ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਦੀਪਾਂਕੁਰ)- ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾੜ੍ਹੀ 2026 ਲਈ ਖਾਦਾ ਦੇ ਅਗਾਂਹੂ ਪ੍ਰਬੰਧਾਂ ਲਈ ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਸਹਾਇਕ ਫੀਲਡ ਅਫਸਰ ਮਾਰਕਫੈਡ, ਖਾਦ ਸਪਲਾਈ ਕਰਨ ਵਾਲੀਆਂ ਵੱਖ-ਵੱਖ ਕੰਪਨੀਆਂ, ਅਦਾਰਿਆਂ ਅਤੇ ਖਾਦ ਵਿਕਰੀ ਕਰਨ ਵਾਲੇ ਡੀਲਰਾਂ ਆਦਿ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋ ਵੱਖ-ਵੱਖ ਖਾਦ ਹੋਲਸੇਲਰਾਂ/ਸੁਸਾਇਟੀਆਂ ਕੋਲ ਪਏ ਡੀ.ਏ.ਪੀ. ਅਤੇ ਯੂਰੀਆਂ ਖਾਦਾਂ ਦੇ ਸਟਾਕ ਸਬੰਧੀ ਵਿਚਾਰ ਵਟਾਦਰਾਂ ਕੀਤਾ। ਇਸ ਮੌਕੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋ ਸੁਸਾਇਟੀਆਂ ਵਿੱਚ ਪਏ ਸਟਾਕ ਬਾਰੇ ਜਾਣਕਾਰੀ ਦਿੱਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਮੰਗ ਅਨੁਸਾਰ ਡੀ.ਏ.ਪੀ. ਅਤੇ ਯੂਰੀਆਂ ਖਾਦ ਦਿੱਤੀ ਜਾ ਰਹੀ ਹੈ ਅਤੇ ਖਾਦ ਪੀ.ਓ.ਐਸ. ਮਸ਼ੀਨਾਂ ਰਾਹੀਂ ਹੀ ਵਿਕਰੀ ਕੀਤੀ ਜਾਂਦੀ ਹੈ। ਆਉਣ ਵਾਲੇ ਹਾੜ੍ਹੀ ਸੀਜਨ ਦੌਰਾਨ ਵੀ ਇਹ ਪ੍ਰਕਿਰਿਆ ਜਾਰੀ ਰਹੇਗੀ। ਡਾ. ਗਿੱਲ ਨੇ ਕਿਹਾ ਕਿ ਖਾਦਾਂ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਖਾਦ ਦੇ ਰੇਕ ਲੱਗਣ ਤੋ ਪਹਿਲਾ ਵਿਭਾਗ ਨੂੰ ਸੂਚਿਤ ਕਰਨ ਅਤੇ ਖਾਦ ਵਿਰਕੇਤਾਂ ਨੂੰ ਸਪਲਾਈ ਦੇਣ ਤੋ ਬਾਅਦ ਉਨਾਂ ਡੀਲਰਾਂ ਦੇ ਨਾਮ ਅਤੇ ਪਤੇ ਦੱਸਣ ਤਾਂ ਜੋ ਹਰ ਕਿਸਾਨ ਨੂੰ ਖਾਦਾਂ ਦੀ ਉਪਲੱਧਤਾ ਬਾਰੇ ਪਤਾ ਲੱਗ ਸਕੇ। ਇਸ ਤੋਂ ਇਲਾਵਾ ਕਿਸੇ ਵੀ ਕਿਸਾਨ ਨੂੰ ਖਾਦ ਨਾਲ ਕੋਈ ਵੀ ਅਣਚਾਹੀ ਵਸਤੂ ਨਾਂ ਦਿੱਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦਾਂ ਦੀ ਵਰਤੋ ਕਰਨ ਤੋ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਜਰੂਰ ਕਰਨ ਅਤੇ ਖੇਤ ਵਿੱਚ ਸਿਫਾਰਸੁਦਾ ਖਾਦਾਂ ਦੀ ਹੀ ਵਰਤੋ ਕਰਨ। ਇਸ ਤੋ ਇਲਾਵਾਂ ਜੇਕਰ ਖੇਤੀ ਸਬੰਧੀ ਕੋਈ ਵੀ ਸਮੱਸਿਆ ਆਉਂਦੀ ਹੈ ਜਾਂ ਕਿਸੇ ਕਿਸਮ ਦੀ ਤਕਨੀਕੀ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਕਿਸਾਨ ਹੈਲਪ ਡੈਸਕ ਨੰਬਰ 98781—66287 ’ਤੇ ਸੰਪਰਕ ਕਰਨ। ਇਸ ਮੌਕੇ ਜ਼ਸ਼ਨਪ੍ਰੀਤ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫਸਰ, ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਤੋ ਇਲਾਵਾਂ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…






