ਘਨੌਰ ਸ਼ਹਿਰ ਦੀਆਂ ਸਾਰੀਆਂ 11 ਸੀਟਾਂ ਤੇ ਆਪ ਪਾਰਟੀ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ 

Spread the love

              ਆਪ ਆਗੂਆਂ ਨੇ ਮਨਦੀਪ ਕੌਰ ਸਿੱਧੂ ਨੂੰ ਨਗਰ ਪੰਚਾਇਤ ਦੀ ਪ੍ਰਧਾਨ ਬਣਾਉਣ ਦੀ ਕਿੱਤੀ ਮੰਗ

ਘਨੌਰ, 15 ਦਸੰਬਰ (ਅਭਿਸ਼ੇਕ ਸੂਦ) ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਰਹਨੁਮਾਈ ਹੇਠ ਨਗਰ ਪੰਚਾਇਤ ਘਨੌਰ ਚ ਆਪ ਨੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਘਨੌਰ ਦੀਆਂ ਸਾਰੇ 11 ਵਾਰਡਾਂ ਤੇ ਆਪ ਦੇ ਉਮੀਦਵਾਰ ਜੇਤੂ ਰਹੇ। ਜਿਕਰਯੋਗ ਹੈ ਕਿ ‘ਆਪ’ ਨੇ ਇਹ ਚੋਣ ਬਿਨਾਂ ਮੁਕਾਬਲੇ ਤੋਂ ਜਿੱਤੀ ਹੈ। ਇਸ ਮੌਕੇ ਮਨਦੀਪ ਸਿੰਘ  ਧਾਰੀਵਾਲ ਹਸਨਪੁਰ ਆਮ ਆਦਮੀ ਪਾਰਟੀ ਐਸੀ ਵਿੰਗ ਬਲਾਕ ਪ੍ਰਧਾਨ ਘਨੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਅਸੀਂ ਹਲਕਾ ਵਿਧਾਇਕ ਗੁਰਲਾਲ ਸਿੰਘ ਜੀ ਨੂੰ ਪੁਰਜ਼ੋਰ ਸਿਫ਼ਾਰਸ਼ ਕਰਦੇ ਹਾਂ ਕਿ ਪਿੱਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਕਰਦੇ ਆ ਰਹੇ ਪੜੇ ਲਿਖੇ ਆਪ ਆਗੂ ਮਨਦੀਪ ਕੌਰ ਸਿੱਧੂ ਪਤਨੀ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਨੂੰ ਨਗਰ ਪੰਚਾਇਤ ਸ਼ਹਿਰ ਘਨੌਰ ਦੇ ਪ੍ਰਧਾਨ ਵਜੋਂ ਨਿਵਾਜਣਾ ਬਣਦਾ ਹੈ। ਉਹਨਾਂ ਅੱਗੇ ਕਿਹਾ ਕਿ ਵਾਇਸ ਪ੍ਰਧਾਨ ਦਾ ਅਹੁਦਾ ਹੋਣਹਾਰ ਤੇ ਯੂਥ ਆਪ ਆਗੂ ਗੁਰਵਿੰਦਰ ਸਿੰਘ ਕਾਲ਼ਾ ਨੂੰ ਦੇਣਾ ਚਾਹੀਦਾ ਹੈ। ਇਸੇ ਦੌਰਾਨ ਤਰਤੀਬਵਾਰ 1 ਤੋਂ 11 ਨੰਬਰ ਵਾਰਡ ਤੱਕ ਬਿਨਾਂ ਮੁਕਾਬਲਾ ਜਿੱਤਣ ਵਾਲੇ ਇਨ੍ਹਾਂ ਉਮੀਦਵਾਰਾਂ ’ਚ ਸਰਦਾਰੋ ਪਤਨੀ ਨਸੀਬ ਖਾਨ, ਰਵੀ ਕੁਮਾਰ, ਮਨਦੀਪ ਕੌਰ ਸਿੱਧੂ, ਅੰਕਿਤ ਸੂਦ, ਵੀਨਾ ਰਾਣੀ, ਮੁਖਤਿਆਰ ਸਿੰਘ,

ਸੋਨੀ ਰਾਣੀ, ਚਰਨਜੀਤ ਕੌਰ ਵੜੈਚ, ਬਲਜਿੰਦਰ ਸਿੰਘ, ਸ਼ਿੰਦਰ ਪਤਨੀ ਰਾਮ ਆਸਰਾ ਅਤੇ ਗੁਰਵਿੰਦਰ ਸਿੰਘ ਕਾਲਾ ਦੇ ਨਾਮ ਸ਼ਾਮਲ ਹਨ। ਇਸੇ  ਦੌਰਾਨ ਘਨੌਰ ਤੋਂ ‘ਆਪ’ ਦੇ ਵਿਧਾਇਕ ਗੁਰਲਾਲ ਘਨੌਰ ਨੂੰ ਇਨ੍ਹਾਂ ਜੇਤੂਆਂ ਦਿ ਜਿੱਤ ਤੇ ਵਧਾਈ ਦਿੱਤੀ ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *