40 ਦੇ ਕਰੀਬ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਬੀਜੇਪੀ ਵਿੱਚ ਹੋਏ ਸ਼ਾਮਿਲ

Spread the love

ਭੀਖੀ, 06 ਅਪ੍ਰੈਲ ( ਕਮਲ ਜਿੰਦਲ ) ਭਾਜਪਾ ਮੰਡਲ ਹਮੀਰਗੜ੍ਹ ਢੈਪਈ ਦੇ ਪ੍ਰਧਾਨ ਡਾਕਟਰ ਗੁਰਤੇਜ ਸਿੰਘ ਚਹਿਲ ਦੀ ਅਗਵਾਈ ਵਿੱਚ ਪਿੰਡ ਮੂਲਾ ਸਿੰਘ ਵਾਲਾ ਵਿਖੇ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਿਲ ਹੋਏ। ਜਾਣਕਾਰੀ ਦਿੰਦਿਆਂ ਡਾਕਟਰ ਚਹਿਲ ਨੇ ਦੱਸਿਆ ਕਿ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਪਿੰਡਾਂ ਵਿੱਚ ਲਗਾਤਾਰ ਜਨਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਮਾਨਸਾ ਦੇ ਪਿੰਡ ਮੂਲਾ ਸਿੰਘ ਵਾਲਾ ਵਿਖੇ ਵਿਸ਼ੇਸ਼ ਬੈਠਕ ਤਹਿਤ ਪਿੰਡ ਦੇ 40 ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮੂਹ ਵਰਗਾਂ ਦਾ ਸਮਾਨਾਂਤਰ ਸਨਮਾਨ ਕਰਦੀ ਹੈ, ਦੇਸ਼ ਅਤੇ ਸੂਬੇ ਦੇ ਸਰਬ ਪੱਖੀ ਵਿਕਾਸ ਲਈ ਸਕਰਾਤਮਕ ਯਤਨ ਜਾਰੀ ਹਨ।ਇਸ ਸਮੇਂ ਹਰਪ੍ਰੀਤ ਕੌਰ, ਰਣਜੀਤ ਸਿੰਘ, ਪਾਲੀ ਕੌਰ ,ਗੁਰਜੀਤ ਸਿੰਘ, ਦਿਲਪ੍ਰੀਤ ਸਿੰਘ, ਮੇਜਰ ਸਿੰਘ, ਪ੍ਰਭਾਸ ਕੌਰ , ਨਿਰਭੈ ਸਿੰਘ,ਤੋਤਾ ਸਿੰਘ, ਜੈਮਲ ਸਿੰਘ, ਸੰਦੀਪ ਕੌਰ, ਗੁਰਜੀਤ ਸਿੰਘ, ਗੁਰਮੇਲ ਕੌਰ ,ਸੁਖਚੈਨ ਸਿੰਘ, ਦਲਜੀਤ ਕੌਰ ,ਅਵਤਾਰ ਸਿੰਘ ਬੋਬੀ, ਵੀਰਪਾਲ ਕੌਰ, ਗੁਰਮੀਤ ਕੌਰ, ਬਲਦੇਵ ਸਿੰਘ, ਲਾਲੀ ਸਿੰਘ ,ਬਲਵੀਰ ਸਿੰਘ ,ਮੂਰਤੀ ਕੌਰ, ਜਗਸੀਰ ਸਿੰਘ ,ਬਲਵਿੰਦਰ ਸਿੰਘ ,ਹਰਬੰਸ ਸਿੰਘ ,ਗੁਰਮੇਲ ਕੌਰ, ਸ਼ਿੰਦਰਪਾਲ ਸਿੰਘ, ਸੁਖਦੀਪ ਕੌਰ, ਨੈਬ ਸਿੰਘ ,ਮਨਦੀਪ ਕੌਰ, ਅੰਗਰੇਜ਼ ਕੌਰ ,ਅਮਨਦੀਪ ਸਿੰਘ, ਪਰਵੀਨ ਕੌਰ, ਬਿੰਦਰ ਸਿੰਘ, ਗੁਰਮੀਤ ਕੌਰ, ਕੁਲਦੀਪ ਕੌਰ, ਸਰਬਜੀਤ ਕੌਰ ,ਗੁਰਸਰਨਜੀਤ ਸਿੰਘ, ਜਸਵੀਰ ਕੌਰ, ਗੁਰਵਿੰਦਰ ਸਿੰਘ, ਹੰਸਾ ਸਿੰਘ ਆਦਿ ਸਮੇਤ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਬੀਜੇਪੀ ਆਗੂ ਜਥੇਦਾਰ ਹਰਚਰਨ ਸਿੰਘ, ਡਾਕਟਰ ਮਨਦੀਪ ਸਿੰਘ,ਦਿਲਵਾਰਾ ਸਿੰਘ ਅਤੇ ਮੂਲਾ ਸਿੰਘ ਵਾਲਾ ਦੇ ਬੂਥ ਪ੍ਰਧਾਨ ਮਨਜੀਤ ਕੌਰ ਨੇ ਬੀਜੇਪੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਪਰਿਵਾਰ ਨੂੰ ਵਧਾਈਆਂ ਦਿੱਤੀ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *