ਗ੍ਰਾਮ ਪੰਚਾਇਤ ਝੱਜ ਵਿਖ਼ੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ 

Spread the love
ਨੂਰਪੁਰਬੇਦੀ 26 ਸਤੰਬਰ (ਦਲਜੀਤ ਚਨੌਲੀ  ) ਗ੍ਰਾਮ ਪੰਚਾਇਤ ਝੱਜ ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ 25 ਸਤੰਬਰ ਨੂੰ ਪਿੰਡ ਝੱਜ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ ਵੱਖ ਵੱਖ ਨਾਮੀ ਅਖਾੜਿਆਂ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਦਿਲਕਸ਼ ਕੁਸ਼ਤੀ ਮੁਕਾਬਲੇ ਦੇਖਣ ਨੂੰ ਮਿਲੇ। ਬੁਲਟ ਮੋਟਰਸਾਈਕਲ ਲਈ ਹੋਈ ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਗੁਰਜੀਤ ਮਗਰੋੜ ਨੇ ਪਹਿਲਵਾਨ ਆਕਾਸ਼ ਪੱਖੋਕੇ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਵਿੱਚ ਜਿੱਤ ਪ੍ਰਾਪਤ ਕੀਤੀ ਇਸ ਮੌਕੇ ਤੇ ਜਿੱਥੇ ਦਰਸ਼ਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਅਤੇ ਨਾਲ ਹੀ ਪੂਰਾ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਵਲੋਂ ਲਗਾਈਆਂ ਗਈਆਂ ਦੁਕਾਨਾਂ ਇਸ ਮੇਲੇ ਨੂੰ ਹੋਰ ਖੂਬਸੂਰਤ ਬਣਾ ਰਹੀਆਂ ਸਨ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਦਰਸ਼ਕਾਂ ਦੇ ਨਾਲ ਨਾਲ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਵੀ ਵਿਸ਼ੇਸ਼ ਹਾਜ਼ਰੀ ਭਰੀ। ਇਸ ਛਿੰਝ ਮੇਲੇ ਨੂੰ ਸਫਲ ਕਰਨ ਵਿੱਚ ਸਵਾਮੀ ਅਮੋਲਕਾਨੰਦ ਜੀ, ਮਹਿੰਦਰ ਸਿੰਘ ਸੰਮਤੀ ਮੈਂਬਰ, ਐਸਡੀਓ ਕੁਲਵਿੰਦਰ ਸਿੰਘ ਝੱਜ, ਸੰਤੋਖ ਸਿੰਘ, ਜੋਤੀ ਸਰੂਪ, ਦਰਬਾਰਾ ਸਿੰਘ ਬਾਲਾ, ਗੁਰਦੀਪ ਸਿੰਘ ਝੱਜ, ਹਰਵਿੰਦਰ ਕਾਕੂ, ਨੰਬਰਦਾਰ ਦੇਵਰਾਜ, ਸਤਨੰਦ ਸਿੰਘ, ਲਖਵਿੰਦਰ ਲੱਖਾ, ਲੱਖੀ ਢੀਂਡਸਾ, ਸੁਲੇਖ ਸਿੰਘ, ਗੁਰਦਰਸ਼ਨ ਹੈਪੀ, ਪਿਆਰਾ ਸਿੰਘ, ਪ੍ਰੀਤਮ ਸਿੰਘ, ਬਿੰਦੂ ਫੌਜੀ, ਹਰਬੰਸ ਸਿੰਘ,ਰੇਸ਼ਮ ਬਿੱਲਾ ਆਦਿ ਦਾ ਵੱਡਾ ਯੋਗਦਾਨ ਰਿਹਾ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *