ਸ੍ਰੀ ਮੁਕਤਸਰ ਸਾਹਿਬ, 12 ਅਗਸਤ ()- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੀ ਹਦਾਇਤਾਂ ਅਨੁਸਾਰ ਰਾਜ ਕੁਮਾਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਾਹਿਤ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਂਵਾ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਜੀਆਂ ਦੀ ਰਹਿਨੁਮਾਈ ਹੇਠ ਹਿਮਾਂਸ਼ੂ ਅਰੋੜਾ, ਸਿਵਲ ਜੱਜ (ਸੀਨੀਅਰ ਡਿਵੀਜ਼ਨ)/ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਕਾਲਜ, ਮਲੋਟ ਵਿਖੇ ਅੰਤਰਰਾਸ਼ਟਰੀ ਯੂਵਾ ਦਿਵਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਦੀ ਉਤਪੱਤੀ ਸੰਨ 2000 ਵਿੱਚ ਹੋਈ ਸੀ ਅਤੇ ਪੂਰੇ 25 ਸਾਲ ਹੋਣ ਤੇ ਮਲੋਟ ਵਿਖੇ ਯੂਵਾ ਦਿਵਸ ਮਨਾਇਆ ਗਿਆ, ਜਿਸ ਵਿੱਚ ਕਾਲਜ ਦੇ ਬੱਚਿਆ ਵੱਲੋ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਇਹ ਸਾਬਿਤ ਕੀਤਾ ਗਿਆ ਕਿ ਅੱਜ ਦੀ ਯੁਵਾ ਪੀੜੀ ਵੱਲੋਂ ਹੀ ਸਰਹੱਦਾ ਉਪਰ ਦੇਸ਼ ਦੀ ਰਾਖੀ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਵੇਂ ਕਿ ਸੰਦੂਰ ਆਪਰੇਸ਼ਨ ਵੇਲੇ ਦੁਸ਼ਮਨਾਂ ਨੂੰ ਮਾਤ ਪਾ ਦਿੱਤੀ ਸੀ। ਮਾਨਯੋਗ ਜੱਜ ਸਾਹਿਬ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜਿਕ ਕੰਮਾ ਵੱਲ ਜਿਆਦਾ ਧਿਆਨ ਦੇਣ। ਇਸ ਤੋਂ ਇਲਾਵਾ ਮਾਨਯੋਗ ਜੱਜ ਸਾਹਿਬ ਜੀਆਂ ਵੱਲੋਂ ਬੱਚਿਆਂ ਨੂੰ ਸੈਕਸੁਅਲ ਹਰਾਸਮੈਂਟ ਅਤੇ ਪਾਸਕੋ ਐਕਟ 2012 ਬਾਰੇ ਜਾਣਕਾਰੀ ਦਿੱਤੀ ਗਈ । ਮਾਨਯੋਗ ਜੱਜ ਸਾਹਿਬ ਵੱਲੋਂ ਬੱਚਿਆ ਨੂੰ ਨਵੇਂ ਬਣੇ ਕਾਨੂੰਨਾ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਆਪਣੇ ਸਮਾਜ ਦੇ ਲੋਕਾਂ ਦੀ ਭਲਾਈ ਕਰ ਸਕਣ ਅਤੇ ਉਹਨਾਂ ਨੂੰ ਕਾਨੂੰਨ ਬਾਰੇ ਜਾਣਕਾਰੀ ਦੇਣ। ਮਾਨਯੋਗ ਜੱਜ ਸਾਹਿਬ ਵੱਲੋਂ ਬੱਚਿਆ ਨੂੰ ਘਰੇਲੂ ਹਿੰਸਾ ਕਾਨੂੰਨਾ ਬਾਰੇ ਜਾਣਕਾਰੀ ਦਿੱਤੀ ਗਈ । ਮਾਨਯੋਗ ਜੱਜ ਸਾਹਿਬ ਵੱਲੋਂ ਬੱਚਿਆਂ ਨੂੰ ਨਾਲਸਾ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਮੀਡੀਏਸ਼ਨ ਫਾਰ ਦਾ ਨੇਸ਼ਨ ’ ਸਬੰਧੀ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜਿੰਨਾ ਲੋਕਾਂ ਦੇ ਕੇਸ ਮਾਨਯੋਗ ਅਦਾਲਤਾਂ ਵਿੱਚ ਲਬਿੰਤ ਹਨ, ਉਹ ਮੀਡੀਏਸ਼ਨ ਫਾਰ ਦਾ ਨੇਸ਼ਨ ਮੁਹਿੰਮ ਤਹਿਤ ਆਪਣੇ ਕੇਸ ਦਾ ਰਾਜੀਨਾਮਾ ਕਰਵਾ ਸਕਦੇ ਹਨ, ਇਸ ਵਿੱਚ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਇਸ ਮੌਕੇ ਕਾਲਜ ਦੇ ਸਟਾਫ ਵੱਲੋਂ ਮਾਨਯੋਗ ਜੱਜ ਸਾਹਿਬ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ ਵੀ ਭੇਂਟ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪਿੰਸੀਪਲ ਸਾਹਿਬ, ਸ੍ਰੀ ਜਸਪਾਲ ਸਿੰਘ ਮੌਂਗਾ ਜਿਲ੍ਹਾ ਸਿੱਖਿਆ ਅਫਸਰ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।





