ਅਮਨਦੀਪ ਸਿੰਘ ਗਿੱਦੜਬਾਹਾ ਨੂੰ ਤੀਸਰੀ ਵਾਰ ਸਰਬਸੰਮਤੀ ਨਾਲ ਚੁਣਿਆ ਗਿਆ ਪ੍ਰਧਾਨ 

Spread the love
  ਗਿੱਦੜਬਾਹਾ, 27 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)- ਜੈ ਮਿਲਾਪ ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਦੀ ਮੀਟਿੰਗ ਕਟੀਨੇਟਲ ਢਾਬਾ ਗਿੱਦੜਬਾਹਾ ਵਿਖੇ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਗਿੱਦੜਬਾਹਾ ਨੇ ਦੱਸਿਆ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਕੋਰ ਕਮੇਟੀ ਦੀ ਇਲੈਕਸ਼ਨ ਕਮ ਸਲੈਕਸ਼ਨ ਮੀਟਿੰਗ ਸਟੇਟ ਅਬਜਰਵਰ ਟੀਮ ਦੇ ਤੌਰ ਤੇ ਜਿਲਾ ਫਾਜ਼ਿਲਕਾ ਦੀ ਟੀਮ ਦੀ ਅਗਵਾਈ ਵਿੱਚ ਸੰਪੰਨ ਹੋਈ ਇਸ ਮੌਕੇ ਤਿੰਨ ਜ਼ਿਲ੍ਹਿਆਂ ਦੇ ਇੰਚਾਰਜ ਜਗਜੀਤ ਸਿੰਘ ਰੂਬੀ ਲੈਬੋਰੇਟਰੀ ਲੰਬੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਿਸ ਵਿੱਚ ਸਰਬ ਸੰਮਤੀ ਦੇ ਨਾਲ ਸਮੁੱਚੀ ਬਲੋਕ ਕੋਰ ਕਮੇਟੀਆਂ ਨੇ ਅਗਲੇ ਦੋ ਸਾਲ ਲਈ ਹੇਠ ਲਿਖੀ ਜਿਲਾ ਕੋਰ ਕਮੇਟੀ ਦਾ ਚੁਣਾਵ ਕੀਤਾ। ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਚਾਰ ਬਲਾਕ ਪ੍ਰਧਾਨਾਂ ਤੇ ਸਾਰਿਆਂ ਦੀ ਸਹਿਮਤੀ ਨਾਲ ਪੁਰਾਣੀ ਟੀਮ ਨੂੰ 2 ਸਾਲ ਦੀ ਹੋਰ ਸੇਵਾ ਕਰਨ ਦਾ ਮੌਕਾ ਦਿੱਤਾ, ਜਿਕਰ ਯੋਗ ਹੈ ਕਿ ਅਮਨਦੀਪ ਸਿੰਘ ਗਿੱਦੜਬਾਹਾ ਨੂੰ ਤੀਜੀ ਵਾਰ ਲਗਾਤਾਰ ਜਿਲਾ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ । ਚੁਣੀ ਗਈ ਟੀਮ ਵਿੱਚ ਅਮਨਦੀਪ ਸਿੰਘ ਪ੍ਰਧਾਨ, ਜਤਿੰਦਰ ਸਿੰਘ ਬਰਾੜ ਸੈਕਟਰੀ ,ਗੁਰਵਿੰਦਰ ਸਿੰਘ ਖਜਾਨਚੀ, ਬੋਬੀ ਮੱਕੜ ਉਪ ਪ੍ਰਧਾਨ, ਸਤਪਾਲ ਵਾਲੀਆ ਚੇਅਰਮੈਨ ਦੀ ਚੋਣ ਕੀਤੀ ਗਈ ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਮਲੋਟ ਗਿੱਦੜਬਾਹਾ ਲੰਬੀ ਦੇ ਲੰਬੀ ਬਲਾਕ ਦੇ ਪ੍ਰਧਾਨ ਹਾਜ਼ਰ ਸਨ। ਇਸ ਮੌਕੇ ਚੁਣੇ ਹੋਏ ਅਹੁਦੇਦਾਰਾਂ ਨੇ ਜੈ ਮਿਲਾਪ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਐਸੋਸੀਏਸ਼ਨ ਦੇ ਹੱਕ ਵਿੱਚ ਇਮਾਨਦਾਰੀ ਅਤੇ ਤਨ ਦੇਹੀ ਨਾਲ ਸੇਵਾ ਕਰਨਗੇ ਅਤੇ ਸਾਰੇ ਮੈਂਬਰਾਂ ਦੇ ਦੁੱਖ ਸਿੱਖ ਵਿੱਚ ਉਹਨਾਂ ਦਾ ਪਹਿਲ ਦੇ ਅਧਾਰ ਤੇ ਸਾਥ ਦੇਣਗੇ। ਇਸ ਮੌਕੇ ਪਰਮਜੀਤ ਸਿੰਘ, ਬੋਬੀ, ਸਿੰਘ ਸੰਦੀਪ ਕੁਮਾਰ, ਪਿਰਤਪਾਲ ਸਿੰਘ ਮਲੋਟ, ਗੁਰਮੀਤ ਸਿੰਘ, ਹਰਮੇਸ਼ ਕੁਮਾਰ ਮਲੋਟ, ਲਛਮਣ ਸਿੰਘ ਗਿੱਦੜਬਾਹਾ ,ਮਲਕੀਤ ਸਿੰਘ, ਜਸਵੀਰ ਸਿੰਘ, ਧਰਮਿੰਦਰ ਦੰਦੀਵਾਲ, ਜਗਜੀਤ ਸਿੰਘ ਲੰਬੀ, ਅਮਰਜੀਤ ਸਿੰਘ, ਅਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਸੋਨਾ, ਸੁਖਦੀਪ ਸਿੰਘ, ਹਰਜੀਤ ਸਿੰਘ, ਮਾਨਵ ਕੰਬੋਜ ਅਤੇ ਮਲਕੀਤ ਸਿੰਘ ਤੋਂ ਇਲਾਵਾ ਸਮੂਹ ਮੈਂਬਰ ਹਾਜ਼ਰ ਸਨ।
  • Related Posts

    ਮਾਨ ਸਰਕਾਰ ਦੀ ਵੱਡੀ ਪ੍ਰਾਪਤੀ, 20 ਸਾਲਾਂ ਵਿੱਚ ਪਹਿਲੀ ਵਾਰ 696 ਨਵੀਆਂ ਬੱਸਾਂ ਦਾ ਦਿੱਤਾ ਆਰਡਰ : ਗੁਰਪ੍ਰਤਾਪ ਸਿੰਘ ਸੰਧੂ

    Spread the love

    Spread the love ਅੰਮ੍ਰਿਤਸਰ, 11 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ )    ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ…

    ਹਲਕਾ ਮਲੋਟ ਦੇ ਲੋਕਾਂ ਦੇ ਹੱਕਾਂ ਤੇ ਪਹਿਰਾ ਦੇਣ ਲਈ ਬੱਲਮਗੜ੍ਹ ਪਰਿਵਾਰ ਹਰ ਵੇਲੇ ਤਿਆਰ – ਪਰਮਿੰਦਰ ਪਾਸ਼ਾ ਬੱਲਮਗੜ੍ਹ

    Spread the love

    Spread the loveਅੱਜ ਹਲਕਾ ਮਲੋਟ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਨਾਲ ਮੀਟਿੰਗ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਗਈਆਂ। ਇਸ ਮੌਕੇ ਅਪੀਲ ਕੀਤੀ ਗਈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ…

    Leave a Reply

    Your email address will not be published. Required fields are marked *