ਡਾ.ਪੰਕਜ ਦੀਕਸ਼ਿਤ ਨੇ ਸੰਭਾਲਿਆ ਗੁਰੂ ਨਾਨਕ ਚੈਰੀਟੇਬਲ ਸੋਸਾਇਟੀ ਵਿੱਚ ਅਹੁਦਾ

Spread the love
ਤਪਾ ਮੰਡੀ, 15 ਜੁਲਾਈ (ਗੋਲਡੀ ਵਿਆਸ): ਸਥਾਨਕ ਗੁਰੂ ਨਾਨਕ ਚੈਰੀਟੇਬਲ ਸੋਸਾਇਟੀ ਵਿਖੇ ਦੰਦਾਂ ਦੇ ਮਹਿਰ ਡਾਕਟਰ ਪੰਕਜ ਦੀਕਸ਼ਿਤ ਗੋਲਡ ਮੈਡਲਿਸਟ ਵੱਜੋਂ ਅਹੁਦਾ ਸੰਭਾਲਣ ਤੋਂ ਬਾਅਦ ਮਰੀਜ਼ਾਂ ਨੂੰ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਮੌਕੇ ਟਰਸਟ ਦੇ  ਅਮਿਤ ਸਿੰਗਲਾ,ਅਨਿਲ ਸਿੰਗਲਾ ਅਤੇ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਸਫਲਤਾ ਕਾਮਨਾ ਕੀਤੀ ਗਈ ਕਿ ਡਾ.ਪੰਕਜ ਦੀਕਸ਼ਿਤ ਨੇ ਚਾਰਜ਼ ਸੰਭਾਲਣ ਉਪਰੰਤ ਕਿਹਾ ਕਿ ਗੁਰੂ ਨਾਨਕ ਚੈਰੀਟੇਬਲ ਸੋਸਾਇਟੀ ਦੇ ਡੈਂਟਲ ਹਸਪਤਾਲ ਵਿੱਚ ਆਉਣ ਵਾਲੇ ਹਰ ਮਰੀਜ਼ ਨੂੰ ਬਿਹਤਰ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।ਇਸ ਤੋਂ ਪਹਿਲਾਂ ਗੋਲਡ ਮੈਡਲਿਸਟ ਡਾ.ਪੰਕਜ ਦੀਕਸ਼ਿਤ ਆਦੇਸ਼ ਹਸਪਤਾਲ ਭੁੱਚੋ, ਸਿਵਲ ਹਸਪਤਾਲ ਰਾਮਪੁਰਾ ਅਤੇ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ।ਉਨ੍ਹਾਂ ਨੇ ਦੱਸਿਆ ਕਿ ਗੁਰੂ ਨਾਨਕ ਚੈਰੀਟੇਬਲ ਸੋਸਾਇਟੀ ਲੈਬ ਐਡ ਡੈਂਟਲ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਨਾ ਆਵੇ, ਇਸ ਲਈ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।ਉਨ੍ਹਾਂ ਨੇ ਗੁਰੂ ਨਾਨਕ ਚੈਰੀਟੇਬਲ ਸੋਸਾਇਟੀ ਲੈਬ ਐਡ ਡੈਂਟਲ ਹਸਪਤਾਲ ਮੈਂਬਰਾਂ ਅਤੇ ਸਟਾਫ਼ ਨਾਲ ਮਿਲ ਕੇ ਟੀਮ ਭਾਵਨਾ ਨਾਲ ਕੰਮ ਕਰਨ ਦੀ ਗੱਲ ਕਹੀ ਅਤੇ ਮਰੀਜ਼ਾਂ ਨੂੰ ਸਾਫ਼-ਸੁਥਰਾ, ਸੁਚੱਜਾ ਅਤੇ ਭਰੋਸੇਯੋਗ ਇਲਾਜ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਅਮਿਤ ਸਿੰਗਲਾ ਜੋਨੀਂ ਨੇ ਕਿਹਾ ਕਿ ਡਾ.ਪੰਕਜ ਦੀਕਸ਼ਿਤ ਇੱਕ ਤਜਰਬੇਕਾਰ ਡੈਂਟਲ ਡਾਕਟਰ ਹੋਣ ਦੇ ਨਾਲ-ਨਾਲ ਕੁਸ਼ਲ ਪ੍ਰਸ਼ਾਸਕ ਵਜੋਂ ਵੀ ਜਾਣੇ ਜਾਂਦੇ ਹਨ।ਇਸ ਮੌਕੇ ਅਮਿਤ ਸਿੰਗਲਾ ਜੋਨੀਂ,ਅਨਿਲ ਕੁਮਾਰ ਆਦਿ ਹਾਜ਼ਰ ਸਨ
  • Related Posts

    ਗ੍ਰਾਮ ਪੰਚਾਇਤ ਮੁਕਾਰੀ  ਵਿਖੇ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲੀ ਯੋਜਨਾ ਬਾਰੇ ਲਾਭਪਾਤਰੀਆਂ ਨੂੰ ਕੀਤਾ ਜਾਗਰੂਕ

    Spread the love

    Spread the loveਨੂਰਪੁਰ ਬੇਦੀ, 3 ਅਕਤੂਬਰ (ਦਲਜੀਤ ਚਨੌਲੀ  ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ…

    ਪੀਐਚਸੀ ਕੀਰਤਪੁਰ ਸਾਹਿਬ ਅਧੀਨ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਜਾਗਰੂਕਤਾ ਮੁਹਿੰਮ ਜਾਰੀ ਘਰ-ਘਰ ਪਹੁੰਚ ਕੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਤੇ ਲਾਰਵਾ ਪੈਦਾਇਸ਼ ਰੋਕਣ ਸਬੰਧੀ ਕੀਤਾ ਜਾ ਰਿਹਾ ਜਾਗਰੂਕ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ, 3 ਅਕਤੂਬਰ,(ਮਨਦੀਪ)=ਪੀਐਚਸੀ ਕੀਰਤਪੁਰ ਸਾਹਿਬ ਅਧੀਨ ਆਉਂਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ। ਸਿਵਲ…

    Leave a Reply

    Your email address will not be published. Required fields are marked *