਸਿੱਖਿਆ ਖੇਤਰ ਵਿੱਚ ਬਿਨਾਂ ਕੋਈ ਵਿਸ਼ੇਸ਼ ਕਾਰਜ ਕੀਤੇ ‘ਤੇ ਬਿਨਾਂ ਕਿਸੇ ਉਪਲੱਬਧੀ ਦੇ ਸਿੱਖਿਆ ਕ੍ਰਾਂਤੀ ਦੇ ਫੋਕੇ ਦਾਅਵੇ ਅਤੇ ਕੇਵਲ ਸ਼ੋਸ਼ੇਬਾਜ਼ੀ ਕਰਨਾ ਸੱਤਾ ਧਿਰ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦਾ। ਇਸ ਮੌਕੇ ਡੀਟੀਐੱਫ ਤੋਂ ਸਤਿੰਦਰ ਕੁਮਾਰ, ਅਕਵਿੰਦਰ ਕੌਰ, ਕੁਲਦੀਪਕ ਕਾਲੀਆ ਆਦਿ ਵੀ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *