ਗੋਡਿਆਂ ਦੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ : ਡਾ. ਸੰਧੂ

Spread the love
ਅੰਮ੍ਰਿਤਸਰ /ਭਿੱਖੀਵਿੰਡ / (ਮਨਜੀਤ ਸਿੰਘ ਸ਼ੇਰਗਿੱਲ )ਸਿਮਰਨ ਹਸਪਤਾਲ ਖੇਮਕਰਨ ਰੋਡ, ਭਿੱਖੀਵਿੰਡ ਦੇ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਡਾ. ਜਸਕਰਨ ਸਿੰਘ ਸੰਧੂ ਨੇ ਕਿਹਾ ਕਿ ਗੋਡਿਆਂ ਦੇ ਦਰਦ ਨੂੰ ਕਦੇ ਵੀ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।ਇਸ ਦੀ  ਸਮੇਂ ’ਤੇ ਸਹੀ ਜਾਂਚ ਅਤੇ ਮਾਹਿਰ ਇਲਾਜ ਨਾਲ ਨਾ ਸਿਰਫ਼ ਦਰਦ ਤੋਂ ਰਾਹਤ ਮਿਲਦੀ ਹੈ, ਬਲਕਿ ਭਵਿੱਖ ਵਿੱਚ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਅਤੇ ਵੱਡੀ ਸਰਜਰੀ ਤੋਂ ਵੀ ਬਚਿਆ ਜਾ ਸਕਦਾ ਹੈ।ਡਾ. ਜਸਕਰਨ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੋਡਿਆਂ ਦੇ ਦਰਦ ਦੀ ਸਮੱਸਿਆ ਸਿਰਫ਼ ਬਜ਼ੁਰਗਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਹ ਨੌਜਵਾਨਾਂ ਵਿੱਚ ਵੀ ਤੇਜ਼ੀ ਨਾਲ ਵਧ ਰਹੀ ਹੈ। ਸਰੀਰ ਦਾ ਵਧਦਾ ਵਜ਼ਨ, ਪੁਰਾਣੀਆਂ ਸੱਟਾਂ, ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਕਮੀ, ਆਰਥਰਾਈਟਿਸ,ਜੋੜਾਂ ਦਾ ਘਿਸਣਾ ਅਤੇ ਆਰਾਮ ਪਸੰਦ ਲਾਈਫਸਟਾਈਲ ਇਸਦੇ ਮੁੱਖ ਕਾਰਨ ਹਨ। ਜੇਕਰ ਤੁਹਾਨੂੰ ਤੁਰਦੇ ਸਮੇਂ ਗੋਡਿਆਂ ਵਿੱਚ ਦਰਦ, ਸੋਜ਼ਸ਼, ਅਕੜਨ, ਪੌੜੀਆਂ ਚੜ੍ਹਨ-ਉਤਰਨ ਵਿੱਚ ਦਿੱਕਤ ਜਾਂ ਬੈਠਣ ਤੋਂ ਬਾਅਦ ਉੱਠਦੇ ਸਮੇਂ ਦਰਦ ਮਹਿਸੂਸ ਹੋਵੇ ਤਾਂ ਇਸਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਤੁਰੰਤ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਦਵਾਈਆਂ, ਫਿਜ਼ੀਓਥੈਰੇਪੀ, ਕਸਰਤ ਅਤੇ ਆਪਣੀ ਲਾਈਫਸਟਾਈਲ ਵਿੱਚ ਕੁਝ ਬਦਲਾਅ ਕਰਕੇ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਡਾ. ਜਸਕਰਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਗੋਡਿਆਂ ਦਾ ਦਰਦ ਜਾਂ ਤੁਰਨ-ਫਿਰਨ ਵਿੱਚ ਦਿੱਕਤ ਹੋਵੇ ਤਾਂ ਸਮੇਂ ‘ਤੇ ਡਾਕਟਰ ਤੋਂ ਸਲਾਹ ਲਓ। ਸਹੀ ਇਲਾਜ ਨਾਲ ਬਿਮਾਰੀ ਨੂੰ ਸ਼ੁਰੂਆਤੀ ਸਟੇਜ ਵਿੱਚ ਹੀ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਗੋਡਿਆਂ ਨੂੰ ਹੋਰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਦਰਦ ਨੂੰ ਨਜ਼ਰਅੰਦਾਜ਼ ਕਰਕੇ ਸਹਿਣ ਦੀ ਬਜਾਏ ਸਮੇਂ ‘ਤੇ ਉਚਿਤ ਇਲਾਜ ਨਾਲ ਰਾਹਤ ਪਾਉਣੀ ਚਾਹੀਦੀ ਹੈ।
  • Related Posts

    ਪੇਪਰ ਲੀਕ ਮਾਮਲੇ ‘ਚ ਅੱਜ ਡੀ.ਸੀ. ਦਫ਼ਤਰ ਫ਼ਾਜ਼ਿਲਕਾ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕੇਗੀ ਕਾਂਗਰਸ

    Spread the love

    Spread the loveਪੱਟੀ ਸਦੀਕ, 22 ਜੁਲਾਈ (ਬਲਕਰਨ ਸਿੰਘ ਮਸ਼ਾਲ)- ਪੰਜਾਬ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਤਿੱਖੇ ਪ੍ਰਦਰਸ਼ਨਾਂ…

    ਲੋਕ ਹਿੱਤ ਮਿਸ਼ਨ ਵੱਲੋਂ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਕੀਤਾ ਗਿਆ ਫ਼ਰੀ

    Spread the love

    Spread the loveਨਿਊ ਚੰਡੀਗੜ੍ਹ, 22 ਜੁਲਾਈ (ਬਜੀਦਪੁਰ) – ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਫ਼ਰੀ ਕੀਤਾ ਗਿਆ। ਇਸ…

    Leave a Reply

    Your email address will not be published. Required fields are marked *