ਪੰਜਾਬ ਸਰਕਾਰ ਵੱਲੋਂ ਅਣ-ਰਜਿਸਟਰਡ ਪ੍ਰੈਕਟੀਸ਼ਨਰਾਂ ਦੀਆਂ ਲਿਸਟਾਂ ਤਿਆਰ ਕਰਨ ਦੇ ਆਦੇਸ਼, ਐਸੋਸੀਏਸ਼ਨ ਨੇ ਜਤਾਈ ਖੁਸ਼ੀ :ਡਾ ਚਾਹਲ

Spread the love
ਬਲਾਚੌਰ 26 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਸਕ ਮੀਟਿੰਗ ਲਵਾਸਾ ਹਸਪਤਾਲ ਵਿਖੇ ਜ਼ਿਲ੍ਹਾ ਪ੍ਰਧਾਨ ਡਾ. ਕਸ਼ਮੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਧਰਮਜੀਤ ਸਿੰਘ ਨੇ ਪਿਛਲੇ ਮਹੀਨੇ ਦੌਰਾਨ ਜ਼ਿਲ੍ਹੇ ਦੀਆਂ ਸੰਗਠਨਾਤਮਕ ਕਾਰਗੁਜ਼ਾਰੀਆਂ ਦੀ ਰਿਪੋਰਟ ਸਮੂਹ ਮੈਂਬਰਾਂ ਸਾਹਮਣੇ ਪੇਸ਼ ਕੀਤੀ।​ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੂਬਾ ਉਪ ਪ੍ਰਧਾਨ ਡਾ. ਦਿਲਦਾਰ ਸਿੰਘ ਚਾਹਲ ਨੇ ਸੂਬਾ ਕਮੇਟੀ ਦੇ ਫ਼ੈਸਲਿਆਂ ਅਤੇ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਨਿਰੰਤਰ ਸੰਘਰਸ਼, ਵੱਖ-ਵੱਖ ਹਲਕਾ ਵਿਧਾਇਕਾਂ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਮੇਂ-ਸਮੇਂ ‘ਤੇ ਉਠਾਈਆਂ ਮੰਗਾਂ ਦੇ ਸਿੱਟੇ ਵਜੋਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਟ੍ਰੇਨਿੰਗ ਲਈ ਸਾਰਥਕ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਪ੍ਰੈਕਟੀਸ਼ਨਰਾਂ ਦੇ ਵਿਦਿਅਕ ਯੋਗਤਾ ਸਰਟੀਫਿਕੇਟ ਅਤੇ ਤਜਰਬਾ ਸਰਟੀਫਿਕੇਟ ਲੈਣ ਸਬੰਧੀ ਪ੍ਰਕਿਰਿਆ ਨੂੰ ਵੀ ਅੱਗੇ ਵਧਾਇਆ ਜਾ ਰਿਹਾ ਹੈ ​ਡਾ. ਚਾਹਲ ਨੇ ਅੱਗੇ ਦੱਸਿਆ ਕਿ ਅਪ੍ਰੈਲ 2026 ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪ੍ਰਿੰਸੀਪਲ ਸਿਹਤ ਸਕੱਤਰ ਕੁਮਾਰ ਰਾਹੁਲ ਨਾਲ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ, ਹੁਣ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 21 ਜੁਲਾਈ 2026 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਤਹਿਤ ਸਮੂਹ  ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਸੇਵਾਵਾਂ ਦੇ ਰਹੇ ਪ੍ਰੈਕਟੀਸ਼ਨਰਾਂ ਦੀਆਂ ਲਿਸਟਾਂ ਤਿਆਰ ਕਰਨ ਅਤੇ ਉਨ੍ਹਾਂ ਤੋਂ ਘੋਸ਼ਣਾ ਪੱਤਰ ਭਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਐਸੋਸੀਏਸ਼ਨ ਦੀ ਸੂਬਾ ਕਮੇਟੀ ਅਤੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਇਸ ਇਤਿਹਾਸਕ ਫ਼ੈਸਲੇ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ ​ਇਸ ਦੇ ਨਾਲ ਹੀ ਡਾ.ਢਿੱਲੋਂ  ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਦੀ ਤਿੱਖੇ ਸ਼ਬਦਾਂ ਵਿੱਚ ਘੋਰ ਨਿੰਦਾ ਕੀਤੀ ਅਤੇ ਇਸ ਨੂੰ ਜਮਹੂਰੀ ਹੱਕਾਂ ‘ਤੇ ਸਿੱਧਾ ਹਮਲਾ ਕਰਾਰ ਦਿੱਤਾ।​ਇਸ ਮੌਕੇ ਜ਼ਿਲ੍ਹਾ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਡਾ. ਰਾਮਜੀ ਦਾਸ, ਡਾ. ਟੇਕ ਚੰਦ ਸੈਣੀ, ਡਾ. ਪਰਸ਼ੋਤਮ, ਡਾ. ਸੰਦੀਪ ਜੋਸ਼ੀ, ਬਿਮਲ ਕੁਮਾਰ, ਡਾ. ਸਤਪਾਲ ਸਿੰਘ ਬਹਿਰਾਮ, ਡਾ. ਅਰਜੀਸ਼ ਕੁਮਾਰ ਬੋਬੀ, ਡਾ. ਅਸ਼ੋਕ ਸ਼ਰਮਾ, ਡਾ. ਕੁਲਵੀਰ ਸਿੰਘ, ਡਾ. ਦਾਰਾ ਸਿੰਘ ਕੁਕੜ ਮੁਜਾਰਾ, ਡਾ. ਕਸ਼ਮੀਰ ਬੰਗਾ, ਡਾ. ਨਾਮਦੇਵ ਨੌਰਾ, ਅਤੇ ਡਾ. ਜਗਦੀਸ਼ ਕਾਹਮਾ ਡਾ ਤਜਿੰਦਰ ਜੋਤ ਪ੍ਰਧਾਨ ਬਲਾਕ ਬਲਾਚੌਰ  ਸ਼ਾਮਲ ਸਨ।
  • Related Posts

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    Leave a Reply

    Your email address will not be published. Required fields are marked *